ਜਲੰਧਰ (ਬਿਊਰੋ) : ਪੰਜਾਬੀ ਗਾਇਕੀ ਦੇ ਖੇਤਰ 'ਚ ਅਪਣਾ ਨਾਂ ਸ਼ੁਮਾਰ ਕਰਵਾਉਣ 'ਚ ਸਫ਼ਲ ਰਹੇ ਗਾਇਕ ਸ਼ਿਵਜੋਤ ਨੇ ਅਪਣਾ ਇੱਕ ਵਿਸ਼ੇਸ਼ ਗਾਣਾ 'ਨਾਨਕ ਦੁਆਰ' ਰਿਲੀਜ਼ ਕਰ ਦਿੱਤਾ ਹੈ। ਇਹ ਗੀਤ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ।
'ਇਗਨਿਤੇ ਮਿਊਜ਼ਿਕ' ਵੱਲੋ ਪ੍ਰਸਤੁਤ ਕੀਤੇ ਜਾ ਰਹੇ ਇਸ ਧਾਰਮਿਕ ਗਾਣੇ ਦਾ ਸੰਗੀਤ D Boss ਵੱਲੋ ਤਿਆਰ ਕੀਤਾ ਗਿਆ ਹੈ ਜਦਕਿ ਇਸ ਦੀ ਸ਼ਬਦ ਰਚਨਾ ਮਨਜੋਤ ਪੰਧੇਰ ਦੁਆਰਾ ਕੀਤੀ ਗਈ ਹੈ, ਜੋ ਇਸ ਤੋਂ ਪਹਿਲਾ ਵੀ ਕਈ ਧਾਰਮਿਕ ਗਾਣਿਆ ਦੀ ਸਿਰਜਨਾ ਕਰ ਚੁੱਕੇ ਹਨ। ਰੂਹਾਨੀਅਤ ਰੰਗ 'ਚ ਰੰਗੇ ਇਸ ਧਾਰਮਿਕ ਗੀਤ ਨੂੰ ਲੈ ਕੇ ਗਾਇਕ ਸ਼ਿਵਜੋਤ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਸ ਸਬੰਧੀ ਅਪਣੇ ਮਨ ਦੇ ਭਾਵਪੂਰਨ ਵਲਵਲਿਆਂ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਮਹਾਨ ਪ੍ਰਕਾਸ਼ਪੁਰਬ ਪ੍ਰਤੀ ਅਪਣੀ ਆਸਥਾ ਅਤੇ ਨਿਮਾਣੀ ਜਿਹੀ ਕੋਸ਼ਿਸ਼ ਵਜੋ ਉਹ ਇਹ ਧਾਰਮਿਕ ਗੀਤ ਸਾਹਮਣੇ ਲੈ ਕੇ ਆਏ ਹਨ। ਉਮੀਦ ਹੈ ਕਿ ਸਾਰੇ ਪ੍ਰਸੰਸਕ ਅਤੇ ਸੰਗੀਤ ਪ੍ਰੇਮੀ ਇਸ ਗੀਤ ਨੂੰ ਭਰਪੂਰ ਪਿਆਰ ਅਤੇ ਸਨੇਹ ਦੇਣਗੇ।
ਦੁਨੀਆ ਭਰ 'ਚ ਧੂੰਮ ਧਾਮ ਨਾਲ ਮਨਾਏ ਜਾ ਰਹੇ ਇਸ ਪ੍ਰਕਾਸ਼ ਪੁਰਬ ਦੀ ਗਰਿਮਾ ਨੂੰ ਹੋਰ ਚਾਰ ਚੰਨ ਲਾਉਣ 'ਚ ਗਾਇਕ ਸ਼ਿਵਜੋਤ ਦਾ ਇਹ ਧਾਰਮਿਕ ਗੀਤ ਅਹਿਮ ਭੂਮਿਕਾ ਨਿਭਾਏਗਾ। ਇਸ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਖੂਬਸੂਰਤ ਬਣਾਇਆ ਗਿਆ ਹੈ, ਜਿਸ ਦਾ ਫਿਲਮਾਂਕਣ ਵਜੂਦ ਵੀ ਉੱਚ ਪੱਧਰੀ ਸੈੱਟਅਪ ਅਧੀਨ ਸਿਰਜਿਆ ਗਿਆ ਹੈ। ਪੰਜਾਬ ਤੋਂ ਲੈ ਕੇ ਸੱਤ ਸਮੁੰਦਰ ਪਾਰ ਤੱਕ ਆਪਣੀ ਗਾਇਕੀ ਦਾ ਲੋਹਾ ਮੰਨਵਾ ਰਹੇ ਗਾਇਕ ਸ਼ਿਵਜੋਤ ਬਹੁਤ ਥੋੜੇ ਜਿਹੇ ਸਮੇਂ 'ਚ ਹੀ ਗਾਇਕੀ ਖੇਤਰ 'ਚ ਚੋਖੀ ਭੱਲ ਸਥਾਪਿਤ ਕਰਨ 'ਚ ਕਾਮਯਾਬ ਰਹੇ ਹਨ। ਉਨ੍ਹਾਂ ਵੱਲੋ ਹਾਲ ਹੀ 'ਚ ਕੀਤੇ ਵਿਦੇਸ਼ੀ ਸਟੇਜ਼ ਪ੍ਰੋਗਰਾਮਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾਂ ਦਿੱਤਾ ਗਿਆ ਹੈ। ਨਿਵੇਕਲੀਆਂ ਸੰਗ਼ੀਤਕ ਕੋਸ਼ਿਸਾਂ ਨੂੰ ਅੰਜ਼ਾਮ ਦੇਣ 'ਚ ਜੁਟ ਚੁੱਕੇ ਇਹ ਬਾਕਮਾਲ ਗਾਇਕ ਅਪਣੇ ਕੁਝ ਨਵੇਂ ਅਤੇ ਕਮਰਸ਼ਿਅਲ ਗਾਣੇ ਵੀ ਜਲਦ ਸਰੋਤਿਆ ਅਤੇ ਦਰਸ਼ਕਾਂ ਸਨਮੁੱਖ ਕਰਨ ਜਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਵੀਵੋ ਨੇ ਸੁਹਾਨਾ ਖਾਨ ਨੂੰ ਆਪਣੇ Y-ਸੀਰੀਜ਼ ਦੇ ਸਮਾਰਟਫੋਨਜ਼ ਲਈ ਬ੍ਰਾਂਡ ਅੰਬੈਸਡਰ ਕੀਤਾ ਨਿਯੁਕਤ
NEXT STORY