ਮੁੰਬਈ- ਬਾਲੀਵੁੱਡ ਦੇ 'ਆਈਡੀਅਲ ਕਪਲ' ਕਹਾਉਣ ਵਾਲੇ ਅਮਿਤਾਭ ਬੱਚਨ ਅਤੇ ਜਯਾ ਬੱਚਨ ਦੇ ਵਿਆਹ ਨੂੰ 52 ਸਾਲ ਪੂਰੇ ਹੋ ਚੁੱਕੇ ਹਨ। ਹਾਲਾਂਕਿ ਹਾਲ ਹੀ ਵਿੱਚ ਇੱਕ ਮੀਡੀਆ ਇੰਟਰਵਿਊ ਦੌਰਾਨ ਅਦਾਕਾਰਾ ਅਤੇ ਰਾਜਨੇਤਾ ਜਯਾ ਬੱਚਨ ਨੇ ਵਿਆਹ ਸੰਸਥਾ ਬਾਰੇ ਅਜਿਹਾ ਬਿਆਨ ਦਿੱਤਾ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਜਯਾ ਬੱਚਨ ਨੇ ਵਿਆਹ ਨੂੰ ਲੈ ਕੇ ਕਿਹਾ ਕਿ "ਕਾਨੂੰਨੀ ਵੈਧਤਾ ਕਿਸੇ ਰਿਸ਼ਤੇ ਨੂੰ ਪਰਿਭਾਸ਼ਿਤ ਨਹੀਂ ਕਰਦੀ"।
ਵਿਆਹ ਨੂੰ ਕਿਹਾ 'ਲੱਡੂ', ਦਿੱਤੀ ਇਹ ਸਲਾਹ
'ਦ ਵੂਮੈਨ ਈਵੈਂਟ' ਵਿੱਚ ਇੱਕ ਪੈਨਲ ਚਰਚਾ ਦੌਰਾਨ ਜਯਾ ਬੱਚਨ ਵਿਆਹ ਬਾਰੇ ਆਪਣੇ ਵਿਚਾਰ ਸਾਂਝੇ ਕਰ ਰਹੀ ਸੀ। ਉਨ੍ਹਾਂ ਨੇ ਵਿਆਹ ਨੂੰ 'ਲੱਡੂ' ਦੱਸਦੇ ਹੋਏ ਕਿਹਾ "ਇਹ ਇੱਕ ਅਜਿਹਾ ਲੱਡੂ ਹੈ, ਖਾਓ ਤਾਂ ਮੁਸ਼ਕਲ, ਨਾ ਖਾਓ ਤਾਂ ਮੁਸ਼ਕਲ। ਬੱਸ ਜ਼ਿੰਦਗੀ ਦਾ ਆਨੰਦ ਲਓ। ਤੁਹਾਨੂੰ ਇਸ ਨੂੰ ਫਾਰਮਲ (ਰਸਮੀ) ਕਰਨ ਦੀ ਲੋੜ ਨਹੀਂ ਹੈ।"
'ਅਮਿਤਾਭ ਕਹਿਣਗੇ ਕਿ ਇਹ ਸਭ ਤੋਂ ਵੱਡੀ ਗਲਤੀ ਸੀ'
ਜਦੋਂ ਜਯਾ ਬੱਚਨ ਤੋਂ ਪੁੱਛਿਆ ਗਿਆ ਕਿ ਕੀ ਅਮਿਤਾਭ ਬੱਚਨ ਵੀ ਵਿਆਹ ਬਾਰੇ ਅਜਿਹੇ ਹੀ ਵਿਚਾਰ ਰੱਖਦੇ ਹਨ, ਤਾਂ ਉਨ੍ਹਾਂ ਨੇ ਮੁਸਕਰਾਉਂਦੇ ਹੋਏ ਇੱਕ ਵੱਡਾ ਖੁਲਾਸਾ ਕੀਤਾ: "ਮੈਂ ਉਨ੍ਹਾਂ ਤੋਂ ਇਹ ਕਦੇ ਨਹੀਂ ਪੁੱਛਿਆ। ਹੋ ਸਕਦਾ ਹੈ ਉਹ ਕਹਿਣ ਕਿ 'ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ' ਸੀ, ਪਰ ਮੈਂ ਉਹ ਸੁਣਨਾ ਨਹੀਂ ਚਾਹੁੰਦੀ"। ਇਸ ਤੋਂ ਇਲਾਵਾ ਜਦੋਂ ਉਨ੍ਹਾਂ ਨੂੰ ਅਮਿਤਾਭ ਬੱਚਨ ਨਾਲ ਪਿਆਰ ਹੋਣ ਦੇ ਪਲ ਬਾਰੇ ਪੁੱਛਿਆ ਗਿਆ, ਤਾਂ ਜਯਾ ਨੇ ਮਜ਼ਾਕ ਵਿੱਚ ਕਿਹਾ, "ਕੀ ਤੁਹਾਨੂੰ ਪੁਰਾਣੇ ਜ਼ਖ਼ਮਾਂ ਨੂੰ ਕੁਰੇਦਣਾ ਹੈ?"। ਉਨ੍ਹਾਂ ਨੇ ਕਿਹਾ ਕਿ ਉਹ ਪਿਛਲੇ 52 ਸਾਲਾਂ ਤੋਂ ਇੱਕੋ ਆਦਮੀ ਨਾਲ ਵਿਆਹੀ ਹੋਈ ਹੈ ਅਤੇ ਉਹ ਇਸ ਤੋਂ ਜ਼ਿਆਦਾ ਪਿਆਰ ਨਹੀਂ ਕਰ ਸਕਦੀ।
ਰਜਿਸਟਰੇਸ਼ਨ ਦਾ ਮਜ਼ੇਦਾਰ ਕਿੱਸਾ
ਜਯਾ ਬੱਚਨ ਨੇ ਆਪਣੇ ਵਿਆਹ ਨਾਲ ਜੁੜਿਆ ਇੱਕ ਹੋਰ ਦਿਲਚਸਪ ਕਿੱਸਾ ਸਾਂਝਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਪੁਰਾਣੇ ਸਮੇਂ ਵਿੱਚ ਰਜਿਸਟਰ 'ਤੇ ਦਸਤਖਤ ਵੀ ਨਹੀਂ ਕੀਤੇ ਸਨ। ਉਨ੍ਹਾਂ ਨੇ ਕਿਹਾ, "ਸਾਨੂੰ ਤਾਂ ਬਾਅਦ ਵਿੱਚ ਪਤਾ ਲੱਗਾ ਕਿ ਸਾਨੂੰ ਰਜਿਸਟਰ 'ਤੇ ਦਸਤਖਤ ਕਰਨੇ ਹੁੰਦੇ ਹਨ ਅਤੇ ਅਸੀਂ ਵਿਆਹ ਦੇ ਕਈ ਸਾਲਾਂ ਬਾਅਦ ਹੀ ਉਨ੍ਹਾਂ ਨੂੰ ਕੀਤਾ। ਯਾਨੀ ਅਸੀਂ ਉਦੋਂ ਤੱਕ 'ਅਵੈਧ ਰੂਪ ਵਿੱਚ' ਰਹਿ ਰਹੇ ਸੀ।" ਦੱਸਣਯੋਗ ਹੈ ਕਿ ਜਯਾ ਬੱਚਨ ਨੂੰ ਅਮਿਤਾਭ ਬੱਚਨ ਨਾਲ ਪਹਿਲੀ ਨਜ਼ਰ ਵਿੱਚ ਪਿਆਰ ਹੋ ਗਿਆ ਸੀ, ਜਦੋਂ ਕਿ ਅਮਿਤਾਭ ਨੂੰ 1972 ਵਿੱਚ ਫਿਲਮ 'ਏਕ ਨਜ਼ਰ' ਦੀ ਮੇਕਿੰਗ ਦੌਰਾਨ ਜਯਾ ਨਾਲ ਇਸ਼ਕ ਹੋਇਆ ਸੀ।
ਟਵਿੰਕਲ ਨਹੀਂ ਇਸ ਅਦਾਕਾਰਾ ਨੇ ਬਣਨਾ ਸੀ ਅਕਸ਼ੈ ਕੁਮਾਰ ਦੀ ਲਾੜੀ, ਕਿਉਂ ਟੁੱਟਿਆ ਰਿਸ਼ਤਾ? ਹੋ ਗਿਆ ਖੁਲਾਸਾ
NEXT STORY