ਚੰਡੀਗੜ੍ਹ (ਬਿਊਰੋ) - ਪਿਛਲੇ 6 ਮਹੀਨਿਆਂ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨੀ ਅੰਦੋਲਨ ਵਿਚ ਸੰਘਰਸ਼ ਕਰਦਿਆਂ। ਇਕ ਪਾਸੇ ਜਿੱਥੇ ਕਿਸਾਨ ਅੰਦੋਲਨ ਵਿਚ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰ ਰਹੇ ਹਨ, ਉਥੇ ਹੀ ਕੁਝ ਕਿਸਾਨ ਕਰਜੇ ਤੋਂ ਤੰਗ ਆ ਕੇ ਖ਼ੁਦਕੁਸ਼ੀਆਂ ਕਰ ਰਹੇ ਹਨ। ਪੰਜਾਬ ਵਿਚ ਕਿਸਾਨਾਂ ਵਲੋਂ ਲਗਾਤਾਰ ਖ਼ੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹਨ। ਇਕ ਅਜਿਹਾ ਹੀ ਮਾਮਲਾ ਪਿੰਡ ਰੁੜਕਾ ਨੇੜੇ ਮੁੱਲਾਂਪੁਰ ਜ਼ਿਲ੍ਹਾ ਦਾ ਆਇਆ ਹੈ, ਜਿਥੇ ਕਿਸਾਨ ਨੇ ਕਰਜੇ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ।
ਇਸ ਸਬੰਧੀ ਪੰਜਾਬੀ ਗਾਇਕ ਹਰਫ ਚੀਮਾ ਨੇ ਆਪਣੇ ਸੋਸ਼ਲ ਮੀਡੀਆ ਫੇਸਬੁੱਕ ਅਕਾਊਂਟ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿਚ ਕਿਸਾਨ ਮੋਟਰ 'ਤੇ ਦਰੱਖ਼ਤ 'ਤੇ ਲਟਕਿਆ ਹੋਇਆ ਮ੍ਰਿਤਕ ਨਜ਼ਰ ਆ ਰਿਹਾ ਹੈ। ਇਸ ਖ਼ਬਰ ਨੂੰ ਸਾਂਝਾ ਕਰਦਿਆਂ ਹਰਫ ਚੀਮਾ ਨੇ ਲਿਖਿਆ, ''ਬੜੇ ਦੁੱਖ ਦੀ ਗੱਲ ਹੈ ਕਿ ਇਹ ਕਿਸਾਨ ਵੀਰ ਬੇਅੰਤ ਸਿੰਘ ਉਮਰ ਤਕਰੀਬਨ 41 ਸਾਲ ਪਿੰਡ ਰੁੜਕਾ ਨੇੜੇ ਮੁੱਲਾਂਪੁਰ ਜ਼ਿਲ੍ਹਾ ਲੁਧਿਆਣਾ ਅੱਜ ਮੋਟਰ 'ਤੇ ਫਾਹਾ ਲੈ ਲਿਆ ਹੈ। ਇਸਦੇ ਸਿਰ ਕਾਫ਼ੀ ਕਰਜਾ ਸੀ, ਜੋ ਕਿ ਉਤਾਰ ਨਹੀਂ ਸਕਿਆ। ਇਸ ਦਾ ਪਿਤਾ ਕਈ ਮਹੀਨਿਆਂ ਤੋਂ ਦਿੱਲੀ ਧਰਨੇ ਵਿਚ ਬੈਠਾ ਹੋਇਆ ਹੈ। ਪਿੱਛੇ ਪਰਿਵਾਰ ਵਿਚ ਬੱਚੇ, ਬੁੱਢੇ ਮਾਂ-ਬਾਪ ਰਹਿ ਗਏ ਹਨ। ਬਹੁਤ ਦੁਖਦਾਈ ਹੈ ਅਜਿਹੇ ਹਾਲਾਤ ਵਿਚ ਆਪਣੀ ਜ਼ਿੰਦਗੀ ਖ਼ਤਮ ਕਰ ਲੈਣੀ। ਅੰਦੋਲਨ ਤੋਂ ਬਿਨਾ ਸਾਡੇ ਕੋਲ ਕੀ ਰਾਹ ਹੈ। 🙏🏻🙏🏻''
ਦੱਸਣਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ ਖੇਤੀ ਕਾਨੂੰਨਾਂ ਖ਼ਿਲਾਫ਼ ਬੀਤੇ ਕੁਝ ਦਿਨ ਪਹਿਲਾਂ ਦੇਸ਼ ਭਰ ਵਿਚ 'ਕਾਲਾ ਦਿਵਸ' ਮਨਾਇਆ ਗਿਆ। ਕਿਸਾਨ ਅੰਦੋਲਨ ਨੂੰ ਛੇ ਮਹੀਨੇ ਬੀਤ ਗਏ ਹਨ। ਪੰਜਾਬੀ ਕਲਾਕਾਰ ਪਹਿਲੇ ਦਿਨ ਤੋਂ ਹੀ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ। ਉਥੇ ਹੀ ਪੰਜਾਬੀ ਗਾਇਕ ਹਰਫ ਚੀਮਾ ਵੀ ਕਿਸਾਨ ਅੰਦੋਲਨ ਨਾਲ ਪਹਿਲੇ ਦਿਨ ਤੋਂ ਹੀ ਜੁੜੇ ਹੋਏ ਹਨ। ਇਸ ਅੰਦੋਲਨ ਦੇ ਸਮਰਥਨ 'ਚ ਉਹ ਲਗਾਤਾਰ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ।
ਦਿੱਲੀ ਅੰਦੋਲਨ ਤੋਂ ਦੋ-ਢਾਈ ਮਹੀਨੇ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਇਹ ਅੰਦੋਲਨ
ਦੱਸ ਦਈਏ ਕਿ ਪੰਜਾਬ 'ਚ ਇਹ ਅੰਦੋਲਨ ਦਿੱਲੀ ਆਉਣ ਤੋਂ ਦੋ-ਢਾਈ ਮਹੀਨੇ ਪਹਿਲਾਂ ਸ਼ੁਰੂ ਹੋ ਗਿਆ ਸੀ। ਪਿਛਲੇ ਛੇ ਮਹੀਨਿਆਂ ਤੋਂ ਕੜਾਕੇ ਦੀ ਠੰਡ, ਗਰਮੀ, ਮੀਂਹ-ਹਨ੍ਹੇਰੀ 'ਚ ਦੇਸ਼ ਦਾ ਅੰਨਦਾਤਾ ਸ਼ਾਂਤਮਈ ਢੰਗ ਨਾਲ ਦਿੱਲੀ ਦੇ ਬਾਰਡਰਾਂ 'ਤੇ ਬੈਠ ਸੰਘਰਸ਼ ਕਰ ਰਹੇ ਹਨ ਪਰ ਕੇਂਦਰ ਸਰਕਾਰ ਜੋ ਕਿ ਆਪਣੇ ਕੰਨ ਅਤੇ ਅੱਖਾਂ ਬੰਦ ਕਰਕੇ ਬੈਠੀ ਹੋਈ ਹੈ। ਮੋਦੀ ਸਰਕਾਰ ਆਪਣੇ ਹੰਕਾਰਪੁਣੇ ਦਾ ਮੁਜ਼ਾਹਰਾ ਕਰ ਰਹੀ ਹੈ। ਕਾਲਾ ਦਿਵਸ ਨੂੰ ਮਨਾਉਂਦੇ ਹੋਏ ਪੰਜਾਬ ਦੇ ਵੱਖ-ਵੱਖ ਥਾਂਵਾਂ 'ਤੇ ਲੋਕ ਕਿਸਾਨਾਂ ਦੇ ਹੱਕਾਂ 'ਚ ਰੋਸ ਰੈਲੀਆਂ ਕਰਦੇ ਹੋਏ ਨਜ਼ਰ ਆ ਰਹੇ ਹਨ।
26 ਨਵੰਬਰ ਤੋਂ ਦਿੱਲੀ ਦੀਆਂ ਤਿੰਨ ਸਰਹੱਦਾਂ 'ਤੇ ਅੰਦੋਲਨ ਕਰ ਰਹੇ ਕਿਸਾਨ ਅੰਦੋਲਨ
ਦੱਸਣਯੋਗ ਹੈ ਕਿ 26 ਨਵੰਬਰ ਤੋਂ ਦਿੱਲੀ ਦੀਆਂ ਤਿੰਨ ਸਰਹੱਦਾਂ 'ਤੇ ਅੰਦੋਲਨ ਕਰ ਰਹੇ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨਾਲ ਕੇਂਦਰ ਸਰਕਾਰ ਨੇ 11 ਦੌਰ ਦੀ ਗੱਲਬਾਤ 'ਚ ਕਾਨੂੰਨਾਂ ਨੂੰ ਰੱਦ ਕਰਕੇ ਅੱਗੇ ਦੀ ਚਰਚਾ ਲਈ ਕਮੇਟੀ ਬਣਾਉਣ ਦਾ ਪ੍ਰਸਤਾਵ ਦਿੱਤਾ ਸੀ ਪਰ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਕਿਸਾਨ ਲੀਡਰਾਂ ਨੇ ਸਰਕਾਰ ਦਾ ਪ੍ਰਸਤਾਵ ਠੁਕਰਾ ਦਿੱਤਾ। ਸਰਕਾਰ ਤੇ ਕਿਸਾਨ ਲੀਡਰਾਂ 'ਚ 22 ਜਨਵਰੀ ਨੂੰ ਆਖਰੀ ਬੈਠਕ ਹੋਈ ਸੀ। ਇਸ ਤੋਂ ਬਾਅਦ 26 ਜਨਵਰੀ ਨੂੰ ਕਿਸਾਨਾਂ ਦੇ ਪ੍ਰਦਰਸ਼ਨ ਦੇ ਨਾਂ 'ਤੇ ਕਾਫ਼ੀ ਬਵਾਲ ਹੋਇਆ ਸੀ। ਲਾਲ ਕਿਲ੍ਹਾ 'ਤੇ ਹਿੰਸਾ ਤਕ ਹੋਈ ਸੀ, ਜਿਸ ਦੀ ਜਾਂਚ ਦਿੱਲੀ ਪੁਲਸ ਕਰ ਰਹੀ ਹੈ।
ਤੇਜ਼ ਹਨ੍ਹੇਰੀ ਅਤੇ ਝੱਖੜ ਦੇ ਕਹਿਰ ਨੇ ਵਿਛਾਏ ਦੋ ਘਰਾਂ ’ਚ ਸੱਥਰ, 16 ਸਾਲਾ ਮੁੰਡੇ ਸਣੇ 2 ਦੀ ਮੌਤ
NEXT STORY