ਮੁੰਬਈ/ਜਾਮਨਗਰ - ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਸਭ ਤੋਂ ਛੋਟੇ ਬੇਟੇ ਅਨੰਤ ਅੰਬਾਨੀ ਜੁਲਾਈ ਮਹੀਨੇ 'ਚ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਇਸ ਤੋਂ ਪਹਿਲਾਂ ਪਰਿਵਾਰ ਨੇ ਜਾਮਨਗਰ 'ਚ ਇੱਕ ਤਿੰਨ ਦਿਨਾਂ ਸ਼ਾਨਦਾਰ ਪ੍ਰੀ-ਵੈਡਿੰਗ ਜਸ਼ਨ ਦਾ ਆਯੋਜਨ ਕੀਤਾ ਹੈ, ਜੋ 1 ਮਾਰਚ ਤੋਂ ਸ਼ੁਰੂ ਹੋਇਆ ਹੈ ਅਤੇ 3 ਮਾਰਚ ਤੱਕ ਚੱਲੇਗਾ।

ਪਹਿਲੇ ਦਿਨ ਸਾਰੇ ਮਹਿਮਾਨਾਂ ਦੇ ਵੱਖ-ਵੱਖ ਲੁੱਕ ਸਾਹਮਣੇ ਆਏ ਪਰ ਹਾਲ ਹੀ 'ਚ ਆਪਣੀ ਪ੍ਰੈਗਨੈਂਸੀ ਦੀ ਖੁਸ਼ਖਬਰੀ ਦੇਣ ਵਾਲੀ ਦੀਪਿਕਾ ਪਾਦੂਕੋਣ ਦੀ ਲੁੱਕ ਕੁਝ ਵੱਖਰੀ ਸੀ। ਹੋਣ ਵਾਲੀ ਮਾਂ ਦੀਪਿਕਾ ਬੋਲਡ ਸ਼ੈਲੀ ਨੂੰ ਛੱਡ ਵਿੰਟੇਜ ਟੱਚ ਨਾਲ ਮੌਜ਼ੂਦਾ ਲੋਕਾਂ ਨੂੰ ਆਪਣੀ ਪ੍ਰਤੀ ਆਕਰਸ਼ਿਤ ਕੀਤਾ।

ਰਾਤ ਮੁਕੇਸ਼ ਅੰਬਾਨੀ ਦੇ ਪੁੱਤਰ ਅਨੰਤ ਤੇ ਹੋਣ ਵਾਲੀ ਨੂੰਹ ਰਾਧਿਕਾ ਮਾਰਚੈਂਟ ਦੀ 'ਕੌਕਟੇਲ ਪਾਰਟੀ' ਸੀ, ਜਿਸ 'ਚ ਕਈ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਪਾਰਟੀ 'ਚ ਦੀਪਿਕਾ ਨੇ ਆਪਣੇ ਲਈ ਕਾਲੇ ਰੰਗ ਦੀ ਮੈਕਸੀ ਲੈਂਥ ਡਰੈੱਸ ਪਹਿਨੀ ਸੀ, ਜੋ ਬਾਲ ਗਾਊਨ ਫਾਲ ਦੇ ਨਾਲ ਮਿਲ ਕੇ ਇੱਕ ਸ਼ਾਨਦਾਰ ਦਿੱਖ ਬਣਾ ਰਹੇ ਸਨ।

ਇਸ ਨੂੰ ਕਮਰ ਅਤੇ ਛਾਤੀ ਦੇ ਉਪਰਲੇ ਹਿੱਸੇ ਤੋਂ ਫਿੱਟ ਰੱਖਿਆ ਗਿਆ ਸੀ। ਇਸਦੇ ਅੱਗੇ ਅਤੇ ਪਿਛਲੇ ਪਾਸੇ ਇੱਕ ਚੌਰਸ ਨੇਕਲਾਈਨ ਡਿਜ਼ਾਇਨ ਸੀ, ਜਿਸ 'ਤੇ ਚੌੜੀਆਂ ਪੱਟੀਆਂ ਸਨ। ਜ਼ਿਪ ਫਾਸਟਨਿੰਗ ਨੂੰ ਪਿੱਠ ਦੇ ਹੇਠਲੇ ਹਿੱਸੇ 'ਤੇ ਜੋੜਿਆ ਗਿਆ ਸੀ।

ਇਸ ਡਰੈੱਸ 'ਤ ਦੀਪਿਕਾ ਕਾਫ਼ੀ ਸੋਹਣੀ ਲੱਗ ਰਹੀ ਹੈ। ਹਾਲਾਂਕਿ ਉਸ ਨੇ ਬੇਬੀ ਬੰਪ ਨੂੰ ਨਹੀਂ ਫਲਾਂਟ ਕੀਤਾ। ਹਰੇਕ ਤਸਵੀਰ 'ਚ ਉਸ ਨੇ ਬੇਬੀ ਬੰਪ ਨੂੰ ਕਿਸੇ ਨਾ ਕਿਸੇ ਤਰੀਕੇ ਲੁਕਾ ਕੇ ਰੱਖਿਆ।

ਜਦੋਂ ਦਿਲਜੀਤ ਦੋਸਾਂਝ ਡਾਇਰੈਕਟਰ ਇਮਤਿਆਜ਼ ਦਾ ਫੋਨ ਵੇਖ ਲੱਗੇ ਡਰਨ, ਕਿਹਾ- ਹੁਣ ਹੋਵੇਗਾ ਮੁਕੱਦਮਾ ਦਰਜ
NEXT STORY