ਮੁੰਬਈ (ਬਿਊਰੋ) : ਯੂਨੀਸੇਫ ਇੰਡੀਆ ਨੇ ਬਾਲੀਵੁੱਡ ਸਟਾਰ ਆਯੁਸ਼ਮਾਨ ਖੁਰਾਨਾ ਨੂੰ ਆਪਣਾ ਰਾਸ਼ਟਰੀ ਰਾਜਦੂਤ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਰਾਸ਼ਟਰੀ ਪੁਰਸਕਾਰ ਜੇਤੂ ਸਿਤਾਰੇ ਨੇ ਹਰ ਬੱਚੇ ਦੇ ਜਿਉਣ, ਵਧਣ-ਫੁੱਲਣ, ਸੁਰੱਖਿਅਤ ਰਹਿਣ ਦੇ ਅਧਿਕਾਰਾਂ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦੇ ਫੈਸਲਿਆਂ ’ਚ ਉਨ੍ਹਾਂ ਦੀ ਆਵਾਜ਼ ਨੂੰ ਉਤਸ਼ਾਹਿਤ ਕਰਨ ਲਈ ਯੂਨੀਸੈਫ ਨਾਲ ਹੱਥ ਮਿਲਾਇਆ ਹੈ।
ਸਨਮਾਨ ਸਮਾਰੋਹ 'ਚ ਆਯੁਸ਼ਮਾਨ ਨੇ ਕਿਹਾ, ''ਰਾਸ਼ਟਰੀ ਰਾਜਦੂਤ ਵਜੋਂ ਯੂਨੀਸੇਫ ਇੰਡੀਆ ਦੇ ਨਾਲ ਬਾਲ ਅਧਿਕਾਰਾਂ ਦੀ ਵਕਾਲਤ ਨੂੰ ਅੱਗੇ ਵਧਾਉਣਾ ਅਸਲ 'ਚ ਇਕ ਸਨਮਾਨ ਹੈ।
ਯੂਨੀਸੇਫ਼ ਦੇ ਨਾਲ ਇਸ ਨਵੀਂ ਭੂਮਿਕਾ 'ਚ ਮੈਂ ਬਾਲ ਅਧਿਕਾਰਾਂ ਲਈ ਇਕ ਮਜ਼ਬੂਤ ਆਵਾਜ਼ ਬਣਨਾ ਜਾਰੀ ਰੱਖਾਂਗਾ, ਖ਼ਾਸ ਤੌਰ ’ਤੇ ਸਭ ਤੋਂ ਕਮਜ਼ੋਰ, ਉਨ੍ਹਾਂ ਮੁੱਦਿਆਂ ਦੇ ਹੱਲ ਲਈ ਵਕਾਲਤ ਕਰਨ ਲਈ ਜੋ ਉਨ੍ਹਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੇ ਹਨ।
ਉਨ੍ਹਾਂ ਨੇ ਬਾਲ ਅਧਿਕਾਰਾਂ ਦੀ ਸੁਰੱਖਿਆ ਦੇ ਕਾਰਨ ਨੂੰ ਤੇਜ਼ ’ਚ ਮਦਦ ਕੀਤੀ ਹੈ।
ਅਸੀਂ ਉਨ੍ਹਾਂ ਦੇ ਨਾਲ ਸਾਡੇ ਸਮੇਂ ਦੇ ਸਭ ਤੋਂ ਵੱਧ ਦਬਾਅ ਵਾਲੇ ਬੱਚਿਆਂ ਦੇ ਅਧਿਕਾਰਾਂ ਦੇ ਮੁੱਦਿਆਂ-ਹਿੰਸਾ ਦਾ ਖ਼ਾਤਮਾ ਕਰਨ, ਮਾਨਸਿਕ ਸਿਹਤ ਤੇ ਲਿੰਗ ਸਮਾਨਤਾ ਤੇ ਹਰ ਬੱਚੇ ਲਈ ਬਿਹਤਰ ਭਵਿੱਖ ਲਈ ਕੰਮ ਕਰਨ ਦੀ ਉਮੀਦ ਕਰਦੇ ਹਾਂ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਪਠਾਨ’ ਲਈ ਹਫ਼ਤਾ ਭਰ ਟਿਕਟ ਦੀ ਕੀਮਤ ਰਹੇਗੀ 110 ਰੁਪਏ, ਟੀਮ ਨੇ ਕੀਤਾ ਐਲਾਨ
NEXT STORY