ਮੁੰਬਈ- ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਦੇ ਵਿਆਹ ਨੂੰ ਲੈ ਕੇ ਚਰਚਾਵਾਂ ਹਮੇਸ਼ਾ ਸੁਰਖੀਆਂ ਬਣੀਆਂ ਰਹਿੰਦੀਆਂ ਹਨ। ਬੀਤੇ 27 ਸਾਲਾਂ ਦੇ ਕਰੀਅਰ 'ਚ ਇਕ ਨਹੀਂ, ਦੋ ਨਹੀਂ, ਦਰਜਨ ਭਰ ਅਭਿਨੇਤਰੀਆਂ ਨਾਲ ਉਨ੍ਹਾਂ ਦੇ ਰਿਸ਼ਤੇ ਦੀ ਗੱਲ ਸਾਹਮਣੇ ਆਉਂਦੀ ਰਹੀ ਹੈ ਪਰ ਸਲਮਾਨ ਨਾਲ ਜੁੜੀ ਇਹ ਸੱਚਾਈ ਤੁਹਾਨੂੰ ਹੈਰਾਨ ਕਰ ਦੇਵੇਗੀ। ਖਬਰਾਂ ਮੁਤਾਬਕ ਸਲਮਾਨ ਖਾਨ ਨੇ ਕਿਹਾ ਕਿ ਉਨ੍ਹਾਂ ਨੂੰ ਪਿਆਰ 'ਚ ਯਕੀਨ ਨਹੀਂ ਹੈ। ਸਲਮਾਨ ਕਹਿੰਦੇ ਹਨ ਕਿ ਉਨ੍ਹਾਂ ਨੂੰ ਪਸੰਦ, ਕੇਅਰ ਤੇ ਰਿਸਪੈਕਟ ਦੀਆਂ ਗੱਲਾਂ ਤਾਂ ਸਮਝ ਆਉਂਦੀਆਂ ਹਨ ਪਰ ਉਨ੍ਹਾਂ ਨੂੰ ਪਿਆਰ ਵਰਗੀ ਕਿਸੇ ਚੀਜ਼ 'ਚ ਯਕੀਨ ਨਹੀਂ ਹੈ।
ਉਨ੍ਹਾਂ ਕਿਹਾ ਕਿ ਪਿਆਰ ਉਹ ਚੀਜ਼ ਹੈ, ਜਿਹੜੀ ਤੁਹਾਨੂੰ ਕਿਸੇ ਵੱਲ ਖਿੱਚਦੀ ਹੈ। ਹਾਲਾਂਕਿ ਉਹ ਚੀਜ਼ ਬਹੁਤ ਚੰਗੀ ਵੀ ਨਹੀਂ ਹੋ ਸਕਦੀ ਹੈ। ਸਲਮਾਨ ਨੇ ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਅਜੇ ਤਕ ਉਨ੍ਹਾਂ ਨੂੰ ਕਿਸੇ ਨੇ ਵਿਆਹ ਦਾ ਪ੍ਰਪੋਜ਼ ਨਹੀਂ ਭੇਜਿਆ ਹੈ, ਜੇਕਰ ਕੋਈ ਉਨ੍ਹਾਂ ਨੂੰ ਵਿਆਹ ਦਾ ਪ੍ਰਪੋਜ਼ ਭੇਜੇਗਾ ਤਾਂ ਉਹ ਇਸ 'ਤੇ ਜ਼ਰੂਰ ਵਿਚਾਰ ਕਰਨਗੇ। ਉਨ੍ਹਾਂ ਕਿਹਾ ਕਿ ਉਹ ਅਰੇਂਜ ਮੈਰਿਜ ਲਈ ਤਿਆਰ ਹਨ। ਕਦੇ-ਕਦੇ ਲਵ ਮੈਰਿਜ ਸਫਲ ਨਹੀਂ ਹੁੰਦੀ ਹੈ ਪਰ ਅਰੇਂਜ ਮੈਰਿਜ ਹੁੰਦੀ ਹੈ ਤੇ ਕਦੇ-ਕਦੇ ਇਸ ਦਾ ਬਿਲਕੁਲ ਉਲਟ ਹੁੰਦਾ ਹੈ।
'ਬਾਹੁਬਲੀ' ਨੇ ਬਣਾਇਆ ਕਮਾਈ ਦਾ ਰਿਕਾਰਡ, ਦੋ ਦਿਨ 'ਚ ਕਮਾਏ 100 ਕਰੋੜ
NEXT STORY