ਲਾਸ ਏਂਜਲਸ : ਬਾਲੀਵੁੱਡ ਦੇ ਨਾਮਵਰ ਅਦਾਕਾਰ ਅਨੁਪਮ ਖੇਰ ਅਤੇ ਅਦਾਕਾਰਾ ਫ੍ਰੀਡਾ ਪਿੰਟੋ ਛੇਤੀ ਹੀ ਫਿਲਮ 'ਲਵ ਸੋਨੀਆ' 'ਚ ਅਭਿਨੈ ਦਿਖਾਉਂਦੇ ਨਜ਼ਰ ਆਉਣਗੇ। ਇਹ ਫਿਲਮ 'ਯੌਨ ਤਸਕਰੀ (ਵਪਾਰ)' 'ਤੇ ਆਧਾਰਿਤ ਹੋਵੇਗੀ। ਇਸ ਫਿਲਮ ਦੀ ਕਹਾਣੀ ਇਕ ਭਾਰਤ ਦੀ ਪੇਂਡੂ ਨੌਜਵਾਨ ਲੜਕੀ ਸੋਨੀਆ ਦੀ ਦਲੇਰੀ 'ਤੇ ਆਧਾਰਿਤ ਹੋਵੇਗੀ, ਜਿਸ ਦਾ ਜੀਵਨ ਅਚਾਨਕ ਬਦਲ ਜਾਂਦਾ ਹੈ ਅਤੇ ਇਸ ਦਾ ਕਾਰਨ ਹੁੰਦਾ ਹੈ ਕਿ ਉਹ ਅੰਤਰਰਾਸ਼ਟਰੀ ਯੌਨ ਵਪਾਰ ਦੇ ਜਾਲ 'ਚ ਫੱਸ ਜਾਂਦੀ ਹੈ। ਅਨੁਪਮ ਖੇਰ ਨੇ ਟਵਿੱਟਰ ਅਕਾਊਂਟ 'ਤੇ ਪੋਸਟ ਕੀਤਾ, ''ਤਬਰੇਜ਼ ਨੂਰਾਨੀ ਦੀ ਦਿਲਚਸਪ ਅੰਤਰਰਾਸ਼ਟਰੀ ਫਿਲਮ 'ਲਵ ਸੋਨੀਆ' ਦਾ ਹਿੱਸਾ ਬਣਨ 'ਚ ਮੈਨੂੰ ਖੁਸ਼ੀ ਅਤੇ ਮਾਣ ਮਹਿਸਸੂਸ ਕਰ ਰਿਹਾ ਹੈ।''
ਇਕ ਹੋਰ ਖ਼ਬਰ ਅਨੁਸਾਰ ਇਸ ਫਿਲਮ 'ਚ ਮੁਖ ਭੂਮਿਕਾ ਨਵੀਂ ਕਲਾਕਾਰ ਮ੍ਰਣਾਲ ਠਾਕੁਰ ਨਿਭਾਵੇਗੀ ਅਤੇ ਹੋਰ ਭੂਮਿਕਾਵਾਂ 'ਚ ਅਮਰੀਕੀ ਅਦਾਕਾਰ ਪਾਲ ਡਾਨੋ, ਮਨੋਜ ਵਾਜਪੇਈ, ਰਿਚਾ ਚੱਡਾ, ਆਦਿਲ ਹੁਸੈਨ, ਰਾਜਕੁਮਾਰ ਰਾਵ ਨਜ਼ਰ ਆਉਣਗੇ। ਨੂਰਾਨੀ ਨੇ ਦੱਸਿਆ ਇਸ ਫਿਲਮ ਦੀ ਕਹਾਣੀ ਲਈ ਉਨ੍ਹਾਂ ਨੂੰ ਕਈ ਸਾਲ ਲੱਗ ਗਏ ਅਤੇ ਇਸ ਫਿਲਮ ਲਈ ਉਨ੍ਹਾਂ ਨੂੰ ਭਾਰਤ ਅਤੇ ਹਾਂਗਕਾਂਗ 'ਚ ਗੈਰਕਾਨੂੰਨੀ ਸੰਘਠਣਾਂ ਦੇ ਬਚਾਅ ਮਿਸ਼ਨਾਂ 'ਚ ਵੀ ਹਿੱਸਾ ਲੈਣਾ ਪਿਆ ਸੀ। ਉਨ੍ਹਾਂ ਹੋਰ ਕਿਹਾ ਕਿ ਇਹ ਫਿਲਮ ਵਿਵਾਦਿਤ ਹੈ ਅਤੇ ਅਸੀਂ ਇਸ ਗੰਭੀਰ ਸਮੱਸਿਆ ਨੂੰ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ, ਕਿਉਂਕਿ ਇਹੋ ਜਿਹੀ ਗੰਭੀਰ ਸਮੱਸਿਆ ਵੱਲ ਲੋਕਾਂ ਦਾ ਧਿਆਨ ਨਹੀਂ ਜਾਂਦਾ।
'ਫੈਨ' 'ਚ ਸ਼ਾਹਰੁਖ ਦੇ ਮੇਕਅੱਪ ਨੂੰ ਲੱਗਦੇ ਸਨ 6 ਘੰਟੇ, ਜਾਣੋ ਕੁਝ ਹੋਰ Fan Facts (PICS)
NEXT STORY