ਮੁੰਬਈ- ਸ਼ਾਹਿਦ ਕਪੂਰ ਤੇ ਉਸ ਦੀ ਪਤਨੀ ਮੀਰਾ ਰਾਜਪੂਤ ਦੇ ਵਿਆਹ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਹੁਣ ਮੀਰਾ ਨੂੰ ਲੈ ਕੇ ਇਕ ਨਵੀਂ ਖਬਰ ਸਾਹਮਣੇ ਆਈ ਹੈ। ਉਂਝ ਤਾਂ ਸ਼ਾਹਿਦ ਕਪੂਰ ਦੇਸ਼ ਦੀਆਂ ਲੱਖਾਂ ਲੜਕੀਆਂ ਦੇ ਚਹੇਤੇ ਹਨ ਪਰ ਸ਼ਾਹਿਦ ਦੀ ਅਸਲ ਜ਼ਿੰਦਗੀ ਦੀ ਕੂਈਨ ਭਾਵ ਮੀਰਾ ਰਾਜਪੂਤ ਦੀ ਪਸੰਦ ਤਾਂ ਕੋਈ ਹੋਰ ਹੀ ਹੈ। ਜੀ ਹਾਂ ਮੀਰਾ ਰਾਜਪੂਤ ਬਾਲੀਵੁੱਡ 'ਚ ਸ਼ਾਹਿਦ ਦੀ ਨਹੀਂ, ਸਗੋਂ ਦਬੰਗ ਸਲਮਾਨ ਖਾਨ ਦੀ ਬਹੁਤ ਵੱਡੀ ਫੈਨ ਹੈ। ਦੋ ਦਿਨ ਪਹਿਲਾਂ ਇਹ ਕੱਪਲ ਮੁੰਬਈ ਪੁੱਜ ਚੁੱਕਾ ਹੈ ਤੇ ਇਥੇ 12 ਜੁਲਾਈ ਨੂੰ ਹੋਣ ਵਾਲੀ ਰਿਸੈਪਸ਼ਨ ਪਾਰਟੀ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ।
ਇਸ ਰਿਸੈਪਸ਼ਨ ਪਾਰਟੀ 'ਚ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਸ਼ਾਮਲ ਹੋਣਗੀਆਂ। ਇਹ ਦੇਖਣਾ ਕਾਫੀ ਮਜ਼ੇਦਾਰ ਹੋਵੇਗਾ ਜਦੋਂ ਸ਼ਾਹਿਦ ਦੀ ਪਤਨੀ ਆਪਣੇ ਫੇਵਰੇਟ ਸਿਤਾਰੇ ਸਲਮਾਨ ਖਾਨ ਨਾਲ ਰੂ-ਬ-ਰੂ ਹੋਵੇਗੀ ਤਾਂ ਕੀ ਹੋਵੇਗਾ। ਇਸ ਇਵੈਂਟ 'ਚ ਜਦੋਂ ਸਲਮਾਨ ਨਾਲ ਸ਼ਾਹਿਦ ਦੇ ਵਿਆਹ ਦੇ ਸੱਦੇ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਸਲਮਾਨ ਨੇ ਕਿਹਾ ਕਿ ਅਜੇ ਤਕ ਤਾਂ ਕੋਈ ਸੱਦਾ ਨਹੀਂ ਮਿਲਾ ਪਰ ਯਕੀਨ ਹੈ ਕਿ ਸ਼ਾਹਿਦ ਉਸ ਨੂੰ ਜ਼ਰੂਰ ਬੁਲਾਉਣਗੇ।
ਰਾਖੀ ਸਾਵੰਤ ਨੇ ਵੀਡੀਓ 'ਚ ਕੀਤੀ 'ਗੰਦੀ ਬਾਤ', ਸੁਣ ਤੁਹਾਡੇ ਵੀ ਰੌਂਗਟੇ ਹੋ ਜਾਣਗੇ ਖੜ੍ਹੇ (ਵੀਡੀਓ)
NEXT STORY