ਨਵੀਂ ਦਿੱਲੀ - ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਇਨ੍ਹੀਂ ਦਿਨੀਂ ਲੰਡਨ ‘ਚ ਹਨ ਅਤੇ ਆਪਣੇ ਪਰਿਵਾਰ ਨਾਲ ਖ਼ਾਸ ਸਮਾਂ ਬਿਤਾ ਰਹੇ ਹਨ। ਅਫਵਾਹਾਂ ਹਨ ਕਿ ਅਨੁਸ਼ਕਾ ਅਤੇ ਵਿਰਾਟ ਭਾਰਤ ਛੱਡ ਕੇ ਪੱਕੇ ਤੌਰ ‘ਤੇ ਆਪਣੇ ਬੱਚਿਆਂ ਨਾਲ ਲੰਡਨ ਸ਼ਿਫਟ ਹੋ ਗਏ ਹਨ ਪਰ ਹੁਣ ਤੱਕ ਇਸ ਸਟਾਰ ਜੋੜੇ ਨੇ ਇਸ ਮਾਮਲੇ ‘ਤੇ ਚੁੱਪੀ ਧਾਰੀ ਰੱਖੀ ਹੈ। ਲੰਡਨ ਸ਼ਿਫਟ ਹੋਣ ਦੀਆਂ ਅਫਵਾਹਾਂ ਵਿਚਾਲੇ ਇਕ ਵਾਰ ਫਿਰ ਤੋਂ ਦੋਵੇਂ ਵਿਦੇਸ਼ੀ ਧਰਤੀ ‘ਤੇ ਸ਼ਰਧਾ ‘ਚ ਡੁੱਬੇ ਨਜ਼ਰ ਆਏ। ‘ਵਿਰੁਸ਼ਕਾ’ ਦਾ ਇਹ ਨਵਾਂ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਤੋਂ ਬਾਅਦ ਪ੍ਰਸ਼ੰਸਕ ਪੁੱਛ ਰਹੇ ਹਨ ਕਿ ਤੁਸੀਂ ਭਾਰਤ ਵਾਪਸ ਕਦੋਂ ਆ ਰਹੇ ਹੋ।
ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਖ਼ੂਬਸੂਰਤ ਬਾਲਾ ਨੂੰ ਮੌਤ ਨੇ ਇੰਝ ਪਾਇਆ ਘੇਰਾ, ਸੜਕ ਹਾਦਸੇ 'ਚ ਹੋਈ ਦਰਦਨਾਕ ਮੌਤ
ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਇੱਕ ਵਾਰ ਫਿਰ ਲੰਡਨ ਦੇ ਯੂਨੀਅਨ ਚੈਪਲ 'ਚ ਕ੍ਰਿਸ਼ਨ ਦਾਸ ਦੇ ਕੀਰਤਨ 'ਚ ਹਿੱਸਾ ਲਿਆ। ਦੋਵੇਂ ਇਕੱਠੇ ਬੈਠੇ ਕ੍ਰਿਸ਼ਨ ਦਾਸ ਨੂੰ ਧਿਆਨ ਨਾਲ ਸੁਣ ਰਹੇ ਹਨ। ਕਈ ਲੋਕ ਕ੍ਰਿਸ਼ਨ ਦਾਸ ਨੂੰ ਯੋਗ ਦਾ ਰਾਕ ਸਟਾਰ ਵੀ ਕਹਿੰਦੇ ਹਨ। ਉਹ ਪਰੰਪਰਾਗਤ ਭਾਰਤੀ ਗਾਇਨ ਨੂੰ ਆਧੁਨਿਕ ਸੰਗੀਤ ਨਾਲ ਜੋੜਦਾ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਨੁਸ਼ਕਾ ਅਤੇ ਵਿਰਾਟ ਲੰਡਨ 'ਚ ਕੀਰਤਨ ਕਰਦੇ ਹੋਏ ਨਜ਼ਰ ਆਏ ਹਨ। ਇਸ ਮਹੀਨੇ ਦੇ ਸ਼ੁਰੂ 'ਚ ਵੀ, ਇੱਕ ਹੋਰ ਕ੍ਰਿਸ਼ਨ ਦਾਸ ਸਭਾ 'ਚ ਸ਼ਾਮਲ ਹੋਣ ਸਮੇਂ ਦੋਨਾਂ ਨੂੰ ਸਾਥੀ ਸ਼ਰਧਾਲੂਆਂ ਨਾਲ ‘ਸ਼੍ਰੀ ਰਾਮ, ਜੈ ਰਾਮ’ ਦਾ ਜਾਪ ਕਰਦੇ ਦੇਖਿਆ ਗਿਆ ਸੀ। ਬਾਅਦ 'ਚ ਅਨੁਸ਼ਕਾ ਨੇ ਕੀਰਤਨ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਅਤੇ ਆਪਣੀ ਪੋਸਟ 'ਚ ਕ੍ਰਿਸ਼ਨਾ ਦਾਸ ਨੂੰ ਟੈਗ ਕੀਤਾ। ਹਾਲਾਂਕਿ ਇਸ ਵੀਡੀਓ ਤੋਂ ਬਾਅਦ ਅਨੁਸ਼ਕਾ ਅਤੇ ਵਿਰਾਟ ਦੇ ਕੁਝ ਪ੍ਰਸ਼ੰਸਕ ਸਵਾਲ ਕਰ ਰਹੇ ਹਨ ਕਿ ਉਹ ਕਦੋਂ ਭਾਰਤ ਵਾਪਸ ਆਉਣਗੇ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਯੂਜ਼ਰਸ ਦਾ ਕਹਿਣਾ ਹੈ ਕਿ ਇਹ ਵੀਡੀਓ ਕਿਸੇ ਪੁਰਾਣੀ ਘਟਨਾ ਦਾ ਹੈ।
ਖ਼ਬਰਾਂ ਹਨ ਕਿ ਵਿਰਾਟ ਅਤੇ ਅਨੁਸ਼ਕਾ ਆਪਣੇ ਬੱਚਿਆਂ ਵਾਮਿਕਾ ਅਤੇ ਅਕੇ ਨਾਲ ‘ਆਮ’ ਜ਼ਿੰਦਗੀ ਜਿਊਣ ਲਈ ਲੰਡਨ ਸ਼ਿਫਟ ਹੋ ਗਏ ਹਨ। ਇਹ ਅਟਕਲਾਂ ਖ਼ਾਸ ਕਰਕੇ ਇਸ ਲਈ ਵੱਧ ਰਹੀਆਂ ਹਨ ਕਿਉਂਕਿ ਅਨੁਸ਼ਕਾ ਲੰਬੇ ਸਮੇਂ ਤੋਂ ਆਪਣੇ ਬੱਚਿਆਂ ਨਾਲ ਲੰਡਨ ‘ਚ ਹੈ। ਵਿਰਾਟ ਨੂੰ ਅਕਸਰ ਲੰਡਨ ‘ਚ ਦੇਖਿਆ ਗਿਆ ਹੈ। ਹਾਲ ਹੀ ‘ਚ ਭਾਰਤ ਦੀ ਟੀ-20 ਵਿਸ਼ਵ ਕੱਪ ਜਿੱਤ ਦੇ ਜਸ਼ਨ ਮਨਾਉਣ ਤੋਂ ਬਾਅਦ ਵਿਰਾਟ ਭਾਰਤ ਤੋਂ ਲੰਡਨ ਵਾਪਸ ਰਵਾਨਾ ਹੋਏ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਦੀਪਿਕਾ ਪਾਦੂਕੋਣ ਨੇ ਬਾਕਸ ਆਫਿਸ 'ਤੇ ਰਚਿਆ ਇਤਿਹਾਸ, ਆਪਣੇ ਨਾਂ ਕੀਤਾ ਇਹ ਵੱਡਾ ਰਿਕਾਰਡ
NEXT STORY