ਮੁੰਬਈ (ਬਿਊਰੋ)– ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਕਰੋੜਾਂ ਰੁਪਏ ਦੀ ਇਕ ਵੱਡੀ ਡੀਲ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬਿੱਗ ਬੀ ਨੇ ਸਾਊਥ ਦਿੱਲੀ ਦੇ ਗੁਲਮੋਹਰ ਪਾਰਕ ’ਚ ਸਥਿਤ ਆਪਣਾ ਪਰਿਵਾਰਕ ਘਰ ‘ਸੋਪਾਨ’ ਲਗਭਗ 23 ਕਰੋੜ ਰੁਪਏ ’ਚ ਵੇਚ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ਕਰਨ ਔਜਲਾ ਦੇ ਘਰ ’ਤੇ ਚੱਲੀਆਂ ਗੋਲੀਆਂ, ਹੈਰੀ ਚੱਠਾ ਗਰੁੱਪ ਨੇ ਦਿੱਤੀ ਇਹ ਧਮਕੀ
ਇਸ ਘਰ ਨੂੰ ਅਮਿਤਾਭ ਬੱਚਨ ਦਾ ਸਭ ਤੋਂ ਪਹਿਲਾਂ ਘਰ ਦੱਸਿਆ ਜਾਂਦਾ ਹੈ। ਰਿਪੋਰਟ ਦੀ ਮੰਨੀਏ ਤਾਂ ਮੁੰਬਈ ਸ਼ਿਫਟ ਹੋਣ ਤੋਂ ਪਹਿਲਾਂ ਅਮਿਤਾਭ ਬੱਚਨ ਆਪਣੇ ਮਾਤਾ-ਪਿਤਾ ਨਾਲ ਇਸੇ ਘਰ ’ਚ ਰਹਿੰਦੇ ਸਨ। ‘ਸੋਪਾਨ’ ਅਮਿਤਾਭ ਦੀ ਮਾਂ ਤੇਜੀ ਬੱਚਨ ਦੇ ਨਾਂ ’ਤੇ ਰਜਿਸਟਰਡ ਸੀ।
ਰਿਪੋਰਟ ’ਚ ਦੱਸਿਆ ਗਿਆ ਹੈ ਕਿ ਅਮਿਤਾਭ ਬੱਚਨ ਦੇ ਘਰ ਸੋਪਾਨ ਨੂੰ Nezone ਗਰੁੱਪ ਦੇ CEO ਅਵਨੀ ਬਦੇਰ ਨੇ ਖਰੀਦਿਆ ਹੈ। ਅਵਨੀ ਬਦੇਰ ਬੱਚਨ ਪਰਿਵਾਰ ਨੂੰ ਪਿਛਲੇ 35 ਸਾਲਾਂ ਤੋਂ ਜਾਣਦੇ ਹਨ ਤੇ ਉਨ੍ਹਾਂ ਨਾਲ ਚੰਗਾ ਸਬੰਧ ਰੱਖਦੇ ਹਨ।
ਰਿਪੋਰਟ ਮੁਤਾਬਕ ਅਵਨੀ ਬਦੇਰ ਦਿੱਲੀ ਦੇ ਗੁਲਮੋਹਰ ਪਾਰਕ ਸਥਿਤ ਅਮਿਤਾਭ ਬੱਚਨ ਦੇ ਘਰ ਨੂੰ ਤੋੜ ਕੇ ਮੁੜ ਤੋਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਬਣਵਾਉਣਾ ਚਾਹੁੰਦੇ ਹਨ। ਰਿਪੋਰਟ ’ਚ ਇਹ ਵੀ ਦੱਸਿਆ ਗਿਆ ਹੈ ਕਿ ਬਦੇਰ ਪਰਿਵਾਰ ਕਈ ਸਾਲਾਂ ਤੋਂ ਸਾਊਥ ਦਿੱਲੀ ’ਚ ਰਹਿ ਰਿਹਾ ਹੈ ਤੇ ਉਹ ਆਪਣੇ ਘਰ ਦੇ ਕੋਲ ਇਕ ਨਵੀਂ ਪ੍ਰਾਪਰਟੀ ਖਰੀਦਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਬਿਨਾਂ ਦੇਰੀ ਕੀਤੇ ਅਮਿਤਾਭ ਬੱਚਨ ਦਾ ਘਰ ਖਰੀਦ ਲਿਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਲੱਖਾਂ ’ਚ ਹੈ ਦਿਲਜੀਤ ਦੋਸਾਂਝ ਦੇ ਇਸ ਗੂਚੀ ਲੁੱਕ ਦੀ ਕੀਮਤ, ਜਾਣੋ ਇਕੱਲੀ-ਇਕੱਲੀ ਚੀਜ਼ ਦਾ ਰੇਟ
NEXT STORY