ਬਾਲੀਵੁੱਡ ਡੈਸਕ: ਅਮਿਤਾਭ ਬੱਚਨ ਅਕਸਰ ਆਪਣੀਆਂ ਫ਼ਿਲਮਾਂ ਲੈ ਕੇ ਚਰਚਾ ’ਚ ਰਹਿੰਦੇ ਹਨ। ਇਸ ਤੋਂ ਇਲਾਵਾ ਉਹ ਸੋਸ਼ਲ ਮੀਡੀਆ ’ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ ’ਚ ਅਮਿਤਾਭ ਬੱਚਨ ਦੀ ਇਕ ਪੋਸਟ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ : ਜਾਨ ਅਬ੍ਰਾਹਮ ਨਾਲ ਫ਼ਿਲਮ ‘ਤੇਹਰਾਨ’ ’ਚ ਨਜ਼ਰ ਆਵੇਗੀ ਮਾਨੁਸ਼ੀ ਛਿੱਲਰ, ਸੈੱਟ ਤੋਂ ਤਸਵੀਰ ਆਈ ਸਾਹਮਣੇ
ਇਹ ਪੋਸਟ ਅਮਿਤਾਭ ਬੱਚਨ ਨੇ ਆਪਣੀ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਇਹ ਇਕ ਮਜ਼ਾਕੀਆ ਪੋਸਟ ਹੈ। ਇਸ ਪੋਸਟ ’ਚ ਖ਼ਾਸ ਗੱਲ ਹੈ ਅਮਿਤਾਭ ਬੱਚਨ ਦਾ ਪਹਿਰਾਵਾ। ਅਮਿਤਾਭ ਬੱਚਨ ਨੇ ਜਿਸ ਤਰ੍ਹਾਂ ਦੀ ਡਰੈੱਸ ਪਾਈ ਹੈ ਉਸ ਨੂੰ ਦੇਖ ਕੇ ਹਰ ਕੋਈ ਹੱਸ ਰਿਹਾ ਹੈ।
ਤਸਵੀਰ ਦੇਖ ਕੇ ਤੁਹਾਡੇ ਵੀ ਚਿਹਰੇ ’ਤੇ ਮੁਸਕਾਨ ਆ ਜਾਵੇਗੀ। ਲੁੱਕ ਦੀ ਗੱਲ ਕਰੀਏ ਤਾਂ ਅਮਿਤਾਭ ਬੱਚਨ ਨੇ ਵਾਈਟ ਹੁੱਡੀ ਟੀ-ਸ਼ਕਟ ਨਾਲ ਖੁੱਲ੍ਹਾ ਪਜਾਮਾ ਪਾਇਆ ਹੈ। ਦੇਖਣ ਨੂੰ ਇਹ ਸਕਰਟ ਲੱਗ ਰਹੀ ਹੈ। ਪ੍ਰਸ਼ੰਸਕ ਇਸ ਪੋਸਟ ਨੂੰ ਕਾਫ਼ੀ ਪਸੰਦ ਕਰ ਰਹੇ ਹਨ ਅਤੇ ਇਸ ’ਤੇ ਆਪਣੀ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।
ਇਹ ਪੋਸਟ ਸਾਂਝੀ ਕਰਦੇ ਹੋਏ ਅਮਿਤਾਭ ਬੱਚਨ ਨੇ ਕੈਪਸ਼ਨ ਵੀ ਲਿਖੀ ਹੈ। ਜਿਸ ’ਚ ਲਿਖਿਆ ਹੈ ਕਿ ‘ਪਾਉਣ ਨੂੰ ਦੇ ਦਿੱਤਾ ਪਜਾਮਾ, ਲਗਾ ਸਾੜੀ ਨੂੰ ਫ਼ਾੜਾ, ਅੱਗੇ ਛੋਟੀ ਜੇਬ ਦੇ ਦਿੱਤਾ ਅਤੇ ਪਿੱਛੇ ਲਗਾ ਦਿੱਤੀ ਨਾੜਾ।’ ਇਸ ਪੋਸਟ ’ਤੇ ਹਰ ਕੋਈ ਵੱਖ-ਵੱਖ ਪ੍ਰਤੀਕਿਰਿਆ ਦੇ ਰਿਹਾ ਹੈ।
ਇਹ ਵੀ ਪੜ੍ਹੋ : ਕਲਬ ’ਚ ਪਾਰਟੀ ਕਰਦੇ ਨਜ਼ਰ ਆਏ ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ, ਵਾਇਰਲ ਹੋ ਰਹੀ ਵੀਡੀਓ
ਦੱਸ ਦੇਈਏ ਕਿ ਅਮਿਤਾਭ ਬੱਚਨ ਜਲਦ ਹੀ ‘ਕੌਨ ਬਣੇਗਾ ਕਰੋੜਪਤੀ’ ਦੇ ਨਵੇਂ ਸੀਜਨ ਦੀ ਸ਼ੁਰੂਆਤ ਕਰ ਰਹੇ ਹਨ। ਇਹ ਲੁੱਕ ਅਮਿਤਾਭ ਬੱਚਨ ਨੇ ਕੇ.ਬੀ.ਸੀ ਦੇ ਸੈੱਟ ਤੋਂ ਹੀ ਸਾਂਝੀ ਕੀਤੀ ਹੈ।
ਜਾਨ ਅਬ੍ਰਾਹਮ ਨਾਲ ਫ਼ਿਲਮ ‘ਤੇਹਰਾਨ’ ’ਚ ਨਜ਼ਰ ਆਵੇਗੀ ਮਾਨੁਸ਼ੀ ਛਿੱਲਰ, ਸੈੱਟ ਤੋਂ ਤਸਵੀਰ ਆਈ ਸਾਹਮਣੇ
NEXT STORY