ਐਂਟਰਟੇਨਮੈਂਟ ਡੈਸਕ- ਪੰਜਾਬੀ ਗਾਇਕ ਅਰਜਨ ਢਿੱਲੋਂ ਆਪਣੇ ਕੰਮ ਨੂੰ ਲੈ ਕੇ ਕਾਫ਼ੀ ਸਰਗਰਮ ਹਨ। ਹਾਲ ਹੀ ਵਿਚ ਗਾਇਕ ਅਤੇ ਗੀਤਕਾਰ ਦਾ ਚੰਡੀਗੜ੍ਹ ਦੇ PU 'ਚ ਸ਼ੋਅ ਹੋਣਾ ਸੀ, ਜੋ ਕਿ ਕੈਂਸਲ ਹੋ ਗਿਆ ਹੈ। ਸ਼ੋਅ ਕੈਂਸਲ ਹੋਣ ਦਾ ਕਾਰਨ ਜ਼ਿਆਦਾ ਭੀੜ ਦੱਸਿਆ ਜਾ ਰਿਹਾ ਹੈ, ਕਿਉਂਕਿ ਯੂਨੀਵਰਸਿਟੀ ਦੇ ਅੰਦਰ ਅਤੇ ਬਾਹਰ ਭਾਰੀ ਜਾਮ ਲੱਗ ਗਿਆ ਸੀ।

ਇਸ ਸਬੰਧੀ ਢਿੱਲੋਂ ਨੇ ਆਪਣੇ ਇੰਸਟਾ ਅਕਾਊਂਟ 'ਤੇ ਕੁੱਝ ਸਟੋਰੀਆਂ ਵੀ ਪਾਈਆਂ ਹਨ, ਜਿਸ ਵਿਚ ਇਕ ਵਿਚ ਉਹ ਆਪਣੇ ਪ੍ਰਸ਼ੰਸਕਾਂ ਨੂੰ ਦੱਸ ਰਹੇ ਹਨ ਕਿ ਪ੍ਰਬੰਧਾਂ ਦੀ ਘਾਟ ਕਾਰਨ ਸ਼ੋਅ ਰੱਦ ਕਰ ਦਿੱਤਾ ਗਿਆ ਹੈ ਅਤੇ ਪ੍ਰਸ਼ਾਸਨ ਨੇ ਵਧੀਆ ਇੰਤਜ਼ਾਮ ਕਰਕੇ ਸ਼ੋਅ ਨੂੰ ਦੁਬਾਰਾ ਕਰਾਉਣ ਲਈ ਕਿਹਾ ਹੈ। ਜਲਦੀ ਹੀ ਨਵੀਂ ਤਰੀਕ ਦਾ ਐਲਾਨ ਕੀਤਾ ਜਾਵੇਗਾ। ਜਲਦੀ ਹੀ ਮਿਲਾਂਗੇ।

ਹੰਗਾਮਾ ਭਰਪੂਰ ਰਿਹਾ ਪੰਜਾਬ ਬਜਟ ਸੈਸ਼ਨ ਦਾ ਪਹਿਲਾ ਦਿਨ ਤੇ ਸਿਸੋਦੀਆ ਨੂੰ ਵੱਡੀ ਜ਼ਿੰਮੇਵਾਰੀ, ਜਾਣੋ ਅੱਜ ਦੀਆਂ TOP-10 ਖ਼ਬਰਾਂ
NEXT STORY