ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਦੀ ਮੋਸਟ ਅਵੇਟਿਡ ਫ਼ਿਲਮ ‘ਐਨੀਮਲ’ ਦੀ ਉਡੀਕ ਖ਼ਤਮ ਹੋ ਗਈ ਹੈ ਕਿਉਂਕਿ ਇਹ ਫ਼ਿਲਮ ਅੱਜ ਸਿਨੇਮਾਘਰਾਂ 'ਚ ਦਸਤਕ ਦੇ ਚੁੱਕੀ ਹੈ। ਇਸ ਫ਼ਿਲਮ ਨਾਲ ਰਣਬੀਰ ਕਪੂਰ ਪਹਿਲੀ ਵਾਰ ਰਸ਼ਮਿਕਾ ਮੰਦਾਨਾ ਨਾਲ ਨਜ਼ਰ ਆ ਰਹੇ ਹਨ। ਇਨ੍ਹਾਂ ਦੋਵਾਂ ਤੋਂ ਇਲਾਵਾ ਫ਼ਿਲਮ ’ਚ ਅਨਿਲ ਕਪੂਰ, ਬੌਬੀ ਦਿਓਲ ਅਤੇ ਤ੍ਰਿਪਤੀ ਡਿਮਰੀ ਵੀ ਅਹਿਮ ਭੂਮਿਕਾਵਾਂ ’ਚ ਹਨ। ਫ਼ਿਲਮ ਦੇ ਟਰੇਲਰ, ਟੀਜ਼ਰ ਤੋਂ ਲੈ ਕੇ ਇਸ ਦੇ ਗਾਣਿਆਂ ਤੱਕ ਨੂੰ ਵੀ ਖੂਬ ਪਿਆਰ ਮਿਲਿਆ। ਜਦੋਂ ਤੋਂ ਫ਼ਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ, ਉਦੋਂ ਤੋਂ ਫੈਨਜ਼ ਆਖ ਰਹੇ ਹਨ ਕਿ ਇਹ ਫ਼ਿਲਮ ਇੱਕ ਤਬਾਹੀ ਹੈ। ਨਿਰਦੇਸ਼ਕ ਨੇ ਪਹਿਲਾਂ ਹੀ ਕਿਹਾ ਸੀ ਕਿ ਇਹ ਹੁਣ ਤੱਕ ਦੀ ਸਭ ਤੋਂ ਹਿੰਸਕ ਫ਼ਿਲਮ ਹੋਣ ਵਾਲੀ ਹੈ। ਫ਼ਿਲਮ 'ਚ ਬਾਪ-ਬੇਟੇ ਦਾ ਰਿਸ਼ਤਾ ਬਾਕੀ ਰਿਸ਼ਤਿਆਂ ਨਾਲੋਂ ਕਾਫੀ ਵੱਖਰਾ ਤੇ ਗੂੜ੍ਹਾ ਹੁੰਦਾ ਹੈ। ਇੰਨਾ ਗੂੜ੍ਹਾ ਕਿ ਰਣਬੀਰ ਆਪਣੇ ਪਿਤਾ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਬਦਲੇ ਦੀ ਅੱਗ ’ਚ ਉਹ ਅਜਿਹੀ ਖੂਨੀ ਖੇਡ ’ਚ ਉਤਰਦੇ ਹਨ, ਜਿੱਥੇ ਹਰ ਪਾਸੇ ਸਿਰਫ ਤੇ ਸਿਰਫ ਮਾਰ-ਧਾੜ ਅਤੇ ਡਰ ਹੁੰਦਾ ਹੈ।
ਇਹ ਖ਼ਬਰ ਵੀ ਪੜ੍ਹੋ - ਗਾਇਕ ਤੇ ਗੀਤਕਾਰ ਧਰਮਵੀਰ ਥਾਂਦੀ ਨਾਲ ਖ਼ਾਸ ਗੱਲਬਾਤ, ਜ਼ਿੰਦਗੀ ਬਾਰੇ ਕੀਤੀਆਂ ਅਹਿਮ ਗੱਲਾਂ (ਵੀਡੀਓ)
ਕਹਾਣੀ
ਫ਼ਿਲਮ ਕਹਾਣੀ ਰਣਬੀਰ ਕਪੂਰ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਆਪਣੇ ਪਿਤਾ ਅਨਿਲ ਕਪੂਰ ਨੂੰ ਬਹੁਤ ਪਿਆਰ ਕਰਦਾ ਹੈ ਪਰ ਪਿਤਾ ਪੁੱਤ ਦੀ ਕੋਈ ਪਰਵਾਹ ਨਹੀਂ ਕਰਦਾ। ਇਸੇ ਦੌਰਾਨ ਪਿਤਾ (ਅਨਿਲ ਕਪੂਰ) 'ਤੇ ਹਮਲਾ ਹੋ ਜਾਂਦਾ ਹੈ ਅਤੇ ਫਿਰ ਰਣਬੀਰ ਦੀ ਜ਼ਿੰਦਗੀ ਦਾ ਪਾਸਾ ਹੀ ਪਲਟ ਜਾਂਦਾ ਹੈ। ਉਸ ਦਾ ਉਦੇਸ਼ ਸਿਰਫ਼ ਕਾਤਲ ਨੂੰ ਲੱਭਣਾ ਬਣ ਜਾਂਦਾ ਹੈ। ਕਹਾਣੀ ਭਾਵੇਂ ਆਮ ਲੱਗ ਰਹੀ ਹੈ ਪਰ ਇਸ 'ਚ ਕਈ ਮੋੜ ਆਉਂਦੇ ਹਨ। ਇਸ ਤੋਂ ਅੱਗੇ ਫ਼ਿਲਮ 'ਚ ਕੀ-ਕੀ ਹੁੰਦਾ ਹੈ ਇਹ ਜਾਣਨ ਲਈ ਤੁਹਾਨੂੰ ਨੇੜੇ ਦੇ ਸਿਨੇਮਾਘਰਾਂ 'ਚ ਜਾਣਾ ਪਵੇਗਾ।
ਅਦਾਕਾਰੀ
ਫ਼ਿਲਮ 'ਚ ਰਣਬੀਰ ਨੇ ਕਮਾਲ ਦਾ ਕੰਮ ਕੀਤਾ ਹੈ। ਉਸ ਦਾ ਲੁੱਕ ਸੰਜੇ ਦੱਤ ਵਰਗਾ ਦਿਖਾਈ ਦੇ ਰਿਹਾ ਹੈ ਪਰ ਜਿਸ ਤਰ੍ਹਾਂ ਉਹ ਐਕਸ਼ਨ ਕਰਦਾ ਹੈ, ਭਾਵਨਾਤਮਕ ਸੀਨ ਕਰਦਾ ਹੈ, ਉਹ ਤੁਹਾਨੂੰ ਹਰ ਫਰੇਮ 'ਚ ਪ੍ਰਭਾਵਿਤ ਕਰੇਗਾ। ਇਹ ਫ਼ਿਲਮ ਰਣਬੀਰ ਦੇ ਕਰੀਅਰ 'ਚ ਗੇਮ ਚੇਂਜਰ ਸਾਬਤ ਹੋ ਸਕਦੀ ਹੈ। ਇਸ ਦੇ ਨਾਲ ਹੀ ਇਹ ਫ਼ਿਲਮ ਰਣਬੀਰ ਨੂੰ ਲਵਰ ਬੁਆਏ ਦੀ ਇਮੇਜ ਤੋਂ ਵੀ ਬਾਹਰ ਕੱਢਦੀ ਹੈ। ਫ਼ਿਲਮ 'ਚ ਬੌਬੀ ਦਿਓਲ ਨੇ ਵੀ ਵਧੀਆ ਕੰਮ ਕੀਤਾ ਹੈ ਪਰ ਉਸ ਦੇ ਸੀਨ ਬਹੁਤ ਘੱਟ ਹਨ। ਇਸ ਤੋਂ ਇਲਾਵਾ ਰਸ਼ਮੀਕਾ ਮੰਡਾਨਾ ਦਾ ਕਿਰਦਾਰ ਬਹੁਤ ਵਧੀਆ ਤਰੀਕੇ ਨਾਲ ਡਿਵੈਲਪ ਕੀਤਾ ਗਿਆ ਹੈ। ਉਸ ਦੀ ਐਕਟਿੰਗ ਵੀ ਜ਼ਬਰਦਸਤ ਹੈ। ਅਨਿਲ ਕਪੂਰ ਨੇ ਵੀ ਪਿਤਾ ਹੋਣ ਦਾ ਵਧੀਆ ਕਿਰਦਾਰ ਨਿਭਾਇਆ ਹੈ। ਕੁੱਲ ਮਿਲਾ ਕੇ ਫ਼ਿਲਮ 'ਚ ਤਕਰੀਬਨ ਸਾਰੇ ਕਲਾਕਾਰਾਂ ਦੀ ਐਕਟਿੰਗ ਦਮਦਾਰ ਹੈ, ਜਿਨ੍ਹਾਂ ਨੇ ਫ਼ਿਲਮ ਨਾਲ ਪ੍ਰਸ਼ੰਸ਼ਕਾਂ ਨੂੰ ਜੋੜ ਕੇ ਰੱਖਣ ਦਾ ਕੰਮ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਸਤਿੰਦਰ ਸਰਤਾਜ ਨੂੰ UAE ਦੇ ਸ਼ੇਖ ਸੁਹੇਲ ਮੁਹੰਮਦ ਵਲੋਂ ਖ਼ਾਸ ਸਨਮਾਨ, ਗਾਇਕ ਨੇ ਸਾਂਝੀ ਕੀਤੀ ਤਸਵੀਰ
ਡਾਇਰੈਕਸ਼ਨ
ਸੰਦੀਪ ਵੰਗਾ ਰੈੱਡੀ ਨੇ ਫ਼ਿਲਮ ਦਾ ਨਿਰਦੇਸ਼ਨ ਵਧੀਆ ਢੰਗ ਨਾਲ ਕੀਤਾ ਹੈ। 3 ਘੰਟੇ 21 ਮਿੰਟਾਂ ਦੀ ਫ਼ਿਲਮ ਨੂੰ ਮਨੋਰੰਜਕ ਬਣਾਉਣਾ ਕੋਈ ਆਸਾਨ ਕੰਮ ਨਹੀਂ ਹੈ ਅਤੇ ਸੰਦੀਪ ਨੇ ਇਹ ਕੰਮ ਬਾਖੂਬੀ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਸਾਲਾਰ : ਪਾਰਟ 1 ਸੀਜ਼ਫਾਇਰ’ ਦਾ ਅੱਜ ਹੋ ਰਿਹਾ ਹੈ ਟਰੇਲਰ ਰਿਲੀਜ਼
NEXT STORY