ਮੁੰਬਈ- ਬਾਲੀਵੁੱਡ ਅਦਾਕਾਰਾ ਅਤੇ IPL ਟੀਮ ਪੰਜਾਬ ਕਿੰਗਜ਼ ਦੀ ਕੋ-ਓਨਰ ਪ੍ਰੀਤੀ ਜਿੰਟਾ ਨੇ ਇੰਟਰਨੈਟ 'ਤੇ ਵਾਇਰਲ ਹੋ ਰਹੀ ਇੱਕ ਫਰਜ਼ੀ ਤਸਵੀਰ 'ਤੇ ਆਪਣੀ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਇਸ ਤਸਵੀਰ ਵਿੱਚ ਉਹ ਰਾਜਸਥਾਨ ਰਾਇਲਜ਼ ਦੇ ਖਿਡਾਰੀ ਵੈਭਵ ਸੂਰਯਵੰਸ਼ੀ ਨੂੰ ਗਲੇ ਲਗਾਉਂਦੀ ਹੋਈ ਦਿਖਾਈ ਦੇ ਰਹੀ ਹਨ, ਪਰ ਅਸਲ ‘ਚ ਇਹ ਤਸਵੀਰ ਮਾਰਫ਼ ਕਰਕੇ ਵਾਇਰਲ ਕੀਤੀ ਗਈ ਸੀ।
ਇਹ ਵੀ ਪੜ੍ਹੋ: ਜੈਕਲੀਨ ਫਰਨਾਂਡੀਜ਼ ਨਾਲ ਸੈਲਫੀ ਲੈਣ ਆਏ Fan ਨੇ ਕੀਤੀ ਅਜਿਹੀ ਹਰਕਤ, ਵੀਡੀਓ ਹੋ ਗਈ ਵਾਇਰਲ

ਪ੍ਰੀਤੀ ਜਿੰਟਾ ਨੇ ਕਿਹਾ - “ਇਹ ਤਸਵੀਰ ਫਰਜ਼ੀ ਹੈ”
ਪ੍ਰੀਤੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ: “'ਇਹ ਇੱਕ ਛੇੜਛਾੜ ਕੀਤੀ ਤਸਵੀਰ ਅਤੇ ਫੇਕ ਨਿਊਜ਼ ਹੈ। ਮੈਨੂੰ ਬਹੁਤ ਹੈਰਾਨੀ ਹੈ ਕਿ ਹੁਣ ਨਿਊਜ਼ ਚੈਨਲ ਵੀ ਮਾਰਫ਼ ਕੀਤੀਆਂ ਤਸਵੀਰਾਂ ਦੀ ਵਰਤੋਂ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਖ਼ਬਰਾਂ ਦੇ ਰੂਪ ਵਿੱਚ ਦਿਖਾ ਰਹੇ ਹਨ।”
ਇਹ ਵੀ ਪੜ੍ਹੋ: 'ਤੇਰੀਆਂ ਯਾਦਾਂ ਦੇ ਖਿਆਲਾਂ 'ਚ ਤੇਰਾ ਬਾਪੂ'; ਪੁੱਤ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਏ ਪਿਤਾ ਬਲਕੌਰ ਸਿੰਘ

ਵੈਭਵ ਸੂਰਯਵੰਸ਼ੀ ਬਣੇ ਹਨ IPL 2025 ਦੀ ਸੁਰਖੀ
18 ਮਈ ਨੂੰ ਹੋਏ ਪੰਜਾਬ ਕਿੰਗਜ਼ vs ਰਾਜਸਥਾਨ ਰਾਇਲਜ਼ ਮੈਚ ਤੋਂ ਬਾਅਦ, ਪ੍ਰੀਤੀ ਨੇ ਸਧਾਰਣ ਤੌਰ ‘ਤੇ ਵੈਭਵ ਨਾਲ ਹੱਥ ਮਿਲਾਇਆ ਸੀ, ਇਸ ਦੀ ਇਕ ਤਸਵੀਰ ਰਾਜਸਥਾਨ ਰਾਇਲਜ਼ ਦੇ ਅਧਿਕਾਰਿਕ Instagram 'ਤੇ ਵੀ ਸ਼ੇਅਰ ਕੀਤੀ ਗਈ ਸੀ ਪਰ ਉਸ ਤਸਵੀਰ ਨੂੰ ਮਾਰਫ਼ ਕਰਕੇ ਗਲੇ ਲਗਣ ਵਾਲੀ ਤਸਵੀਰ ਬਣਾ ਕੇ ਵਾਇਰਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਆਰੰਭ ਹੈ ਪ੍ਰਚੰਡ...! ਭਾਰਤੀ ਹਵਾਈ ਸੈਨਾ ਨੇ ਆਪ੍ਰੇਸ਼ਨ ਸਿੰਦੂਰ 'ਤੇ ਜਾਰੀ ਕੀਤਾ ਵੀਡੀਓ
IPL 2025 ਦਾ ਸਭ ਤੋਂ ਤੇਜ਼ ਸੈਂਕੜਾ
ਵੈਭਵ ਸੂਰਯਵੰਸ਼ੀ ਨੇ ਇਸ ਸੀਜ਼ਨ ਵਿਚ ਕਮਾਲ ਦਾ ਪ੍ਰਦਰਸ਼ਨ ਕੀਤਾ ਹੈ। ਉਸ ਨੇ 6 ਮੈਚਾਂ ਵਿਚ
32.50 ਦੀ ਔਸਤ ਨਾਲ 195 ਦੌੜਾਂ ਬਣਾਈਆਂ ਹਨ। ਇਸ ਸਮੇਂ ਦੌਰਾਨ, ਉਸਨੇ ਇੱਕ ਸੈਂਕੜਾ ਪਾਰੀ ਵੀ ਖੇਡੀ, ਜੋ ਕਿ ਕਿਸੇ ਵੀ ਭਾਰਤੀ ਬੱਲੇਬਾਜ਼ ਦੁਆਰਾ ਬਣਾਏ ਗਏ ਸਭ ਤੋਂ ਤੇਜ਼ ਸੈਂਕੜੇ ਦਾ ਰਿਕਾਰਡ ਹੈ। ਵੈਭਵ ਨੇ ਇਸ ਸੀਜ਼ਨ ਵਿਚ 14 ਚੌਕੇ ਅਤੇ 20 ਛੱਕੇ ਵੀ ਲਗਾਏ ਹਨ।
ਇਹ ਵੀ ਪੜ੍ਹੋ: ਕਾਨਸ 2025: ਰਾਜਸਥਾਨੀ ਲੁੱਕ 'ਚ ਚਮਕੀ ਰੁਚੀ ਗੁੱਜਰ, PM ਮੋਦੀ ਦੀਆਂ ਫੋਟੋਆਂ ਵਾਲਾ ਹਾਰ ਪਹਿਣ ਲੁੱਟੀ ਲਾਈਮਲਾਈਟ
ਪ੍ਰੀਤੀ ਦੀ ਆਉਣ ਵਾਲੀ ਫਿਲਮ: ‘ਲਾਹੌਰ 1947’
ਦੂਜੇ ਪਾਸੇ, ਪ੍ਰੀਤੀ ਜਿੰਟਾ ਆਪਣੀ ਆਉਣ ਵਾਲੀ ਫਿਲਮ ‘ਲਾਹੌਰ 1947’ ਲਈ ਵੀ ਚਰਚਾ ਵਿੱਚ ਹੈ। ਉਹ ਸਨੀ ਦਿਓਲ ਦੇ ਨਾਲ ਮੁੱਖ ਭੂਮਿਕਾ ਵਿਚ ਨਜ਼ਰ ਆਵੇਗੀ। ਇਸ ਫਿਲਮ ਦੇ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਅਤੇ ਨਿਰਮਾਤਾ ਆਮਿਰ ਖ਼ਾਨ ਹਨ।
ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਮਸ਼ਹੂਰ ਕਾਮੇਡੀਅਨ ਨੇ ਦੁਨੀਆ ਨੂੰ ਕਿਹਾ ਅਲਵਿਦਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
MI v DC : ਮੈਚ 'ਚ ਮੀਂਹ ਨੇ ਪਾਇਆ ਅੜਿੱਕਾ ਤਾਂ ਕੀ ਹੋਵੇਗਾ ਨਤੀਜਾ? ਕਿਸ ਟੀਮ ਨੂੰ ਮਿਲੇਗਾ Playoff ਦਾ ਟਿਕਟ
NEXT STORY