ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੁਨੀਲ ਸ਼ੈੱਟੀ ਦੀ ਧੀ ਅਤੇ ਅਦਾਕਾਰਾ ਆਥੀਆ ਸ਼ੈੱਟੀ ਫਿਲਮਾਂ ਤੋਂ ਜ਼ਿਆਦਾ ਆਪਣੀ ਲਵ ਲਾਈਫ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਆਥੀਆ ਇਨੀਂ ਦਿਨੀਂ ਕ੍ਰਿਕਟਰ ਕੇ.ਐੱਲ. ਰਾਹੁਲ ਨੂੰ ਡੇਟ ਕਰ ਰਹੀ ਹੈ। ਹਮੇਸ਼ਾ ਹੀ ਇਸ ਜੋੜੇ ਨੂੰ ਇਕੱਠੇ ਸਮਾਂ ਬਿਤਾਉਂਦੇ ਹੋਏ ਦੇਖਿਆ ਜਾਂਦਾ ਹੈ।
ਇੰਨਾ ਹੀ ਨਹੀਂ ਜੋੜੇ ਦੇ ਵਿਆਹ ਦੀਆਂ ਖ਼ਬਰਾਂ ਵੀ ਕਈ ਵਾਰ ਸਾਹਮਣੇ ਆ ਚੁੱਕੀਆਂ ਹਨ। ਉਧਰ ਹੁਣ ਇਕ ਵਾਰ ਫਿਰ ਤੋਂ ਇਹ ਜੋੜਾ ਆਪਣੇ ਵਿਆਹ ਨੂੰ ਲੈ ਕੇ ਚਰਚਾ 'ਚ ਹੈ। ਖ਼ਬਰ ਹੈ ਕਿ ਆਥੀਆ ਅਗਲੇ ਤਿੰਨ ਮਹੀਨੇ ਦੇ ਅੰਦਰ ਕੇ.ਐੱਲ. ਰਾਹੁਲ ਦੀ ਲਾੜੀ ਬਣ ਸਕਦੀ ਹੈ।
ਮੀਡੀਆ ਰਿਪੋਰਟ ਮੁਤਾਬਕ ਦੋਵੇਂ ਹਾਲ ਹੀ 'ਚ ਆਪਣਾ ਨਵਾਂ ਘਰ ਦੇਖਣ ਪਰਿਵਾਰ ਦੇ ਨਾਲ ਪਹੁੰਚੇ ਸਨ। ਕਿਹਾ ਜਾ ਰਿਹਾ ਹੈ ਕਿ ਵਿਆਹ ਤੋਂ ਬਾਅਦ ਦੋਵੇਂ ਇਸ ਘਰ 'ਚ ਸ਼ਿਫਟ ਹੋਣਗੇ, ਇਸ 'ਤੇ ਕਾਫੀ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਆਥੀਆ ਅਤੇ ਰਾਹੁਲ ਅਗਲੇ ਤਿੰਨ ਮਹੀਨੇ 'ਚ ਮੁੰਬਈ 'ਚ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ।
ਰਿਪੋਰਟ ਮੁਤਾਬਕ ਆਥੀਆ ਸ਼ੈੱਟੀ ਅਤੇ ਕੇ.ਐੱਲ ਰਾਹੁਲ ਦੋਵਾਂ ਦੇ ਪਰਿਵਾਰ ਲਈ ਇਹ ਵੱਡਾ ਪ੍ਰੋਗਰਾਮ ਹੋਵੇਗਾ ਅਤੇ ਆਪਣੇ ਇਸ ਖ਼ਾਸ ਦਿਨ ਨੂੰ ਹੋਰ ਖ਼ਾਸ ਬਣਾਉਣ ਦੀ ਤਿਆਰੀ 'ਚ ਆਥੀਆ ਖ਼ੁਦ ਜੁਟੀ ਹੋਈ ਹੈ। ਕਿਹਾ ਜਾ ਰਿਹਾ ਹੈ ਕਿ ਉਹ ਵਿਆਹ ਦੇ ਹਰ ਫੰਕਸ਼ਨ ਦੀ ਖ਼ੁਦ ਹੀ ਤਿਆਰੀ ਕਰ ਰਹੀ ਹੈ।
ਰਾਹੁਲ ਦਾ ਖਿਆਲ ਰੱਖਣ ਜਰਮਨ ਗਈ ਸੀ ਆਥੀਆ
ਕੁਝ ਦਿਨ ਪਹਿਲਾਂ ਹੀ ਆਥੀਆ ਜਰਮਨੀ ਤੋਂ ਰਾਹੁਲ ਦੀ ਸਰਜਰੀ ਤੋਂ ਬਾਅਦ ਵਾਪਸ ਪਰਤੀ ਹੈ। ਦਰਅਸਲ ਰਾਹੁਲ ਆਪਣੀ ਲੱਕ ਦੀ ਸਰਜਰੀ ਕਰਵਾਉਣ ਲਈ ਵਿਦੇਸ਼ ਗਏ ਸਨ। ਦੱਸ ਦੇਈਏ ਕਿ ਟ੍ਰੇਨਿੰਗ ਸੈਸ਼ਨ ਦੇ ਦੌਰਾਨ ਕੇ.ਐੱਲ. ਰਾਹੁਲ ਨੂੰ ਲੱਕ 'ਤੇ ਸੱਟ ਲੱਗੀ ਸੀ, ਇਸ ਲਈ ਰਾਹੁਲ ਜਰਮਨੀ ਦੇ ਲਈ ਰਵਾਨਾ ਹੋਏ ਸਨ। ਅਜਿਹੇ 'ਚ ਆਥੀਆ ਵੀ ਪਿੱਛੇ-ਪਿੱਛੇ ਆਪਣੇ ਪ੍ਰੇਮੀ ਦਾ ਧਿਆਨ ਰੱਖਣ ਲਈ ਗਈ ਸੀ।
ਆਥੀਆ ਅਤੇ ਕੇ.ਐੱਲ ਰਾਹੁਲ ਸਾਲਾਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਰਾਹੁਲ ਅਤੇ ਆਥੀਆ ਦੀ ਪਹਿਲੀ ਮੁਲਾਕਾਤ ਦੀ ਗੱਲ ਕਰੀਏ ਤਾਂ ਦੋਵੇਂ ਇਕ ਕਾਮਨ ਫ੍ਰੈਂਡ ਰਾਹੀਂ ਮਿਲੇ ਸਨ। ਜਦੋਂ ਦੋਵਾਂ ਨੇ ਸੋਸ਼ਲ ਮੀਡੀਆ 'ਤੇ ਇਕ-ਦੂਜੇ ਦੇ ਬਰਥਡੇਅ 'ਤੇ ਵਿਸ਼ ਕੀਤਾ, ਤਾਂ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਖ਼ਬਰਾਂ ਉੱਡਣ ਲੱਗੀਆਂ। ਦੋਵਾਂ ਨੇ ਪਿਛਲੇ ਸਾਲ ਸੋਸ਼ਲ ਮੀਡੀਆ 'ਤੇ ਆਪਣੇ ਰਿਸ਼ਤੇ ਨੂੰ ਲੈ ਕੇ ਆਫੀਸ਼ੀਅਲ ਕੀਤਾ ਸੀ। ਇਨ੍ਹਾਂ ਦੇ ਰਿਸ਼ਤੇ 'ਤੇ ਮੋਹਰ ਉਦੋਂ ਲੱਗੀ ਸੀ ਜਦੋਂ ਦੋਵਾਂ ਨੇ ਅਹਾਨ ਸੈੱਟੀ ਦੀ ਫਿਲਮ 'ਤੜਪ' ਦੀ ਸਕ੍ਰੀਨਿੰਗ 'ਚ ਇਕੱਠੇ ਆਪਣੀ ਪਹਿਲੀ ਪਬਲਿਕ ਅਪੀਅਰੈਂਸ ਦਿੱਤੀ ਸੀ।
ਫਿਲਹਾਲ ਅਸੀਂ ਤਾਂ ਆਥੀਆ ਅਤੇ ਰਾਹੁਲ ਦੇ ਵਿਆਹ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਉਂਝ ਆਥੀਆ ਅਤੇ ਰਾਹੁਲ ਦੀ ਜੋੜੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ, ਸਾਨੂੰ ਜ਼ਰੂਰ ਦੱਸਣਾ।
ਲੰਡਨ ’ਚ ਮਸਤੀ ਕਰਦੀ ਨਜ਼ਰ ਆਈ ਅਦਾਕਾਰਾ ਨੀਰੂ ਬਾਜਵਾ, ਪਰਿਵਾਰ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ
NEXT STORY