ਨਵੀਂ ਦਿੱਲੀ (ਬਿਊਰੋ) : ਪਿਛਲੇ ਕੁਝ ਸਾਲਾਂ ਤੋਂ ਭਾਰਤੀ ਬਾਕਸ ਆਫਿਸ 'ਤੇ ਮਾਰਵਲ ਫ਼ਿਲਮਾਂ ਦਾ ਦਬਦਬਾ ਰਿਹਾ ਹੈ। ਖ਼ਾਸ ਤੌਰ 'ਤੇ 'ਸੁਪਰਹੀਰੋ' ਸੀਰੀਜ਼ ਦੀਆਂ ਫ਼ਿਲਮਾਂ ਨੇ ਬੇਮਿਸਾਲ ਪ੍ਰਦਰਸ਼ਨ ਕੀਤਾ ਹੈ। 'Avengers Endgame' ਭਾਰਤ 'ਚ ਕਿਸੇ ਵੀ ਹਾਲੀਵੁੱਡ ਫ਼ਿਲਮ ਦੀ ਸਭ ਤੋਂ ਵੱਡੀ ਓਪਨਿੰਗ ਦਾ ਰਿਕਾਰਡ ਰੱਖਦਾ ਹੈ। ਹੁਣ 'ਅਵਤਾਰ : ਦਿ ਵੇਅ ਆਫ਼ ਵਾਟਰ' ਦੀ ਰਿਲੀਜ਼ ਤੋਂ ਬਾਅਦ ਇਹ ਦ੍ਰਿਸ਼ ਬਦਲਣ ਦੀ ਉਮੀਦ ਹੈ। ਮੰਨਿਆ ਜਾ ਰਿਹਾ ਹੈ ਕਿ 'ਅਵਤਾਰ 2' ਫ਼ਿਲਮ ਬਾਕਸ ਆਫਿਸ 'ਤੇ ਕਮਾਈ ਦੇ ਨਵੇਂ ਰਿਕਾਰਡ ਬਣਾ ਸਕਦੀ ਹੈ। 'ਅਵਤਾਰ 2' ਦੁਆਰਾ ਭਾਰਤ 'ਚ ਜਿਨ੍ਹਾਂ ਦੋ ਫ਼ਿਲਮਾਂ ਦੇ ਰਿਕਾਰਡ ਨੂੰ ਖ਼ਤਰਾ ਹੋ ਸਕਦਾ ਹੈ, ਉਹ 'KGF 2' ਅਤੇ 'Avengers Endgame' ਹਨ।

ਕੀ 'Avatar 2' ਤੋੜੇਗੀ 'Avengers Endgame' ਦਾ ਰਿਕਾਰਡ?
ਭਾਰਤ 'ਚ ਸਭ ਤੋਂ ਵੱਡੀ ਓਪਨਿੰਗ ਦਾ ਰਿਕਾਰਡ 2019 'ਚ ਰਿਲੀਜ਼ ਹੋਈ 'Marvel's Avengers Endgame' ਦੇ ਨਾਂ ਹੈ, ਜਿਸ ਨੇ 53.10 ਕਰੋੜ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਇਹ ਇੱਕ ਹਾਲੀਵੁੱਡ ਫ਼ਿਲਮ ਲਈ ਭਾਰਤ 'ਚ ਇੱਕ ਰਿਕਾਰਡ ਓਪਨਿੰਗ ਹੈ। ਤਿੰਨ ਸਾਲ ਬਾਅਦ ਵੀ ਓਪਨਿੰਗ ਦਾ ਇਹ ਰਿਕਾਰਡ ਬਰਕਰਾਰ ਹੈ।
ਹਾਲਾਂਕਿ, 2020 ਤੇ 2021 'ਚ ਮਹਾਂਮਾਰੀ ਕਾਰਨ ਥੀਏਟਰ ਜਾਂ ਤਾਂ ਬੰਦ ਰਹੇ ਜਾਂ ਪੰਜਾਹ ਪ੍ਰਤੀਸ਼ਤ ਸਮਰੱਥਾ ਨਾਲ ਚੱਲੇ। ਅਜਿਹੀ ਸਥਿਤੀ 'ਚ ਕਿਸੇ ਨੂੰ ਵੀ ਉਮੀਦ ਨਹੀਂ ਸੀ ਕਿ ਫ਼ਿਲਮਾਂ ਅਜਿਹੇ ਰਿਕਾਰਡ ਬਣਾਉਣ ਜਾਂ ਤੋੜਨਗੀਆਂ। ਹੁਣ ਹਾਲਾਤ ਪਹਿਲਾਂ ਵਾਂਗ ਆਮ ਹਨ। ਥੀਏਟਰ ਪੂਰੀ ਸਮਰੱਥਾ ਨਾਲ ਚੱਲ ਰਹੇ ਹਨ ਇਸ ਲਈ ਲੋਕ ਵੀ ਸਿਨੇਮਾਘਰਾਂ 'ਚ ਜਾਣ ਲਈ ਤਿਆਰ ਹਨ।

'ਅਵਤਾਰ 2' ਦੇ ਐਡਵਾਂਸ ਬੁਕਿੰਗ ਦੇ ਅੰਕੜਿਆਂ ਨਾਲ, ਵਪਾਰਕ ਟ੍ਰੈਂਡ ਦਾ ਅੰਦਾਜ਼ਾ ਲਗਾ ਰਹੇ ਹਨ ਕਿ ਇਹ ਫ਼ਿਲਮ ਭਾਰਤ 'ਚ 'ਐਂਡਗੇਮ' ਦੇ ਸ਼ੁਰੂਆਤੀ ਦਿਨ ਦੇ ਸੰਗ੍ਰਹਿ ਦੇ ਰਿਕਾਰਡ ਨੂੰ ਤੋੜ ਸਕਦੀ ਹੈ। ਕੁਝ ਟ੍ਰੇਡ ਰਿਪੋਰਟਾਂ ਦਾ ਦਾਅਵਾ ਹੈ ਕਿ ਫ਼ਿਲਮ ਚਾਰ ਲੱਖ ਤੋਂ ਵੱਧ ਟਿਕਟਾਂ ਦੀ ਐਡਵਾਂਸ ਸੇਲ ਕਰ ਰਹੀ ਹੈ, ਜਿਸ ਤੋਂ ਲਗਭਗ 16 ਕਰੋੜ ਰੁਪਏ ਪਹਿਲਾਂ ਹੀ ਇਕੱਠੇ ਕੀਤੇ ਜਾ ਚੁੱਕੇ ਹਨ।

ਭਾਰਤ 'ਚ ਚੋਟੀ ਦੇ 10 ਓਪਨਿੰਗ ਡੇ ਕਲੈਕਸ਼ਨ
ਜੇਕਰ ਅਸੀਂ ਭਾਰਤ 'ਚ ਹਾਲੀਵੁੱਡ ਫ਼ਿਲਮਾਂ ਦੇ ਸ਼ੁਰੂਆਤੀ ਦਿਨ ਦੇ ਸੰਗ੍ਰਹਿ ਦੀ ਗੱਲ ਕਰੀਏ ਤਾਂ ਚੋਟੀ ਦੀਆਂ 10 ਦੀ ਸੂਚੀ ਇਸ ਤਰ੍ਹਾਂ ਬਣੀ ਹੈ -
ਐਵੇਂਜਰਸ ਐਂਡਗੇਮ - 53.10 ਕਰੋੜ
ਸਪਾਈਡਰਮੈਨ ਨੋ ਵੇ ਹੋਮ - 32.67 ਕਰੋੜ
ਐਵੇਂਜਰਸ ਇਨਫਿਨਿਟੀ ਵਾਰ - 31.30 ਕਰੋੜ
ਡਾਕਟਰ ਸਟ੍ਰੇਂਜ ਇਨ ਦਿ ਮਲਟੀਵਰਸ ਆਫ ਮੈਡਨੇਸ - 28.35 ਕਰੋੜ
ਥੋਰ - ਲਵ ਐਂਡ ਥੰਡਰ - 18.20 ਕਰੋੜ
ਫਾਸਟ ਐਂਡ ਫਿਊਰੀਅਸ ਪ੍ਰੈਜ਼ੇਂਟਸ ਹੌਬਸ ਐਂਡ ਸ਼ਾ - 13.15 ਕਰੋੜ
ਕੈਪਟਨ ਮਾਰਵਲ - 12.75 ਕਰੋੜ
ਬਲੈਕ ਪੈਂਥਰ - ਵਾਕਾਂਡਾ ਫਾਰਐਵਰ - 11.96 ਕਰੋੜ
ਡੈੱਡਪੂਲ 2 - 11.25 ਕਰੋੜ
ਦਿ ਲਾਇਨ ਕਿੰਗ -11.06 ਕਰੋੜ

ਜੇਕਰ ਤੁਸੀਂ ਉਪਰੋਕਤ ਸ੍ਰਾਣੀ 'ਤੇ ਨਜ਼ਰ ਮਾਰਦੇ ਹੋ ਤਾਂ ਇਸ ਸਾਲ ਰਿਲੀਜ਼ ਹੋਏ ਚੋਟੀ ਦੇ 10 ਸੰਗ੍ਰਹਿ ਦੀ ਸੂਚੀ 'ਚ 3 ਫ਼ਿਲਮਾਂ ਹਨ, ਜੋ ਇਸ ਗੱਲ ਦਾ ਸੰਕੇਤ ਹੈ ਕਿ ਦੇਸ਼ 'ਚ ਹਾਲੀਵੁੱਡ ਫ਼ਿਲਮਾਂ ਲਈ ਸਵੀਕਾਰਤਾ ਕਿੰਨੀ ਤੇਜ਼ੀ ਨਾਲ ਵਧੀ ਹੈ। ਖ਼ਾਸ ਤੌਰ 'ਤੇ ਅਜਿਹੀਆਂ ਫ਼ਿਲਮਾਂ, ਜਿਨ੍ਹਾਂ ਦੀ ਦੁਨੀਆ ਭਰ 'ਚ ਚਰਚਾ ਹੁੰਦੀ ਹੈ। ਇਸ ਆਧਾਰ 'ਤੇ, ਇਹ ਉਮੀਦ ਕਰਨਾ ਗੈਰਵਾਜਬ ਨਹੀਂ ਹੈ ਕਿ 'ਅਵਤਾਰ 2' 'ਐਂਡਗੇਮ' ਦਾ ਰਿਕਾਰਡ ਤੋੜ ਸਕਦਾ ਹੈ।
'ਕੇ. ਜੀ. ਐੱਫ. 2'
ਜੇਕਰ ਭਾਰਤੀ ਫ਼ਿਲਮਾਂ ਦੀ ਗੱਲ ਕਰੀਏ ਤਾਂ 'KGF 2' ਦਾ ਰਿਕਾਰਡ ਖ਼ਤਰੇ 'ਚ ਹੈ, ਜਿਸ ਦੇ ਹਿੰਦੀ ਵਰਜ਼ਨ ਨੇ ਪਹਿਲੇ ਦਿਨ 53.95 ਕਰੋੜ ਦਾ ਕੁਲੈਕਸ਼ਨ ਕੀਤਾ ਸੀ। ਯਸ਼ ਸਟਾਰਰ ਇਹ ਕੰਨੜ ਫ਼ਿਲਮ ਇਸ ਸਾਲ ਦੀ ਸਭ ਤੋਂ ਸਫ਼ਲ ਫ਼ਿਲਮ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।
ਸ਼ਾਹਰੁਖ ਦੀ ਫ਼ਿਲਮ 'ਪਠਾਨ' 'ਚ ਦੀਪਿਕਾ ਦੀ ਬਿਕਨੀ ਦੇ ਰੰਗ 'ਤੇ ਵਿਵਾਦ, ਪ੍ਰਦਰਸ਼ਨਕਾਰੀਆਂ ਨੇ ਸਾੜੇ ਪੁਤਲੇ
NEXT STORY