ਜਲੰਧਰ (ਬਿਊਰੋ) : ਪੰਜਾਬੀ ਗਾਇਕ-ਅਦਾਕਾਰ ਗਿੱਪੀ ਗਰੇਵਾਲ ਇਸ ਸਮੇਂ ਆਪਣੀ ਨਵੀਂ ਪੰਜਾਬੀ ਫ਼ਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਨੂੰ ਲੈ ਕੇ ਚਰਚਾ 'ਚ ਹਨ। ਬੀਤੇ ਕੁਝ ਦਿਨ ਫ਼ਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ, ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਸਾਲ 2016 'ਚ ਰਿਲੀਜ਼ ਹੋਈ ਗਿੱਪੀ ਗਰੇਵਾਲ ਦੀ ਫ਼ਿਲਮ 'ਅਰਦਾਸ' ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਸੀ। ਬਾਕਸ ਆਫਿਸ 'ਤੇ ਸਫ਼ਲਤਾ ਮਿਲਣ ਤੋਂ ਬਾਅਦ ਇਸ ਦੇ ਦੂਜੇ ਭਾਗ 'ਅਰਦਾਸ ਕਰਾਂ' ਨੂੰ ਵੀ ਮਨੋਰੰਜਨ ਲਈ ਸਾਲ 2019 'ਚ ਸਿਨੇਮਾਘਰਾਂ 'ਚ ਰਿਲੀਜ਼ ਕੀਤਾ ਗਿਆ ਸੀ। ਹੁਣ ਦਰਸ਼ਕ ਅਰਦਾਸ ਦੇ ਤੀਜੇ ਭਾਗ ਭਾਵ 'ਅਰਦਾਸ ਸਰਬੱਤ ਦੇ ਭਲੇ ਦੀ' ਉਡੀਕ ਕਰ ਰਹੇ ਸਨ, ਜੋ ਕਿ 13 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।
ਇਸ ਦੌਰਾਨ ਜੇਕਰ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਫ਼ਿਲਮ 'ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਜੈਸਮੀਨ ਭਸੀਨ, ਨਿਰਮਲ ਰਿਸ਼ੀ, ਪ੍ਰਿੰਸ ਕੰਵਲਜੀਤ ਸਿੰਘ, ਜੱਗੀ ਸਿੰਘ, ਸਰਦਾਰ ਸੋਹੀ, ਸੀਮਾ ਕੌਸ਼ਲ, ਗੁਰਪ੍ਰੀਤ ਭੰਗੂ, ਰਾਣਾ ਜੰਗ ਬਹਾਦਰ, ਰੁਪਿੰਦਰ ਰੂਪੀ, ਰਘਵੀਰ ਬੋਲੀ, ਰਵਨੀਤ ਸੋਹਲ, ਰਵਿੰਦਰ ਮੰਡ, ਮਲਕੀਤ ਰੌਣੀ, ਬਸ਼ੀਰ, ਅਮਨ ਕੋਟਿਸ਼, ਤਾਨੀਆ ਮਹਾਜਨ ਵਰਗੇ ਮੰਝੇ ਹੋਏ ਕਲਾਕਾਰ ਹਨ। ਇਸ ਫ਼ਿਲਮ ਨੂੰ ਲਿਖਿਆ ਗਿੱਪੀ ਗਰੇਵਾਲ ਨੇ ਹੈ ਅਤੇ ਫ਼ਿਲਮ ਦਾ ਨਿਰਦੇਸ਼ਨ ਵੀ ਗਿੱਪੀ ਗਰੇਵਾਲ ਨੇ ਹੀ ਕੀਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜੇਤੂਆਂ ਦੇ ਨਾਵਾਂ ਦਾ ਐਲਾਨ, ਜਾਣੋ ਕੌਣ ਸਰਵੋਤਮ ਅਦਾਕਾਰ, ਕਿਸ ਨੂੰ ਮਿਲਿਆ ਸਰਵੋਤਮ ਫਿਲਮ ਦਾ ਪੁਰਸਕਾਰ
NEXT STORY