ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਨੇ ਅੱਜ ਯਾਨੀ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ 22 ਅਪ੍ਰੈਲ ਨੂੰ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜਾਂ ਨੇ ਪਾਕਿਸਤਾਨ ਦੇ ਅੱਤਵਾਦੀਆਂ ਨੂੰ ਸਖ਼ਤ ਸਬਕ ਸਿਖਾਇਆ। ਪਹਿਲਗਾਮ ਹਮਲੇ ਦਾ ਭਾਰਤੀ ਹਥਿਆਰਬੰਦ ਫ਼ੋਰਸਾਂ ਨੇ ਆਪਰੇਸ਼ਨ ਸਿੰਦੂਰ ਚਲਾ ਕੇ ਅੱਤਵਾਦੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ। ਉਸ ਦੇ ਟਿਕਾਣੇ ਤੇ ਹਥਿਆਰ ਤਬਾਹ ਕਰ ਦਿੱਤੇ। ਸਿਸੋਦੀਆ ਨੇ ਕਿਹਾ ਕਿ ਪੂਰਾ ਦੇਸ਼ ਫ਼ੌਜ ਅਤੇ ਸਰਕਾਰ ਨਾਲ ਪੂਰੀ ਮਜ਼ਬੂਤੀ ਨਾਲ ਖੜ੍ਹਾ ਸੀ ਪਰ ਸਰਕਾਰ ਨੇ ਅਚਾਨਕ ਸੀਜਫਾਇਰ (ਜੰਗਬੰਦੀ) ਕਰ ਦਿੱਤਾ।
ਮਨੀਸ਼ ਸਿਸੋਦੀਆ ਨੇ ਕਿਹਾ ਕਿ ਦੇਸ਼ ਵਾਸੀਆਂ ਦੇ ਕੁਝ ਮਹੱਤਵਪੂਰਨ ਸਵਾਲਾਂ ਦਾ ਮੋਦੀ ਸਰਕਾਰ ਜਵਾਬ ਦੇਵੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅੱਤਵਾਦੀ ਦੇਸ਼ ਹੈ, ਜਿਸ ਖ਼ਿਲਾਫ਼ ਇਸ ਲੜਾਈ 'ਚ ਪੂਰਾ ਭਾਰਤ ਇਕੱਠੇ ਖੜ੍ਹਾ ਸੀ ਤਾਂ ਅਚਾਨਕ ਸੀਜਫਾਇਰ ਕਿਉਂ ਕੀਤਾ ਗਿਆ? ਪਾਕਿਸਤਾਨ ਦੇ ਅੱਤਵਾਦੀਆਂ ਨੇ ਜਦੋਂ ਪਹਿਲਗਾਮ 'ਚ ਹਮਲਾ ਕੀਤਾ ਅਤੇ ਸਾਡੀਆਂ ਭੈਣਾਂ ਹੱਥ ਜੋੜ ਕੇ ਉਨ੍ਹਾਂ ਦਾ ਸਿੰਦੂਰ ਨਾ ਉਜਾੜਣ ਦੀ ਗੁਹਾਰ ਲਗਾਉਂਦੀਆਂ ਰਹੀਆਂ ਪਰ ਉਹ ਅੱਤਵਾਦੀ ਨਹੀਂ ਮੰਨੇ ਤਾਂ ਜਦੋਂ ਆਪਰੇਸ਼ਨ ਸਿੰਦੂਰ ਦੇ ਐਕਸ਼ਨ ਤੋਂ ਬਾਅਦ ਪਾਕਿਸਤਾਨ ਗਿੜਗਿੜਾਉਣ ਲੱਗਾ ਤਾਂ ਮੋਦੀ ਜੀ ਕਿਉਂ ਮੰਨ ਗਏ? ਜੇਕਰ ਪਾਕਿਸਤਾਨ ਹੱਥ ਜੋੜ ਕੇ ਗਿੜਗਿੜਾ ਰਿਹਾ ਸੀ ਤਾਂ ਉਨ੍ਹਾਂ ਦੇ ਪ੍ਰਧਾਨ ਮੰਤਰੀ ਨੂੰ ਬੁਲਾ ਕੇ 1971 ਵਰਗਾ ਲਿਖਤੀ ਸਮਝੌਤਾ ਕਿਉਂ ਨਹੀਂ ਕਰਵਾਇਆ ਗਿਆ? ਇਸ ਸੀਜਫਾਇਰ ਤੋਂ ਬਾਅਦ ਪਹਿਲਗਾਮ ਦੇ ਪੀੜਤਾਂ ਅਤੇ ਦੇਸ਼ ਵਾਸੀਆਂ ਨੂੰ ਨਿਆਂ ਕਿਵੇਂ ਮਿਲੇਗਾ?
ਸਿਸੋਦੀਆ ਨੇ ਕਿਹਾ ਕਿ ਪੂਰਾ ਦੇਸ਼ ਪ੍ਰਧਾਨ ਮੰਤਰੀ ਅਤੇ ਕੇਂਦਰ ਸਰਕਾਰ ਤੋਂ ਸਵਾਲ ਪੁੱਛ ਰਿਹਾ ਹੈ। ਅੱਤਵਾਦੀ ਦੇਸ਼ ਪਾਕਿਸਤਾਨ ਖ਼ਿਲਾਫ਼ ਜੰਗਬੰਦੀ ਕਿਉਂ ਕੀਤੀ। ਸਾਡੀ ਫ਼ੌਜ ਅੱਤਵਾਦੀਆਂ ਨੂੰ ਸਖ਼ਤ ਸਬਕ ਸਿਖਾ ਰਹੀ ਸੀ ਤਾਂ ਤੁਸੀਂ ਜੰਗਬੰਦੀ ਲਈ ਕਿਉਂ ਮੰਨੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਬੁਲਾ ਕੇ ਲਿਖਤੀ ਸਮਝੌਤਾ ਕਿਉਂ ਨਹੀਂ ਕਰਵਾਇਆ ਗਿਆ? ਇਸ ਜੰਗਬੰਦੀ ਨਾਲ ਪਹਿਲਗਾਮ ਪੀੜਤਾਂ ਨੂੰ ਨਿਆਂ ਕਿਵੇਂ ਮਿਲੇਗਾ? ਭਾਰਤੀ ਅਧਿਕਾਰੀਆਂ ਵਲੋਂ ਸੀਜਫਾਇਰ ਦੇ ਐਲਾਨ ਤੋਂ ਪਹਿਲੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਕਿਵੇਂ ਐਲਾਨ ਕਰ ਦਿੱਤਾ? ਅਮਰੀਕੀ ਰਾਸ਼ਟਰਪਤੀ ਨੇ ਦਾਅਵਾ ਕੀਤਾ ਕਿ ਵਪਾਰ ਰੋਕਣ ਦੀ ਧਮਕੀ ਦੇ ਕੇ ਉਨ੍ਹਾਂ ਨੇ ਇਹ ਸੀਜਫਾਇਰ ਕਰਵਾ ਦਿੱਤਾ। ਇਸ ਖ਼ਿਲਾਫ਼ ਪ੍ਰਧਾਨ ਮੰਤਰੀ ਚੁੱਪ ਕਿਉਂ ਹਨ?
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਹਿਲਗਾਮ ਦੇ ਕਾਤਲਾਂ ਦੀ ਭਾਲ ਤੇਜ਼; ਲੱਗ ਗਏ ਪੋਸਟਰ, ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ 20 ਲੱਖ ਇਨਾਮ
NEXT STORY