ਮੁੰਬਈ : ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦੀ ਆਉਣ ਵਾਲੀ ਫਿਲਮ 'ਤੀਨ' ਦੀ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ 'ਚ ਅਮਿਤਾਭ ਤੋਂ ਇਲਾਵਾ ਨਵਾਜ਼ੂਦੀਨ ਸਿਦੀਕੀ ਅਤੇ ਵਿਦਿਆ ਬਾਲਨ ਵੀ ਮੁਖ ਭੂਮਿਕਾ 'ਚ ਹੋਣਗੇ। ਇਸ ਟ੍ਰੇਲਰ 'ਚ ਅਮਿਤਾਭ ਆਪਣੀ ਗੁਆਚੀ ਹੋਈ ਪੋਤੀ 'ਏਂਜੇਲਾ' ਦੇ ਕਾਤਿਲਾਂ ਨੂੰ ਲੱਭਣ ਲਈ 8 ਸਾਲਾਂ ਤੋਂ ਕੋਸ਼ਿਸ਼ਾਂ ਕਰਦੇ ਨਜ਼ਰ ਆ ਰਹੇ ਹਨ। ਇਸ ਟ੍ਰੇਲਰ ਨੂੰ ਦੇਖ ਕੇ ਸਾਫ ਲਗ ਰਿਹਾ ਹੈ ਕਿ ਨਵਾਜ਼ੂਦੀਨ ਸਿਦੀਕੀ ਇਸ ਫਿਲਮ 'ਚ ਚਰਚ ਦੇ ਫਾਦਰ ਦੀ ਭੂਮਿਕਾ ਨਿਭਾਅ ਰਹੇ ਹਨ। ਦੂਜੇ ਪਾਸੇ ਵਿਦਿਆ ਬਾਲਨ ਅਮਿਤਾਭ ਦੀ ਪੋਤੀ ਦੀ ਮੌਤ ਨਾਲ ਜੁੜੀ ਤਹਿਕੀਕਾਤ ਕਰਦੀ ਨਜ਼ਰ ਆ ਰਹੀ ਹੈ।
ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਵੀ ਇਸ ਫਿਲਮ ਦੇ ਕਈ ਪੋਸਟਰ ਸਾਹਮਣੇ ਆ ਚੁੱਕੇ ਹਨ, ਜਿਸ 'ਚ ਅਮਿਤਾਭ ਨਵਾਜ਼ੂਦੀਨ ਨਾਲ ਕੋਲਕਾਤਾ ਦੀਆਂ ਗਲੀਆਂ 'ਚ ਸਕੂਟਰ ਚਲਾਉਂਦੇ ਨਜ਼ਰ ਆ ਰਹੇ ਹਨ, ਜਿਸ 'ਚ ਕੋਲਕਾਤਾ ਦੀਆਂ ਮਸ਼ਹੂਰ ਪੀਲੀਆਂ ਟੈਕਸੀਆਂ ਵੀ ਨਜ਼ਰ ਆ ਰਹੀਆਂ ਹਨ। ਇਸ ਫਿਲਮ 'ਚ ਅਮਿਤਾਭ ਕੋਲਕਾਤਾ ਦੀ ਮੱਛੀ ਬਾਜ਼ਾਰ 'ਚ ਮੱਛੀ ਦਾ ਤੋਲ-ਮੋਲ ਕਰਦੇ ਨਜ਼ਰ ਆਉਣਗੇ। ਉਨ੍ਹਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ।
ਜ਼ਿਕਰਯੋਗ ਹੈ ਕਿ ਇਸ ਫਿਲਮ ਦੇ ਨਿਰਦੇਸ਼ਕ ਸੁਜਾਏ ਘੋਸ਼ ਹਨ ਅਤੇ ਇਹ ਫਿਲਮ 10 ਜੂਨ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਅਮਿਤਾਭ ਬੰਗਾਲੀ ਬੁਜ਼ਰਗ ਦਾ ਕਿਰਦਾਰ 'ਚ ਨਜ਼ਰ ਆਉਣਗੇ। ਪਿੱਛੇ ਜਿਹੇ ਇਹ ਖਬਰ ਆਈ ਸੀ ਕਿ ਇਸ ਫਿਲਮ ਨੂੰ ਸਾਈਨ ਕਰਨ ਤੋਂ ਪਹਿਲਾਂ ਬਿਨਾਂ ਸਕ੍ਰਿਪਟ ਪੜ੍ਹੇ ਹੀ ਅਮਿਤਾਭ ਨੇ ਹਾਮੀ ਭਰ ਦਿੱਤੀ ਸੀ।
ਹਾਲੀਵੁੱਡ ਸਟਾਰ ਟਾਮ ਕਰੂਜ਼ ਦੀ ਫਿਲਮ 'ਦੀ ਮਮੀ' ਲਈ ਹੁਮਾ ਤੋਂ ਬਾਅਦ ਦੀਪਿਕਾ ਪਹੁੰਚੀ ਆਡੀਸ਼ਨ ਦੇਣ
NEXT STORY