ਮੁੰਬਈ (ਬਿਊਰੋ)– ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਬਾਲੀਵੁੱਡ ਦੇ ਮਸ਼ਹੂਰ ਕੱਪਲਜ਼ ’ਚੋਂ ਇਕ ਹਨ। ਦੋਵੇਂ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਇਥੋਂ ਤਕ ਕਿ ਸੋਸ਼ਲ ਮੀਡੀਆ ’ਤੇ ਅਰਜੁਨ ਤੇ ਮਲਾਇਕਾ ਇਕ-ਦੂਜੇ ਦੀ ਲੱਤ ਖਿੱਚਦੇ ਵੀ ਨਜ਼ਰ ਆਉਂਦੇ ਹਨ।
ਇਸ ਗੱਲ ਦੀ ਉਦਾਹਰਣ ਹਾਲ ਹੀ ’ਚ ਮਲਾਇਕਾ ਦੀ ਇਕ ਤਸਵੀਰ ’ਤੇ ਦੇਖਣ ਨੂੰ ਮਿਲੀ, ਜਦੋਂ ਅਰਜੁਨ ਕਪੂਰ ਦੇ ਕੁਮੈਂਟ ’ਤੇ ਅਦਾਕਾਰਾ ਨੇ ਉਸ ਨੂੰ ਚੋਰ ਕਹਿ ਦਿੱਤਾ।
ਇਹ ਖ਼ਬਰ ਵੀ ਪੜ੍ਹੋ : ਅਕਸ਼ੇ ਕੁਮਾਰ ਨੇ ਕਪਿਲ ਸ਼ਰਮਾ ਦੇ ਸ਼ੋਅ ’ਚ ਆਉਣ ਤੋਂ ਕੀਤਾ ਮਨ੍ਹਾ? ਜਾਣੋ ਸੱਚਾਈ
ਇਹ ਤਸਵੀਰ ਮਲਾਇਕਾ ਨੇ ਦੋ ਦਿਨ ਪਹਿਲਾਂ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਸੀ। ਆਰੇਂਜ ਬਿਕਨੀ ਟਾਪ ਤੇ ਬਲੈਕ ਸ਼ਾਰਟਸ, ਅੱਖਾਂ ’ਤੇ ਐਨਕਾਂ ਲਗਾਈ ਮਲਾਇਕਾ ਸਵਿਮਿੰਗ ਪੂਲ ਕੰਢੇ ਬੈਠੀ ਨਜ਼ਰ ਆਈ।
ਉਸ ਨੇ ਐਨਕ ਦੇ ਪਿੱਛੇ ਸੂਰਜ ਨੂੰ ਦੇਖਦਿਆਂ ਕੈਮਰੇ ’ਚ ਪੋਜ ਦਿੱਤਾ ਹੈ। ਇਸ ਗਲੈਮਰੈੱਸ ਤਸਵੀਰ ਨਾਲ ਉਸ ਨੇ ਲਿਖਿਆ, ‘ਸੰਡੇ ਸਨੀ ਸਾਈਡ ਅੱਪ...।’
ਉਸ ਦੀ ਇਸ ਕੈਪਸ਼ਨ ’ਤੇ ਬੁਆਏਫਰੈਂਡ ਅਰਜੁਨ ਕਪੂਰ ਨੇ ਵੀ ਰੋਲਿੰਗ ਆਈ ਇਮੋਜੀ ਨਾਲ ਲਿਖਿਆ, ‘ਚੰਗੀ ਕੈਪਸ਼ਨ ਹੈ।’ ਹਾਲਾਂਕਿ ਉਸ ਦੇ ਇਮੋਜੀ ਤੋਂ ਲੱਗਦਾ ਹੈ ਕਿ ਅਰਜੁਨ ਨੂੰ ਜਾਂ ਤਾਂ ਮਲਾਇਕਾ ਤੋਂ ਇਸ ਕੈਪਸ਼ਨ ਦੀ ਉਮੀਦ ਨਹੀਂ ਸੀ ਜਾਂ ਫਿਰ ਉਨ੍ਹਾਂ ਨੂੰ ਇਹ ਕੈਪਸ਼ਨ ਬੋਰਿੰਗ ਲੱਗੀ।
ਮਲਾਇਕਾ ਦੀ ਕੈਪਸ਼ਨ ’ਤੇ ਅਰਜੁਨ ਦੀ ਰੋਲਿੰਗ ਜੋ ਵੀ ਹੋਵੇ, ਮਲਾਇਕਾ ਨੇ ਵੀ ਉਸ ਨੂੰ ਜਵਾਬ ਦਿੱਤਾ। ਅਦਾਕਾਰਾ ਨੇ ਅਰਜੁਨ ਦੀ ਕੈਪਸ਼ਨ ’ਤੇ ਰਿਪਲਾਈ ਕਰਦਿਆਂ ਲਿਖਿਆ, ‘ਹੇ ਹੇ ਹੇ... ਕੈਪਸ਼ਨ ਚੋਰ।’ ਦੋਵਾਂ ਦਾ ਇਹ ਸੋਸ਼ਲ ਮੀਡੀਆ ਫਨ ਪ੍ਰਸ਼ੰਸਕਾਂ ਨੂੰ ਵੀ ਪਸੰਦ ਆਇਆ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਧਮਾਕੇਦਾਰ ਅੰਦਾਜ਼ ’ਚ ਅਕਸ਼ੇ ਤੇ ਟਾਈਗਰ ਨੇ ਫ਼ਿਲਮ ‘ਬੜੇ ਮੀਆ ਛੋਟੇ ਮੀਆ’ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ
NEXT STORY