ਮੁੰਬਈ : ਅੱਜਕਲ ਤਕਨੀਕ ਕਾਫੀ ਵਿਕਿਸਤ ਹੋ ਗਈ ਹੈ। ਸੋਸ਼ਲ ਮੀਡੀਆ 'ਤੇ ਸੈਲੀਬ੍ਰਿਟੀਜ਼ ਦੀਆਂ ਝੂਠੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਵਿਰਾਟ ਅਤੇ ਅਨੁਸ਼ਕਾ ਦੇ ਵੱਖ ਹੋਣ ਦੀਆਂ ਖ਼ਬਰਾਂ ਅੱਜਕਲ ਕਾਫੀ ਚਰਚਾ 'ਚ ਹਨ। ਹੁਣ ਦੋਹਾਂ ਦੀ ਇਕ ਝੂਠੀ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਵਿਰਾਟ ਕੁਰਸੀ 'ਤੇ ਬੈਠੇ ਹਨ, ਜਦਕਿ ਅਨੁਸ਼ਕਾ ਹੇਠਾਂ ਬੈਠੀ ਹੈ।
ਤਸਵੀਰ ਰਾਹੀਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਵਿਰਾਟ ਅਨੁਸ਼ਕਾ ਨੂੰ ਪਿੱਛਿਓਂ ਲੱਤ ਮਾਰ ਰਹੇ ਹਨ ਪਰ ਇਹ ਫੋਟੋਸ਼ਾਪ ਦਾ ਕਮਾਲ ਹੈ। ਅੱਜਕਲ ਸੋਸ਼ਲ ਮੀਡੀਆ 'ਤੇ ਇਹ ਤਸਵੀਰ ਵਾਇਰਲ ਹੋ ਰਹੀ ਹੈ।ਅਨੁਸ਼ਕਾ ਦੀ ਇਹ ਤਸਵੀਰ ਅਸਲ 'ਚ ਬਲੈਕ ਐਂਡ ਵ੍ਹਾਈਟ ਹੈ, ਜੋ ਉਸ ਨੇ ਵੋਗ ਮੈਗਜ਼ੀਨ ਦੇ 2014 ਦੇ ਅੰਕ ਲਈ ਖਿਚਵਾਈ ਸੀ। ਉਥੇ ਹੀ ਫਲਾਇੰਗ ਮਸ਼ੀਨ ਲਈ ਕਰਵਾਇਆ ਗਿਆ ਵਿਰਾਟ ਦਾ ਇਹ ਫੋਟੋਸ਼ੂਟ ਵੀ ਕਾਫੀ ਪੁਰਾਣਾ ਹੈ।
ਟੀ.ਵੀ. 'ਤੇ ਕੰਮ ਕਰੇਗੀ ਬਾਲੀਵੁੱਡ ਦੀ ਇਹ ਭੋਲੀ-ਭਾਲੀ ਅਦਾਕਾਰਾ
NEXT STORY