ਚੰਡੀਗੜ੍ਹ (ਬਿਊਰੋ)– ਪੰਜਾਬੀ ਕਲਾਕਾਰਾਂ ਨੇ ਅੱਜ ਸਿੰਘੂ ਬਾਰਡਰ ’ਤੇ ਪਹੁੰਚ ਕੇ ਕਿਸਾਨਾਂ ’ਚ ਵੱਖਰਾ ਜੋਸ਼ ਭਰ ਦਿੱਤਾ ਹੈ। ਕਈ ਪੰਜਾਬੀ ਕਲਾਕਾਰਾਂ ਨੇ ਅੱਜ ਸਿੰਘੂ ਬਾਰਡਰ ’ਤੇ ਹਾਜ਼ਰੀ ਭਰਨ ਦੇ ਨਾਲ-ਨਾਲ ਸਟੇਜ ’ਤੇ ਸੰਬੋਧਨ ਵੀ ਕੀਤਾ।
ਇਸ ਦੌਰਾਨ ਬੱਬੂ ਮਾਨ, ਗੁਲ ਪਨਾਗ, ਅਮਿਤੋਜ ਮਾਨ, ਸਿੱਪੀ ਗਿੱਲ, ਰਣਜੀਤ ਬਾਵਾ, ਜੱਸ ਬਾਜਵਾ, ਮਹਿਰੀਨ ਸਮੇਤ ਕਈ ਕਲਾਕਾਰਾਂ ਨੇ ਆਪਣੇ ਭਾਸ਼ਣ ਨਾਲ ਕਿਸਾਨਾਂ ਦੀ ਹੌਸਲਾ-ਅਫਜ਼ਾਈ ਕੀਤੀ।
ਦੱਸ ਦੇਈਏ ਕਿ ਇਸ ਸਬੰਧੀ ਪੋਸਟਰ ਸਾਂਝਾ ਕਰਦਿਆਂ ਕਿਸਾਨ ਏਕਤਾ ਮੋਰਚਾ ਨੇ ਲਿਖਿਆ ਸੀ, ‘ਇਹ ਹੱਕ ਤੇ ਸੱਚ ਦੀ ਅੱਗ ਕਿਤੇ ਹੋਰ ਨਹੀਂ, ਸਗੋਂ 15 ਜੁਲਾਈ ਨੂੰ ਸਿੰਘੂ ਬਾਰਡਰ ’ਤੇ ਸਾਰੇ ਮਿਲ ਕੇ ਸ਼ਾਂਤਮਈ ਤਰੀਕੇ ਨਾਲ ਜਲਾਵਾਂਗੇ ਤੇ ਚੜ੍ਹਦੀਕਲਾ ਦੀ ਅਵਸਥਾ ’ਚ ਇਹ ਸੰਘਰਸ਼, ਜੋ ਕਿਸੇ ਹੋਰ ਦਾ ਨਹੀਂ ਸਾਡਾ ਸਾਰਿਆਂ ਦਾ ਹੈ, ਨੂੰ ਜਿੱਤ ਵੱਲ ਲੈ ਕੇ ਜਾਵਾਂਗੇ।’
ਅੱਜ ਇਨ੍ਹਾਂ ਕਲਾਕਾਰਾਂ ਨੇ ਸੱਥ ਚਰਚਾ ਕਰਕੇ ਸਟੇਜ ਤੋਂ ਆਪਣੇ ਵਿਚਾਰਾਂ ਨਾਲ ਕਿਸਾਨਾਂ ’ਚ ਉਤਸ਼ਾਹ ਵਧਾ ਦਿੱਤਾ ਹੈ। ਉਥੇ ਇਹ ਵੀ ਚਰਚਾ ਹੈ ਕਿ ਪੰਜਾਬੀ ਕਲਾਕਾਰ ਹਰ ਹਫਤੇ ਆਪਣੀ ਹਾਜ਼ਰੀ ਭਰ ਕੇ ਕਿਸਾਨੀ ਅੰਦੋਲਨ ’ਚ ਆਪਣਾ ਬਣਦਾ ਯੋਗਦਾਨ ਦੇਣਗੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਦੱਖਣ ਭਾਰਤੀ ਅਦਾਕਾਰਾ ਨੇ ਬਿਖੇਰਿਆ ਹੁਸਨ ਦਾ ਜਲਵਾ, ਸਭ ਦਾ ਖਿੱਚਿਆ ਧਿਆਨ
NEXT STORY