ਮੁੰਬਈ: ਟੀ.ਵੀ. ਸੀਰੀਅਲ 'ਪਵਿੱਤਰ ਰਿਸ਼ਤਾ' ਫੇਮ ਆਸ਼ਾ ਨੇਗੀ ਹਮੇਸ਼ਾ ਤੋਂ ਹੀ ਆਪਣੀ ਬੇਬਾਕ ਅਦਾਕਾਰੀ ਲਈ ਜਾਣੀ ਜਾਂਦੀ ਰਹੀ ਹੈ। ਉਹ ਬਿਨਾਂ ਕਿਸੇ ਝਿੱਜਕ ਦੇ ਸਭ ਦੇ ਸਾਹਮਣੇ ਆਪਣੀ ਗੱਲ ਰੱਖਦੀ ਆ ਰਹੀ ਹੈ। ਆਸ਼ਾ ਇਨ੍ਹੀਂ ਦਿਨੀਂ ਆਪਣੇ ਆਉਣ ਵਾਲੇ ਸ਼ੋਅ 'ਖੁਆਬੋਂ ਕੇ ਪਰਦੇ' ਨੂੰ ਲੈ ਕੇ ਕਾਫ਼ੀ ਸੁਰਖੀਆਂ ਬਟੋਰ ਰਹੀ ਹੈ। ਪੇਸ਼ੇਵਰ ਜ਼ਿੰਦਗੀ ਦੇ ਨਾਲ ਆਸ਼ਾ ਨੇਗੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫ਼ੀ ਚਰਚਾ ਵਿਚ ਹੈ। ਪਿਛਲੇ ਸਾਲ, ਆਸ਼ਾ ਨੇਗੀ ਆਪਣੇ ਪ੍ਰੇਮੀ ਅਤੇ ਅਦਾਕਾਰ ਰਿਤਵਿਕ ਧਨਜਾਨੀ ਨਾਲ ਬ੍ਰੇਕਅਪ ਹੋਣ ਦੀ ਵਜ੍ਹਾ ਨਾਲ ਸੁਰਖੀਆਂ ਵਿਚ ਰਹੀ ਸੀ। ਤਕਰੀਬਨ 6 ਸਾਲ ਇਕੱਠੇ ਰਹਿਣ ਤੋਂ ਬਾਅਦ ਦੋਵਾਂ ਨੇ ਵੱਖ ਹੋਣ ਦਾ ਫ਼ੈਸਲਾ ਕੀਤਾ ਸੀ। ਇਸ ਦੌਰਾਨ ਇਕ ਵਾਰ ਫਿਰ ਆਸ਼ਾ ਨੇਗੀ ਨੇ ਰਿਤਵਿਕ ਧਨਜਾਨੀ ਨਾਲ ਆਪਣਾ ਰਿਸ਼ਤਾ ਟੁੱਟਣ ਬਾਰੇ ਗੱਲ ਕੀਤੀ।
ਆਸ਼ਾ ਨੇਗੀ ਨੇ ਹਾਲ ਹੀ ਵਿਚ ਦਿੱਤੇ ਇਕ ਇੰਟਰਵਿਊ ਵਿਚ ਆਪਣੇ ਅਤੇ ਰਿਤਵਿਕ ਧਨਜਾਨੀ ਦੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ। ਉਸ ਨੇ ਕਿਹਾ ਕਿ 'ਇਹ ਚੰਗਾ ਹੈ ਕਿ ਅਸੀਂ ਵੱਖ ਹੋ ਗਏ ਹਾਂ। ਅੱਜ ਵੀ ਸਾਡੇ ਵਿਚਕਾਰ ਸੰਬੰਧ ਕਾਫ਼ੀ ਆਮ ਹਨ। ਅਸੀਂ ਇਕ ਦੂਜੇ ਨਾਲ ਗੱਲ ਕਰਨਾ ਚਾਹੁੰਦੇ ਹਾਂ, ਇਕ ਦੂਜੇ ਨੂੰ ਕੁਝ ਦੱਸਣਾ ਚਾਹੁੰਦੇ ਹਾਂ ਤਾਂ ਅਸੀਂ ਉਹ ਕਰਦੇ ਹਾਂ ਅਤੇ ਇਹ ਆਮ ਗੱਲ ਹੈ। ਰਿਸ਼ਤਾ ਟੁੱਟਣ ਤੋਂ ਬਾਅਦ ਉਹ ਅੱਗੇ ਵਧੇ ਅਤੇ ਮੈਂ ਵੀ ਅੱਗੇ ਵਧੀ ਹਾਂ ਅਤੇ ਮੈਨੂੰ ਲਗਦਾ ਹੈ ਕਿ ਹੁਣ ਇਸ ਨੂੰ ਇਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਅੱਗੇ ਵਧਣਾ ਚਾਹੀਦਾ ਹੈ।
ਇਸੇ ਇੰਟਰਵਿਊ ਵਿਚ ਆਸ਼ਾ ਨੇਗੀ ਅੱਗੇ ਕਹਿੰਦੀ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਨਾਲ ਜੁੜਿਆ ਦੂਜਾ ਵਿਅਕਤੀ ਆਪਣੇ ਕਰੀਅਰ ਵਿਚ ਖੁਸ਼, ਸਿਹਤਮੰਦ ਅਤੇ ਸਫ਼ਲ ਹੋਵੇ ਤਾਂ ਬਿਨ੍ਹਾਂ ਕਿਸੇ ਬਹਿਸ ਅਤੇ ਝਗੜੇ ਦੇ ਅਲੱਗ ਹੋਣਾ ਬਿਹਤਰ ਹੈ। ਇਸ ਲਈ ਮੈਂ ਸੋਚਦੀ ਹਾਂ ਕਿ ਇਹ ਬਹੁਤ ਵਧੀਆ ਹੈ ਕਿ ਅਸੀਂ ਦੋਵੇਂ ਇਕ ਦੂਜੇ ਲਈ ਚੰਗਾ ਚਾਹੁੰਦੇ ਹਾਂ। ਇਹ ਉਹ ਚੀਜ਼ ਹੈ ਜੋ ਬਹੁਤ ਖ਼ੂਬਸੂਰਤ ਹੈ।' ਜ਼ਿਕਰਯੋਗ ਹੈ ਕਿ ਆਸ਼ਾ ਅਤੇ ਰਿਤਵਿਕ ਦੇ ਵਿਚਕਾਰ ਕਿਸੇ ਵੀ ਤਰ੍ਹਾਂ ਦੀ ਖਟਾਸ ਨਹੀਂ ਹੈ। ਬ੍ਰੇਕਅਪ ਤੋਂ ਬਾਅਦ ਆਸ਼ਾ ਨੇਗੀ ਨੇ ਨਾ ਸਿਰਫ਼ ਰਿਤਵਿਕ ਧਨਜਾਨੀ ਨੂੰ ਬਰਥਡੇਅ ਵਿਸ਼ ਕੀਤਾ ਬਲਕਿ ਉਸ ਦੇ ਕਰੀਅਰ ਲਈ ਪ੍ਰਾਰਥਨਾ ਵੀ ਕੀਤੀ। ਇਸ ਦੇ ਨਾਲ ਹੀ ਦੋਵਾਂ ਨੂੰ ਹਮੇਸ਼ਾ ਇਕ ਦੂਜੇ ਦੀ ਪ੍ਰਸ਼ੰਸਾ ਕਰਦੇ ਦੇਖਿਆ ਜਾਂਦਾ ਹੈ।
ਦੇਖੋ ਅਫਸਾਨਾ ਖ਼ਾਨ ਦੀਆਂ ਪੁਰਾਣੀਆਂ ਤਸਵੀਰਾਂ, ਗਾਇਕੀ ਸਫਰ ਦੌਰਾਨ ਲੁੱਕ ’ਚ ਆਇਆ ਇੰਨਾ ਬਦਲਾਅ
NEXT STORY