ਮੁੰਬਈ- ਅਦਾਕਾਰ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਬਾਲੀਵੁੱਡ ਦੇ ਮਸ਼ਹੂਰ ਜੋੜਿਆਂ 'ਚੋਂ ਇਕ ਹਨ। ਜਦੋਂ ਤੋਂ ਉਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਅਧਿਕਾਰਿਕ ਬਣਾਇਆ ਹੈ ਉਦੋਂ ਤੋਂ ਉਹ ਇਕ-ਦੂਜੇ ਦੇ ਲਈ ਆਪਣੇ ਪਿਆਰ ਨੂੰ ਜ਼ਾਹਰ ਕਰਦੇ ਰਹਿੰਦੇ ਹਨ। ਲਵਬਰਡਸ ਜਦੋਂ ਵੀ ਸ਼ਹਿਰ 'ਚ ਇਕੱਠੇ ਦੇਖਿਆ ਜਾਂਦਾ ਹੈ ਤਾਂ ਮੀਡੀਆ ਦੇ ਕੈਮਰੇ ਉਨ੍ਹਾਂ ਨੂੰ ਕੈਪਚਰ ਕਰਨ ਤੋਂ ਨਹੀਂ ਹੱਟਦੇ।

ਮਲਾਇਕਾ ਅਰੋੜਾ ਅਰਜੁਨ ਕਪੂਰ ਤੋਂ 12 ਸਾਲ ਵੱਡੀ ਹੈ। ਉਮਰ ਦਾ ਲੰਬਾ ਫਾਸਲਾ ਹੋਣ ਦੇ ਬਾਵਜੂਦ ਦੋਵਾਂ ਦੀ ਕੈਮਿਸਟਰੀ ਕਾਫ਼ੀ ਮਜ਼ਬੂਤ ਦਿਖਾਈ ਦਿੰਦੀ ਹੈ। ਉਧਰ ਬੀਤੀ ਰਾਤ ਇਹ ਪਿਆਰਾ ਜੋੜਾ ਇਕ ਵਾਰ ਫਿਰ ਮੀਡੀਆ ਦੇ ਕੈਮਰਿਆਂ 'ਚ ਕੈਦ ਹੋਇਆ। ਦੋਵਾਂ ਨੂੰ ਮਾਰਵਲ ਫਿਲਮ ਬਣਾਉਣ ਵਾਲੇ ਨਿਰਮਾਤਾ ਰੂਸੋ ਬਰਦਰਸ ਦੀ ਪਾਰਟੀ 'ਚ ਸਪਾਟ ਕੀਤਾ ਗਿਆ।

ਜਾਣਕਾਰੀ ਮੁਤਾਬਕ ਨਿਰਮਾਤਾ ਰਿਤੇਸ਼ ਸਿਧਵਾਨੀ ਵਲੋਂ ਰੂਸੋ ਬਰਦਰਸ ਲਈ ਸਟਾਰ-ਸਟਡ ਪਾਰਟੀ ਆਯੋਜਿਤ ਕੀਤੀ ਗਈ ਸੀ। ਇਸ ਪਾਰਟੀ 'ਚ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਨੇ ਵੀ ਆਪਣੀ ਰਾਕਿੰਗ ਹਾਜ਼ਰੀ ਦਰਜ ਕਰਵਾਈ।

ਪਾਰਟੀ ਦੇ ਲਈ ਜੋੜੇ ਨੇ ਵਾਇਲੇਟ ਅਤੇ ਪਰਪਲ ਰੰਗ ਦੀ ਆਊਟਫਿੱਟ ਚੁਣੀ। ਲਵ ਬਰਡਸ ਨੇ ਇੰਵੈਂਟ 'ਚ ਪਹੁੰਚਦੇ ਹੀ ਆਪਣੇ ਸਟਾਈਲਿਸ਼ ਆਊਟਫਿੱਟ ਨਾਲ ਖੂਬ ਲਾਈਮਲਾਈਟ ਬਟੋਰੀ। ਲੁੱਕ ਦੀ ਗੱਲ ਕਰੀਏ ਤਾਂ ਮਲਾਇਕਾ ਪਰਪਲ ਰੰਗ ਦੀ ਸਪਾਰਕਲ ਡਰੈੱਸ 'ਚ ਹੌਟ ਲੱਗ ਰਹੀ ਸੀ।

ਮਲਾਇਕਾ ਨੇ ਵਾਲਾਂ ਨੂੰ ਖੁੱਲ੍ਹੇ ਰੱਖਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਗਲੈਮਰਸ ਮੇਕਅਪ ਲੁੱਕ ਚੁਣੀ ਸੀ। ਅਦਾਕਾਰਾ ਨੇ ਹਾਈ ਹੀਲਸ ਅਤੇ ਬੈਗ ਦੇ ਨਾਲ ਲੁੱਕ ਨੂੰ ਪੂਰਾ ਕੀਤਾ। ਉਧਰ ਅਰਜੁਨ ਵੀ ਆਪਣੀ ਲੇਡੀ ਲਵ ਦੇ ਨਾਲ ਟਿਊਨਿੰਗ ਕੀਤੇ ਨਜ਼ਰ ਆਏ। ਅਰਜੁਨ ਡਾਰਕ ਪਰਪਲ ਸ਼ਰਟ, ਬਲੈਕ ਪੈਂਟ ਪਹਿਨੇ ਸਨ।

ਹਾਲ ਹੀ 'ਚ ਅਰਜੁਨ ਕਪੂਰ ਨੇ ਆਪਣਾ ਬਾਂਦਰਾ ਵਾਲਾ ਫਲੈਟ ਵੇਚ ਦਿੱਤਾ ਸੀ, ਜੋ ਮਲਾਇਕਾ ਅਰੋੜਾ ਦੀ ਬਿਲਡਿੰਗ 'ਚ ਸੀ। ਇਸ ਤੋਂ ਬਾਅਦ ਲੋਕ ਅੰਦਾਜ਼ੇ ਲਗਾਉਣ ਲੱਗੇ ਕਿ ਜੋੜੇ ਦੇ ਵਿਚਾਲੇ ਕੁਝ ਸਹੀ ਨਹੀਂ ਹੈ। ਹਾਲਾਂਕਿ ਹੁਣ ਇਕੱਠੇ ਪਾਰਟੀ 'ਚ ਪਹੁੰਚ ਕੇ ਉਨ੍ਹਾਂ ਨੇ ਇਨ੍ਹਾਂ ਖ਼ਬਰਾਂ 'ਤੇ ਰੋਕ ਲਗਾ ਦਿੱਤੀ ਹੈ।

ਵਰਕਫਰੰਟ ਦੀ ਗੱਲ ਕਰੀਏ ਤਾਂ ਅਰਜੁਨ ਕਪੂਰ ਇਸ ਸਮੇਂ ਆਪਣੀ ਫਿਲਮ 'ਏਕ ਥਾ ਵਿਲੇਨ ਰਿਟਰਨ' ਦੇ ਪ੍ਰਮੋਸ਼ਨ 'ਚ ਬਿੱਜੀ ਚੱਲ ਰਹੇ ਹਨ। ਫਿਲਮ 'ਚ ਉਨ੍ਹਾਂ ਦੇ ਨਾਲ ਤਾਰਾ ਸੁਤਾਰੀਆ, ਜਾਨ ਇਬਰਾਹਿਮ, ਦਿਸ਼ਾ ਪਾਟਨੀ ਹੈ। ਫਿਲਮ 9 ਜੁਲਾਈ 2022 ਨੂੰ ਸਿਨੇਮਾਘਰਾਂ 'ਚ ਰਿਲੀਜ਼ ਲਈ ਤਿਆਰ ਹੈ।
Ek Villain Returns ਦਾ ‘ਨਾ ਤੇਰੇ ਬਿਨ’ ਚੌਥਾ ਗੀਤ ਹੋਇਆ ਰਿਲੀਜ਼ (ਦੇਖੋ ਵੀਡੀਓ)
NEXT STORY