ਨਵੀਂ ਦਿੱਲੀ (ਏਜੰਸੀ)- ਅਦਾਕਾਰ ਆਯੁਸ਼ਮਾਨ ਖੁਰਾਨਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਥਾਮਾ' ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਵੱਡੀ ਫਿਲਮ ਹੈ। ਇਹ ਫਿਲਮ ਦੀਵਾਲੀ 'ਤੇ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ। 'ਬਧਾਈ ਹੋ', 'ਸ਼ੁਭ ਮੰਗਲ ਸਾਵਧਾਨ' ਅਤੇ 'ਡ੍ਰੀਮ ਗਰਲ' ਵਰਗੀਆਂ ਫਿਲਮਾਂ 'ਚ ਲੀਕ ਤੋਂ ਹੱਟ ਕੇ ਅਦਾਕਾਰੀ ਕਰਨ ਵਾਲੇ ਖੁਰਾਣਾ 'ਥਾਮਾ' 'ਚ ਰਸ਼ਮਿਕਾ ਮੰਦਾਨਾ ਦੇ ਨਾਲ ਨਜ਼ਰ ਆਉਣਗੇ। ਇਸ ਫਿਲਮ ਦਾ ਨਿਰਦੇਸ਼ਨ 'ਮੁੰਜਿਆ' ਫਿਲਮ ਦੇ ਨਿਰਦੇਸ਼ਕ ਆਦਿਤਿਆ ਸਰਪੋਤਦਾਰ ਨੇ ਕੀਤਾ ਹੈ। ਖੁਰਾਨਾ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਇਹ ਫਿਲਮ ਦੀਵਾਲੀ 'ਤੇ ਰਿਲੀਜ਼ ਹੋ ਰਹੀ ਹੈ।
ਅਦਾਕਾਰ ਖੁਰਾਨਾ (40) ਨੇ ਇੱਕ ਬਿਆਨ ਵਿੱਚ ਕਿਹਾ, 'ਮੇਰੇ ਲਈ, ਦੀਵਾਲੀ ਦਾ ਅਰਥ ਹੈ ਇਕਜੁੱਟਤਾ..., ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਿਤਾਉਣਾ...। ਇਹ ਸਭ ਤੋਂ ਵਧੀਆ ਅਨੁਭਵ ਹੈ। ਮੈਨੂੰ ਫਿਲਮਾਂ ਦਾ ਬਹੁਤ ਸ਼ੌਕ ਹੈ ਅਤੇ ਹਰ ਸਾਲ ਦੀਵਾਲੀ 'ਤੇ ਆਪਣੇ ਪਰਿਵਾਰ ਨਾਲ ਸਿਨੇਮਾ ਘਰ ਜਾ ਕੇ ਫਿਲਮ ਦੇਖਣ ਦੀ ਮੇਰੀ ਇਕ ਪਰੰਪਰਾ ਹੈ। ਅਸੀਂ ਇਕੱਠੇ ਬਹੁਤ ਮਸਤੀ ਕਰਦੇ ਹਾਂ ਅਤੇ ਮੈਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਲੋਕ ਇਨ੍ਹਾਂ ਵੱਡੀਆਂ ਫਿਲਮਾਂ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਸਿਨੇਮਾਘਰਾਂ ਵਿੱਚ ਆਉਂਦੇ ਹਨ।'
ਉਨ੍ਹਾਂ ਕਿਹਾ, "ਇਸ ਲਈ ਦੀਵਾਲੀ 'ਤੇ 'ਥਾਮਾ' ਦਾ ਰਿਲੀਜ਼ ਹੋਣਾ ਹੈਰਾਨੀਜਨਕ ਲੱਗਦਾ ਹੈ। ਇਹ ਮੇਰੇ ਕਰੀਅਰ ਦੀ ਸਭ ਤੋਂ ਵੱਡੀ ਰਿਲੀਜ਼ ਹੈ ਅਤੇ ਮੈਂ 'ਥਾਮਾ' ਨਾਲ ਦੇਸ਼ ਭਰ ਦੇ ਲੋਕਾਂ ਦਾ ਮਨੋਰੰਜਨ ਕਰਨ ਅਤੇ ਖੁਸ਼ੀ ਫੈਲਾਉਣ ਲਈ ਸੱਚਮੁੱਚ ਉਤਸ਼ਾਹਿਤ ਹਾਂ।" ਫਿਲਮ 'ਥਾਮਾ' ਦਿਨੇਸ਼ ਵਿਜਾਨ ਅਤੇ ਅਮਰ ਕੌਸ਼ਿਕ ਦੁਆਰਾ ਬਣਾਈ ਗਈ ਹੈ। ਇਸ ਤੋਂ ਪਹਿਲਾਂ, ਦਿਨੇਸ਼ ਵਿਜਨ ਦੀ ਪ੍ਰੋਡਕਸ਼ਨ ਕੰਪਨੀ ਮੈਡੌਕ ਫਿਲਮਜ਼ ਦੇ ਬੈਨਰ ਹੇਠ, ਹਾਰਰ ਕਾਮੇਡੀ 'ਸਤ੍ਰੀ', 'ਭੇੜੀਆ' ਅਤੇ 'ਮੁੰਜਿਆ' ਵਰਗੀਆਂ ਫਿਲਮਾਂ ਬਣ ਚੁੱਕੀਆਂ ਹਨ।
ਮਸ਼ਹੂਰ ਅਦਾਕਾਰਾ ਦੀ ਭਰੀ ਮਹਿਫਿਲ 'ਚ Lip-lock ਕਰਦਿਆਂ ਦੀ ਵੀਡੀਓ ਹੋਈ ਵਾਇਰਲ, ਵੇਖ ਪ੍ਰਸ਼ੰਸਕ ਹੋਏ ਪਾਣੀ-ਪਾਣੀ
NEXT STORY