ਮੁੰਬਈ : ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੀ ਫਿਲਮ 'ਫੈਨ' ਅੱਜ ਰਿਲੀਜ਼ ਹੋ ਗਈ ਹੈ। ਇਸ ਫਿਲਮ 'ਚ ਕਿੰਗ ਖਾਨ ਦੋਹਰੇ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। 'ਆਰੀਯਨ ਖੰਨਾ' ਅਤੇ 'ਗੋਰਵ' ਦੇ ਕਿਰਦਾਰ 'ਚ ਸ਼ਾਹਰੁਖ ਖਾਨ ਨਜ਼ਰ ਆਉਣ ਵਾਲੇ ਹਨ। ਉਨ੍ਹਾਂ ਨੂੰ 22 ਸਾਲ ਦੇ ਗੌਰਵ ਵਾਂਗ ਦਿਖਣ ਲਈ ਹਾਲੀਵੁੱਡ ਦੇ ਮਸ਼ਹੂਰ ਮੇਕਅੱਪ ਕਲਾਕਾਰ ਗ੍ਰੈਗ ਕੈਨਾਮ ਦੀ ਮਦਦ ਲਈ ਗਈ ਹੈ। ਜਾਣਕਾਰੀ ਅਨੁਸਾਰ ਗ੍ਰੈਗ ਹਾਲੀਵੁੱਡ 'ਚ ਸਪੈਸ਼ਲ ਮੇਕਅੱਪ ਇਫੈਕਟਸ ਲਈ ਜਾਣਿਆ ਜਾਂਦਾ ਹੈ। ਗੋਰਵ ਵਾਂਗ ਦਿਖਣ ਲਈ ਸ਼ਾਹਰੁਖ ਨੂੰ 6 ਘੰਟਿਆਂ ਤੱਕ ਮੇਕਅੱਪ ਕਰਵਾਉਣਾ ਪੈਂਦਾ ਸੀ ਅਤੇ ਬਾਅਦ 'ਚ ਇਹੀ ਮੇਕਅੱਪ 2-3 ਘੰਟਿਆਂ 'ਚ ਹੋਣ ਲੱਗ ਪਿਆ ਸੀ।
♦ ਇਸ ਫਿਲਮ 'ਚ ਸ਼ਾਹਰੁਖ ਦੇ ਘਰ ਮੰਨਤ ਦੇ ਕਈ ਸ਼ਾਰਟਸ ਹਨ। ਨਿਰਦੇਸ਼ਕ ਮਨੀਸ਼ ਸ਼ਰਮਾ ਇਹ ਸ਼ੂਟ ਮੰਨਤ 'ਚ ਹੀ ਕਰਨਾ ਚਾਹੁੰਦੇ ਸਨ ਪਰ ਸੁਰੱਖਿਆ ਕਾਰਨ ਇਸ ਤਰ੍ਹਾਂ ਹੋ ਨਾ ਸਕਿਆ। ਇਸ ਕਾਰਨ ਮੰਨਤ ਵਰਗੀ ਬਿਲਡਿੰਗ ਬਣਾਉਣੀ ਪਈ, ਜਿੱਥੇ ਇਸ ਫਿਲਮ ਲਈ ਦ੍ਰਿਸ਼ ਸ਼ੂਟ ਕੀਤੇ ਗਏ ਹਨ।
♦ ਫਿਲਮ ਦੇ ਨਿਰਮਾਤਾ ਚਾਹੁੰਦੇ ਸਨ ਕਿ ਫਿਲਮ ਦੇ ਸੈੱਟ ਦੀਆਂ ਤਸਵੀਰਾਂ ਲੀਕ ਨਾ ਹੋਣ, ਜਿਸ ਕਾਰਨ ਸੈੱਟ 'ਤੋ ਫੋਨ ਦੀ ਵਰਤੋਂ 'ਤੇ ਬੈਨ ਲਗਾ ਦਿੱਤੇ ਗਏ। ਇਹ ਰੂਲ ਸਾਹੁਰਖ 'ਤੇ ਵੀ ਲਾਗੂ ਕੀਤਾ ਗਿਆ।
♦ ਇਹ ਸ਼ਾਹਰੁਖ ਦੀ ਪਹਿਲੀ ਫਿਲਮ ਹੈ, ਜਿਸ 'ਚ ਪਹਿਲੀ ਵਾਰ 3ਡੀ ਸਕੈਨਿੰਗ ਤਕਨੀਕ ਦੀ ਵਰਤੋਂ ਕੀਤੀ ਗਈ ਹੈ।
♦ ਇਸ ਫਿਲਮ ਦੇ ਇਕ ਦ੍ਰਿਸ਼ 'ਚ ਸ਼ਾਹਰੁਖ ਨੂੰ ਮੈਡਮ ਤੁਸਾਦ ਸਟੇਡੀਅਮ 'ਚ ਆਪਣੇ ਹੀ ਮੋਮ ਦੇ ਸਟੈਚੂ ਦੇ ਨਾਲ ਖੜ੍ਹੇ ਨਜ਼ਰ ਆਉਣਾ ਸੀ, ਜਿਸ ਕਾਰਨ ਫਿਲਮ ਦੀ ਪੂਰੀ ਟੀਮ ਨੂੰ ਲੰਡਨ ਜਾਣਾ ਪਿਆ ਅਤੇ ਮਨਜ਼ੂਰੀ ਲੈਣ ਤੋਂ ਬਾਅਦ ਮੈਡਸ ਤੁਸਾਦ 'ਚ ਸ਼ੁਟਿੰਗ ਪੂਰੀ ਕੀਤੀ।
♦ ਇਨ੍ਹਾਂ ਤੋਂ ਇਲਾਵਾ ਇਸ ਫਿਲਮ ਦੀ ਸ਼ੂਟਿੰਗ ਭਾਰਤ ਦੇ ਨਾਲ-ਨਾਲ ਵਿਦੇਸ਼ਾ 'ਚ ਵੀ ਹੋਈ ਹੈ। ਮੁੰਬਈ, ਲੰਡਨ, ਦਿੱਲੀ ਅਤੇ ਕ੍ਰੋਏਸ਼ੀਆ 'ਚ ਇਸ ਫਿਲਮ ਦੀ ਸ਼ੂਟਿੰਗ ਕੀਤੀ ਗਈ ਹੈ। ਕ੍ਰੋਏਸ਼ੀਆ 'ਚ ਸ਼ੁਟਿੰਗ ਦੌਰਾਨ ਸ਼ਾਹਰੁਖ ਦੇ ਪੈਰ 'ਚ ਸੱਟ ਲੱਗ ਗਈ ਸੀ ਅਤੇ ਦਰਦ ਦੀ ਦਵਾਈ ਅਤੇ ਫਿਜ਼ੀਓਥੇਰੇਪੀ ਕਰਨ ਤੋਂ ਬਾਅਦ ਸ਼ਾਹਰੁਖ ਠੀਕ ਹੋਏ ਅਤੇ ਫਿਲਮ ਦਾ ਇਕ ਸ਼ੈਡਿਊਲ ਖ਼ਤਮ ਕੀਤਾ।
♦ ਇਸ ਫਿਲਮ 'ਚ ਦੋ ਸ਼ਾਹਰੁਖ ਖਾਨ ਅਤੇ 4 ਅਦਾਕਾਰਾਂ ਹੋਣਗੀਆਂ। ਅਦਾਕਾਰਾ ਇਲੀਯਾਨਾ, ਵਾਣੀ, ਸਯਾਨੀ ਗੁਪਤਾ ਅਤੇ ਵਲੂਸ਼ਚਾ ਮੁਖ ਕਿਰਦਾਰਾਂ 'ਚ ਨਜ਼ਰ ਆਉਣਗੀਆਂ।
♦ ਸ਼ਾਹਰੁਖ ਆਪਣੀ ਫਿਲਮ 'ਦਿਲਵਾਲੇ' ਅਤੇ 'ਰਈਸ' ਤੋਂ ਪਹਿਲਾਂ ਦੇ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਸੀ ਪਰ ਗੋਡਿਆ 'ਤੇ ਸੱਟ ਲੱਗਣ ਕਾਰਨ ਫਿਲਮ ਦੀ ਸ਼ੂਟਿੰਗ ਰੋਕ ਦਿੱਤੀ ਗਈ। ਇਹ ਫਿਲਮ ਸਾਲ 2015 'ਚ ਹੀ ਰਿਲੀਜ਼ ਹੋ ਜਾਣੀ ਸੀ ਪਰ ਵਿਜ਼ੂਯਲ ਇਫੈਕਸ ਕਾਰਨ ਫਿਲਮ ਲੇਟ ਰਿਲੀਜ਼ ਹੋ ਰਹੀ ਹੈ।
ਵਿਆਹ ਦੇ ਇਕ ਸਾਲ ਬਾਅਦ ਜਾਣੋ ਕਿਸ ਕਾਰਨ ਆਈ ਸੋਹਾ-ਕੁਣਾਲ ਦੇ ਰਿਸ਼ਤੇ 'ਚ ਦਰਾਰ?
NEXT STORY