ਮੁੰਬਈ- ਜਿਵੇਂ ਹੀ ਨਵਾਂ ਸਾਲ ਚੜ੍ਹਿਆ, ਮਨੋਰੰਜਨ ਜਗਤ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਸਿਨੇਮਾ ਜਗਤ ਦੇ ਮਸ਼ਹੂਰ ਫਿਲਮ ਨਿਰਦੇਸ਼ਕ ਅਤੇ ਅਦਾਕਾਰ ਅਰੁਣ ਰਾਏ ਨੇ 2 ਜਨਵਰੀ 2025 ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਅਰੁਣ ਰਾਏ ਦੇ ਅਚਾਨਕ ਦਿਹਾਂਤ ਦੀ ਖਬਰ ਨੇ ਪੂਰੇ ਬੰਗਾਲੀ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ। ਅਰੁਣ ਨਾਲ ਕੰਮ ਕਰਨ ਵਾਲੇ ਉਨ੍ਹਾਂ ਦੇ ਸਹਿ-ਕਲਾਕਾਰ ਅਤੇ ਉਨ੍ਹਾਂ ਦੇ ਦਿਹਾਂਤ 'ਤੇ ਸੋਗ ਮਨਾ ਰਹੇ ਹਨ।
ਇਹ ਵੀ ਪੜ੍ਹੋ- ਕਰਨ ਔਜਲਾ ਦੇ ਨਵੇਂ ਗੀਤ 'ਚ ਨਜ਼ਰ ਆਵੇਗੀ ਇਹ ਬਾਲੀਵੁੱਡ ਅਦਾਕਾਰਾ
ਨਹੀਂ ਰਹੇ ਫਿਲਮ ਨਿਰਮਾਤਾ ਅਰੁਣ ਰਾਏ
ਬੰਗਾਲੀ ਫਿਲਮ ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਅਰੁਣ ਰਾਏ ਨੇ 2 ਜਨਵਰੀ 2025 ਦੀ ਸਵੇਰ ਨੂੰ ਆਖਰੀ ਸਾਹ ਲਿਆ। 56 ਸਾਲ ਦੀ ਉਮਰ 'ਚ ਅਰੁਣ ਰਾਏ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ ਅਤੇ ਉਨ੍ਹਾਂ ਦੀ ਮੌਤ ਲਿਵਰ ਫੇਲ ਹੋਣ ਕਾਰਨ ਹੋਈ ਸੀ। ਉਨ੍ਹਾਂ ਨੂੰ ਕੋਲਕਾਤਾ ਦੇ ਆਰ.ਜੀ. ਕਾਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਅੱਜ ਸਵੇਰੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਵੀਡੀਓ 'ਚ ਸੁਣੋ ਦਿਲਜੀਤ- PM ਮੋਦੀ ਵਿਚਾਲੇ ਕੀ-ਕੀ ਹੋਈਆਂ ਗੱਲਾਂ
ਕੈਂਸਰ ਨਾਲ ਲੜ ਰਹੇ ਸਨ
ਇਕ ਰਿਪੋਰਟ ਦੇ ਅਨੁਸਾਰ ਅਰੁਣ ਰਾਏ ਨੂੰ ਕੈਂਸਰ ਸੀ ਅਤੇ ਉਹ ਇੱਕ ਸਾਲ ਤੋਂ ਵੱਧ ਸਮੇਂ ਤੋਂ ਇਸ ਨਾਲ ਜੂਝ ਰਹੇ ਸਨ। ਉਨ੍ਹਾਂ ਦੀ ਸਿਹਤ ਵਿਗੜਨ 'ਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਸਿਹਤ ਹੋਰ ਵਿਗੜਨ 'ਤੇ ਉਨ੍ਹਾਂ ਨੂੰ ਵੈਂਟੀਲੇਸ਼ਨ ਸਪੋਰਟ 'ਤੇ ਰੱਖਿਆ ਗਿਆ। ਬੰਗਾਲੀ ਸਿਨੇਮਾ ਦੇ ਉੱਘੇ ਨਿਰਦੇਸ਼ਕ ਅਰੁਣ ਰਾਏ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਟੈਕਨੀਸ਼ੀਅਨ ਸਟੂਡੀਓ ਵਿਖੇ ਰੱਖਿਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਵੀਡੀਓ 'ਚ ਸੁਣੋ ਦਿਲਜੀਤ- PM ਮੋਦੀ ਵਿਚਾਲੇ ਕੀ-ਕੀ ਹੋਈਆਂ ਗੱਲਾਂ
NEXT STORY