ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਇਰਫਾਨ ਖ਼ਾਨ ਦੀ ਅੱਜ ਬਰਸੀ ਹੈ। 29 ਅਪ੍ਰੈਲ 2020 ਨੂੰ ਨਿਊਰੋਇੰਡੋਕ੍ਰਾਈਨ ਟਿਊਮਰ ਨੇ ਅਦਾਕਾਰ ਇਰਫਾਨ ਖ਼ਾਨ ਦੀ ਜਾਨ ਲੈ ਲਈ ਸੀ। ਇਰਫਾਨ ਨੂੰ ਇਸ ਦੁਨੀਆ ਨੂੰ ਅਲਵਿਦਾ ਕਹੇ ਭਾਵੇਂ ਹੀ ਇਕ ਸਾਲ ਬੀਤ ਗਿਆ ਹੈ ਪਰ ਅੱਜ ਵੀ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਲੱਗਦਾ ਹੈ ਕਿ ਇਰਫਾਨ ਖ਼ਾਨ ਉਨ੍ਹਾਂ ਦੇ ਆਲੇ-ਦੁਆਲੇ ਹੀ ਹਨ। ਇਰਫਾਨ ਖ਼ਾਨ ਦੇ ਪੁੱਤਰ ਬਾਬਿਲ ਨੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਇਕ ਭਾਵੁਕ ਕਰਨ ਵਾਲੀ ਤਸਵੀਰ ਸਾਂਝੀ ਕੀਤੀ ਹੈ।
ਬਾਬਿਲ ਨੇ ਇਕ ਵਾਰ ਫਿਰ ਆਪਣੇ ਪਿਤਾ ਇਰਫਾਨ ਖਾਨ ਦੇ ਸਾਦੇ ਵਿਅਕਤੀਤੱਤ ਨੂੰ ਯਾਦ ਕੀਤਾ ਹੈ। ‘ਬਾਬਿਲ ਵੱਲੋਂ ਸਾਂਝੀ ਕੀਤੀ ਹੋਈ ਤਸਵੀਰ ’ਚ ਅਦਾਕਾਰ ਆਪਣੇ ਕਮਰੇ ’ਚ ਟੇਬਲ ਠੀਕ ਕਰਦੇ ਹੋਏ ਨਜ਼ਰ ਆ ਰਹੇ ਹਨ। ਪੋਸਟ ਸਾਂਝੀ ਕਰ ਬਾਬਿਲ ਨੇ ਕੈਪਸ਼ਨ ’ਚ ਲਿਖਿਆ ਕਿ ‘ਇਕ ਵਿਰਾਸਤ ਹੈ ਜੋ ਪਹਿਲਾਂ ਤੋਂ ਹੀ ਮੇਰੇ ਬਾਬਾ ’ਚ ਅਪ੍ਰਤੱਖ ਸੀ। ਉਨ੍ਹਾਂ ਦੀ ਜਗ੍ਹਾ ਕਦੇ ਵੀ ਕੋਈ ਨਹੀਂ ਲੈ ਸਕਦਾ। ਉਨ੍ਹਾਂ ਦੇ ਵਰਗਾ ਕੋਈ ਨਹੀਂ ਕਰ ਪਾਏਗਾ। ਮੇਰੇ ਲਈ ਤੁਸੀਂ ਸਭ ਤੋਂ ਚੰਗੇ ਦੋਸਤ, ਸਾਥੀ, ਭਰਾ, ਪਿਤਾ ਸੀ। ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ’।
ਬਾਲੀਵੁੱਡ ਦੇ ਸਵ. ਅਦਾਕਾਰ ਇਰਫਾਨ ਖ਼ਾਨ ਦੀ ਗੱਲ ਕਰੀਏ ਤਾਂ ਉਹ ਭਾਵੇਂ ਹੀ ਸਾਡੇ ਵਿਚਕਾਰ ਨਹੀਂ ਹਨ ਪਰ ਉਨ੍ਹਾਂ ਦੀਆਂ ਖ਼ੂਬਸੂਰਤ ਯਾਦਾਂ ਅੱਜ ਵੀ ਸਾਡੇ ਦਿਲ ’ਚ ਹਨ। ਇਰਫਾਨ ਦੇ ਪੁੱਤਰ ਬਾਬਿਲ ਹਮੇਸ਼ਾ ਆਪਣੇ ਪਿਤਾ ਦੀਆਂ ਖ਼ੂਬਸੂਰਤ ਯਾਦਾਂ ਸਾਂਝੀਆਂ ਕਰਦੇ ਰਹਿੰਦੇ ਹਨ। ਸਵ. ਅਦਾਕਾਰ ਇਰਫਾਨ ਖ਼ਾਨ ਦੀ ਪਤਨੀ ਸੁਤਾਪਾ ਸਿਕੰਦਰ ਆਪਣੇ ਪਤੀ ਨੂੰ ਯਾਦ ਕਰਦੇ ਹੋਏ ਦੱਸਦੀ ਹੈ ਕਿ ‘ਉਨ੍ਹਾਂ ਦੀ ਸਭ ਤੋਂ ਚੰਗੀ ਕੁਆਲਿਟੀ ਸੀ ਕਿ ਉਹ ਕਦੇ ਝੂਠ ਨਹੀਂ ਬੋਲਦੇ ਸਨ। ਇਸ ਤੋਂ ਇਲਾਵਾ ਜੇਕਰ ਉਹ ਤੁਹਾਡੇ ਨਾਲ ਪਿਆਰ ਕਰਦੇ ਹਨ ਤਾਂ ਨਹੀਂ ਕਹਿਣਗੇ ਜੇਕਰ ਗੁੱਸੇ ਹਨ ਤਾਂ ਵੀ ਨਹੀਂ ਕਹਿਣਗੇ। ਬਾਬਿਲ ਨੇ ਕਿਹਾ ਕਿ ‘ਉਨ੍ਹਾਂ ਦੇ ਜਾਣ ਨਾਲ ਮੇਰੀ ਜ਼ਿੰਦਗੀ ’ਚ ਇਕ ਖਾਲੀਪਨ ਆ ਗਿਆ ਹੈ। ਉਹ ਮੇਰੇ ਪਿਤਾ ਹੋਣ ਦੇ ਨਾਲ-ਨਾਲ ਮੇਰੇ ਚੰਗੇ ਦੋਸਤ ਵੀ ਸਨ।
ਕੀ ਸਨ ਇਰਫਾਨ ਖ਼ਾਨ ਦੇ ਆਖਰੀ ਬੋਲ, ਪੁੱਤਰ ਬਾਬਿਲ ਨੇ ਕੀਤਾ ਖ਼ੁਲਾਸਾ
NEXT STORY