ਮੁੰਬਈ- ਮਸ਼ਹੂਰ ਟੀਵੀ ਅਦਾਕਾਰਾ ਦੀਪਿਕਾ ਕੱਕੜ ਦੀ ਤਬੀਅਤ ਲਗਾਤਾਰ ਵਿਗੜ ਰਹੀ ਹੈ। ਉਨ੍ਹਾਂ ਨੂੰ ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਾਲ ਹੀ ਵਿੱਚ ਉਨ੍ਹਾਂ ਦੇ ਪਤੀ ਅਤੇ ਅਭਿਨੇਤਾ ਸ਼ੋਏਬ ਇਬਰਾਹੀਮ ਨੇ ਆਪਣੇ ਵਲੌਗ ਰਾਹੀਂ ਇਹ ਖੁਲਾਸਾ ਕੀਤਾ ਸੀ ਕਿ ਦੀਪਿਕਾ ਦੇ ਲਿਵਰ 'ਚ ਟਿਊਮਰ ਹੈ, ਜਿਸਦਾ ਆਕਾਰ ਟੈਨਿਸ ਦੀ ਗੇਂਦ ਦੇ ਬਰਾਬਰ ਹੈ।
ਇਹ ਵੀ ਪੜ੍ਹੋ: ਕਾਨਸ ਫਿਲਮ ਫੈਸਟੀਵਲ ‘ਚ “Operation Sindoor” ਦੀ ਝਲਕ, ਸਿੰਦੂਰ ਲਗਾ ਕੇ ਪੁੱਜੀ ਐਸ਼ਵਰਿਆ ਰਾਏ

ਸ਼ੋਏਬ ਨੇ ਦੱਸਿਆ ਕਿ ਦੀਪਿਕਾ ਨੂੰ ਪਹਿਲਾਂ 103.9 ਡਿਗਰੀ ਤਾਪਮਾਨ ਵਾਲਾ ਬੁਖਾਰ ਸੀ, ਜੋ ਕਿ ਬਾਅਦ ਵਿੱਚ ਫਲੂ ਵਿੱਚ ਬਦਲ ਗਿਆ। ਉਨ੍ਹਾਂ ਦੇ ਸਰੀਰ ਵਿੱਚ ਕਾਫੀ ਦਰਦ ਹੋਇਆ ਤੇ ਹਾਲਤ ਖ਼ਰਾਬ ਹੋ ਗਈ। ਹਾਲਾਂਕਿ ਹੁਣ ਬੁਖਾਰ ਥੋੜ੍ਹਾ ਘੱਟ ਹੋ ਗਿਆ ਹੈ ਪਰ ਸਰਜਰੀ ਦੀ ਤਿਆਰੀ ਚੱਲ ਰਹੀ ਹੈ। ਲਿਵਰ ਦੀ ਸਥਿਤੀ ਦੀ ਜਾਂਚ ਲਈ ਡਾਕਟਰਾਂ ਵੱਲੋਂ PET ਸਕੈਨ ਕੀਤਾ ਗਿਆ ਹੈ ਅਤੇ ਹੁਣ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਡਾਕਟਰੀ ਟੀਮ ਦੀ ਨਿਗਰਾਨੀ ਹੇਠ ਹੋਣ ਵਾਲੀ ਲਿਵਰ ਸਰਜਰੀ ਅਗਲੇ ਹਫ਼ਤੇ ਹੋਵੇਗੀ। ਬੇਟੇ ਰੂਹਾਨ ਬਾਰੇ ਸ਼ੋਏਬ ਨੇ ਕਿਹਾ ਕਿ ਉਹ ਹੁਣ ਸੈੱਟ ਹੋ ਗਿਆ ਹੈ। ਕਈ ਵਾਰੀ ਸ਼ਰਾਰਤ ਕਰਦਾ ਹੈ ਪਰ ਹੁਣ ਉਸਨੂੰ ਸਮਝ ਆ ਗਈ ਹੈ ਕਿ ਮਾਂ ਬਿਮਾਰ ਹੈ ਅਤੇ ਉਹ ਘੱਟ ਪਰੇਸ਼ਾਨ ਕਰਦਾ ਹੈ।
ਇਹ ਵੀ ਪੜ੍ਹੋ: IPL ਸਟਾਰ ਵੈਭਵ ਸੂਰਯਵੰਸ਼ੀ ਨਾਲ ਵਾਇਰਲ ਹੋਈ ਪ੍ਰੀਤੀ ਜਿੰਟਾ ਦੀ ਇਹ ਤਸਵੀਰ, ਵੇਖ ਅੱਗ ਵਾਂਗ ਤੱਤੀ ਹੋਈ ਅਦਾਕਾਰਾ
ਫੈਨਜ਼ ਕਰ ਰਹੇ ਨੇ ਦੁਆਵਾਂ
ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ, ਸੋਸ਼ਲ ਮੀਡੀਆ ‘ਤੇ ਦੀਪਿਕਾ ਦੇ ਪ੍ਰਸ਼ੰਸ਼ਕਾਂ ਵੱਲੋਂ ਤਾਜ਼ਾ ਹਾਲਤ 'ਤੇ ਚਿੰਤਾ ਜਤਾਈ ਜਾ ਰਹੀ ਹੈ। ਹਰ ਕੋਈ ਉਨ੍ਹਾਂ ਦੇ ਜਲਦੀ ਤੰਦਰੁਸਤ ਹੋਣ ਦੀ ਦੂਆ ਕਰ ਰਿਹਾ ਹੈ। ਸ਼ੋਏਬ ਨੇ ਵੀ ਆਪਣੇ ਪ੍ਰਸ਼ੰਸਕਾਂ ਦਾ ਧੰਨਵਾ ਕੀਤਾ, ਜੋ ਉਨ੍ਹਾਂ ਦੀ ਪਤਨੀ ਲਈ ਦੁਆ ਕਰ ਰਹੇ।
ਇਹ ਵੀ ਪੜ੍ਹੋ: ਜੈਕਲੀਨ ਫਰਨਾਂਡੀਜ਼ ਨਾਲ ਸੈਲਫੀ ਲੈਣ ਆਏ Fan ਨੇ ਕੀਤੀ ਅਜਿਹੀ ਹਰਕਤ, ਵੀਡੀਓ ਹੋ ਗਈ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਂਗ 'ਚ ਸਿੰਦੂਰ ਤੇ ਲਾਲ ਸਾੜੀ ਪਹਿਨ ਕਾਨਸ ਪਹੁੰਚੀ ਅਦਿਤੀ ਰਾਓ ਹੈਦਰੀ, ਲੁੱਕ ਦੇ ਹੋਏ ਚਰਚੇ
NEXT STORY