ਨਵੀਂ ਦਿੱਲੀ- ਭਾਰਤੀ ਸਿਤਾਰਵਾਦਕ ਅਤੇ ਸੰਗੀਤਕਾਰ ਅਨੁਸ਼ਕਾ ਸ਼ੰਕਰ ਨੇ ਕਿਹਾ ਕਿ ਉਹ ਏਅਰ ਇੰਡੀਆ ਦੀ ਇਕ ਫਲਾਈਟ ਦੌਰਾਨ ਉਨ੍ਹਾਂ ਦੀ ਸਿਤਾਰ ਨੁਕਸਾਨੀ ਜਾਣ ਤੋਂ ‘ਬਹੁਤ ਦੁਖੀ’ ਹਨ। ਸੋਸ਼ਲ ਮੀਡੀਆ ’ਤੇ ਇਕ ਪੋਸਟ ’ਚ ਏਅਰਲਾਈਨ ਨੂੰ ਟੈਗ ਕਰਦੇ ਹੋਏ ਅਨੁਸ਼ਕਾ ਸ਼ੰਕਰ ਨੇ ਕਿਹਾ, ‘‘ਭਾਰਤ ਦੀ ਏਅਰਲਾਈਨ ’ਚ ਭਾਰਤੀ ਸੰਗੀਤ ਯੰਤਰ ਵੀ ਸੁਰੱਖਿਅਤ ਨਹੀਂ ਹਨ ਅਤੇ ਪਿਛਲੇ 15-17 ਸਾਲਾਂ ’ਚ ਪਹਿਲੀ ਵਾਰ ਅਜਿਹਾ ਹੋਇਆ ਹੈ। ਤੁਸੀਂ ਲੋਕ ਹੈਂਡਲਿੰਗ ਫੀਸ ਲੈਂਦੇ ਹੋ ਅਤੇ ਫਿਰ ਵੀ ਤੁਸੀਂ ਅਜਿਹਾ ਕੀਤਾ।”
ਮਸ਼ਹੂਰ ਸੰਗੀਤਕਾਰ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਪੋਸਟ ਕੀਤੀ, ਜਿਸ ’ਚ ਉਨ੍ਹਾਂ ਦੀ ਸਿਤਾਰ ਦੇ ਹੇਠਲੇ ਗੋਲ ਹਿੱਸੇ ’ਚ ਇਕ ਵੱਡੀ ਤਰੇੜ ਵਿਖਾਈ ਦੇ ਰਹੀ ਹੈ। ਉਨ੍ਹਾਂ ਨੇ ਇਹ ਵੀ ਹੈਰਾਨੀ ਪ੍ਰਗਟਾਈ ਕਿ ਇਕ ਭਾਰਤੀ ਸੰਗੀਤ ਯੰਤਰ ਨੂੰ ਭਾਰਤੀ ਏਅਰਲਾਈਨ ਵੱਲੋਂ ਕਿੰਨੀ ਬੁਰੀ ਤਰ੍ਹਾਂ ਸੰਭਾਲਿਆ ਗਿਆ।
'ਸ਼ੋਅ ਪੀਸ' ਵਾਂਗ ਵਰਤਿਆ ਗਿਆ ...' ਬਾਲੀਵੁੱਡ 'ਚ ਕੰਮ ਨਾ ਮਿਲਣ 'ਤੇ ਸ਼ਹਿਨਾਜ ਗਿੱਲ ਦਾ ਵੱਡਾ ਖੁਲਾਸਾ
NEXT STORY