ਮੁੰਬਈ- ਅਦਾਕਾਰ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਕਰੀਬ ਤਿੰਨ ਸਾਲ ਤੋਂ ਰਿਸ਼ਤੇ 'ਚ ਹਨ। ਸਾਲ 2019 'ਚ ਦੋਵਾਂ ਨੇ ਆਪਣੇ ਰਿਸਤੇ ਦੀ ਪੁਸ਼ਟੀ ਕੀਤੀ ਸੀ। ਉਹ ਜ਼ਿਆਦਾਤਰ ਇਕੱਠੇ ਨਜ਼ਰ ਆਉਂਦੇ ਹਨ। ਖ਼ਾਸ ਗੱਲ ਇਹ ਹੈ ਕਿ ਇਸ ਰਿਸ਼ਤੇ ਨੂੰ ਲੈ ਕੇ ਮੀਡੀਆ 'ਚ ਘੱਟ ਹੀ ਗੱਲ ਕਰਦੇ ਸਨ। ਖ਼ਾਸ ਤੌਰ 'ਤੇ ਅਰਜੁਨ ਕਪੂਰ ਨੇ ਕਦੇ ਮਲਾਇਕਾ ਅਰੋੜਾ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਕੁਝ ਨਹੀਂ ਕਿਹਾ ਪਰ ਹੁਣ ਉਹ ਖੁੱਲ੍ਹ ਕੇ ਇਸ 'ਤੇ ਗੱਲ ਕਰਨ ਲੱਗੇ ਹਨ। ਬੀਤੇ ਮਹੀਨੇ ਇਕ ਇੰਟਰਵਿਊ 'ਚ ਉਨ੍ਹਾਂ ਮਲਾਇਕਾ ਨਾਲ ਰਿਸ਼ਤੇ ਅਤੇ ਵਿਆਹ ਨੂੰ ਲੈਕੇ ਗੱਲ ਕੀਤੀ ਸੀ। ਹੁਣ ਉਨ੍ਹਾਂ ਮਾਲਾਇਕਾ 'ਤੇ ਫਿਰ ਖ਼ੂਬ ਪਿਆਰ ਵਰਾਇਆ ਹੈ।
ਅਰਜੁਨ ਕਪੂਰ ਤੋਂ ਹਾਲ ਹੀ 'ਚ ਇਕ ਇੰਟਰਵਿਊ 'ਚ ਪੁੱਛਿਆ ਗਿਆ ਕਿ ਉਹ ਕਿਹੜਾ ਇਨਸਾਨ ਹੈ ਜੋ ਉਨ੍ਹਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ ਤਾਂ ਅਰਜੁਨ ਨੇ ਕਿਹਾ ਮੇਰੀ ਗਰਲਫਰੈਡ ਮੈਨੂੰ ਬਹੁਤ ਚੰਗੇ ਤਰੀਕੇ ਨਾਲ ਸਮਝਦੀ ਹੈ ਇੱਥੋਂ ਤਕ ਕਿ ਮੈਂ ਕੁਝ ਨਾ ਵੀ ਕਹਾਂ ਤਾਂ ਵੀ ਉਹ ਮੇਰੇ ਮੂਡ ਨੂੰ ਚੰਗੀ ਤਰ੍ਹਾਂ ਭਾਂਪ ਲੈਂਦੀ ਹੈ।
ਇਨੀਂ ਦਿਨੀਂ ਅਰਜੁਨ ਕਪੂਰ ਕਿਸੇ ਵੀ ਇੰਟਰਵਿਊ 'ਚ ਜਾਂਦੇ ਹਨ ਤਾਂ ਮਲਾਇਕਾ ਤੇ ਖ਼ੂਬ ਪਿਆਰ ਵਰਾਉਂਦੇ ਹਨ। ਦੋਵਾਂ ਦੇ ਵਿਚ ਉਮਰ ਦਾ ਕਰੀਬ 12 ਸਾਲ ਦਾ ਅੰਤਰ ਹੈ। ਮਾਲਾਇਕਾ ਉਮਰ 'ਚ ਵੱਡੀ ਹੈ ਅਤੇ ਉਸ ਦਾ ਬੇਟਾ ਵੀ ਹੈ।ਇਕ ਇੰਟਰਵਿਊ 'ਚ ਅਰਜੁਨ ਨੇ ਵਿਆਹ ਬਾਰੇ ਪੁੱਛੇ ਸਵਾਲ 'ਤੇ ਕਿਹਾ ਸੀ ਫਿਲਹਾਲ ਉਹ ਇਸ ਬਾਰੇ ਨਹੀਂ ਸੋਚ ਰਹੇ ਪਰ ਜੇਕਰ ਅਜਿਹਾ ਹੋਇਆ ਤਾਂ ਉਹ ਲੁਕਾਉਣਗੇ ਨਹੀਂ। ਹਾਲ ਹੀ 'ਚ ਅਰਜੁਨ ਕਪੂਰ ਦੀ ਫ਼ਿਲਮ 'ਸੰਦੀਪ ਅਤੇ ਪਿੰਕੀ ਫਰਾਰ' ਰਿਲੀਜ਼ ਹੋਈ। ਜੋ ਲੋਕਾਂ ਨੂੰ ਪਸੰਦ ਆਈ ਹੈ। ਫ਼ਿਲਮ 'ਚ ਅਰਜੁਨ ਅਤੇ ਪਰਿਨਿਤੀ ਦੀ ਜੋੜੀ ਨੂੰ ਖ਼ੂਬ ਪਸੰਦ ਕੀਤਾ ਗਿਆ।
ਜੈਸਮੀਨ ਭਸੀਨ ਦੇ ਹੱਥ ਲੱਗਾ ਇਕ ਹੋਰ ਪ੍ਰਾਜੈਕਟ, ਗਾਇਕ ਗੁਰਨਜ਼ਰ ਚੱਠਾ ਨਾਲ ਆਵੇਗੀ ਨਜ਼ਰ
NEXT STORY