ਮੁੰਬਈ- ਬੀ-ਟਾਊਨ ਦੇ ਗਲਿਆਰਿਆਂ 'ਚ ਇਨੀਂ ਦਿਨੀਂ ਸਿਰਫ ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਵਿਆਹ ਦੇ ਹੀ ਚਰਚੇ ਹਨ। ਸੋਸ਼ਲ ਮੀਡੀਆ 'ਤੇ ਵੀ ਇਨ੍ਹਾਂ ਦੋਵਾਂ ਸਿਤਾਰਿਆਂ ਦੀਆਂ ਤਸਵੀਰਾਂ ਛਾਈਆਂ ਹੋਈਆਂ ਹਨ। ਇਸ ਵਿਚਾਲੇ ਲਾੜੀ ਆਲੀਆ ਨੇ ਪ੍ਰਸ਼ੰਸਕਾਂ ਦੇ ਨਾਲ ਕੁਝ ਖ਼ਾਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਆਲੀਆ ਨੇ ਇਸ ਵਾਰ ਆਪਣੇ ਅਤੇ ਰਣਬੀਰ ਕਪੂਰ ਦੀ ਮਹਿੰਦੀ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ। ਉਂਝ ਤਾਂ ਜੋੜੇ ਦੀ ਮਹਿੰਦੀ ਸੈਰੇਮਨੀ ਦੀ ਹਰ ਤਸਵੀਰ ਨੂੰ ਪ੍ਰਸ਼ੰਸਕ ਕਾਫੀ ਪਸੰਦ ਆਈ ਪਰ ਇਕ ਤਸਵੀਰ ਅਜਿਹੀ ਹੈ ਜਿਸ ਨੂੰ ਦੇਖ ਦੇ ਪ੍ਰਸ਼ੰਸਕ ਭਾਵੁਕ ਹੋ ਰਹੇ ਹਨ।

ਤਸਵੀਰ 'ਚ ਰਣਬੀਰ ਕਪੂਰ ਆਪਣੇ ਪਿਤਾ ਰਿਸ਼ੀ ਕਪੂਰ ਦੀ ਇਕ ਤਸਵੀਰ ਹੱਥ 'ਚ ਫੜੇ ਦਿਖਾਈ ਦੇ ਰਹੇ ਹਨ। ਪਿਤਾ ਦੀ ਤਸਵੀਰ ਫੜ ਭਲੇ ਹੀ ਰਣਬੀਰ ਹੱਸ ਰਹੇ ਹਨ ਪਰ ਇਹ ਤਾਂ ਉਨ੍ਹਾਂ ਦਾ ਦਿਲ ਜਾਣਦਾ ਹੈ ਕਿ ਉਨ੍ਹਾਂ 'ਤੇ ਕੀ ਬੀਤ ਰਹੀ ਹੈ। ਰਣਬੀਰ ਕਪੂਰ ਦੀ ਉਨ੍ਹਾਂ ਦੇ ਪਿਤਾ ਦੇ ਨਾਲ ਕਿੰਨੀ ਖਾਸ ਬਾਂਡਿੰਗ ਸੀ ਇਹ ਤਸਵੀਰ ਉਸ ਦਾ ਗਵਾਹ ਹੈ। ਮਹਿੰਦੀ ਦੀ ਰਸਮ ਦੇ ਦਿਨ ਰਣਬੀਰ ਦਾ ਇਸ ਅੰਦਾਜ਼ 'ਚ ਪਿਤਾ ਨੂੰ ਯਾਦ ਕਰਨਾ ਹਰ ਕਿਸੇ ਨੂੰ ਭਾਵੁਕ ਕਰ ਰਿਹਾ ਹੈ।

ਇਕ ਪਾਸੇ ਰਣਬੀਰ ਜਿਥੇ ਮਹਰੂਮ ਪਿਤਾ ਦੀ ਤਸਵੀਰ ਲਏ ਨਜ਼ਰ ਆ ਰਹੇ ਹਨ। ਉਧਰ ਦੂਜੇ ਪਾਸੇ ਉਹ ਮਹਿੰਦੀ ਦੀ ਰਸਮ ਦੌਰਾਨ ਆਪਣੀ ਮਾਂ ਨੀਤੂ ਦੇ ਨਾਲ ਜ਼ੋਰਦਾਰ ਡਾਂਸ ਕਰਦੇ ਵੀ ਦਿਖਾਈ ਦੇ ਰਹੇ ਹਨ। ਇਸ ਤਸਵੀਰ 'ਚ ਰਣਬੀਰ ਕਪੂਰ ਦੀ ਭੈਣ ਰਿਧੀਮਾ ਕਪੂਰ ਸਾਹਨੀ ਅਤੇ ਕਰੀਨਾ ਕਪੂਰ ਖਾਨ ਵੀ ਨਜ਼ਰ ਆ ਰਹੀ ਹੈ।

ਮਹਿੰਦੀ ਸਮਾਰੋਹ 'ਚ ਆਲੀਆ ਮਲਟੀ ਚੈਰੀ ਰੰਗ ਦੇ ਲਹਿੰਗੇ 'ਚ ਨਜ਼ਰ ਆਈ। ਇਸ ਲਹਿੰਗੇ ਨਾਲ ਆਲੀਆ ਨੇ ਕਰਾਪ ਟਾਪ ਕੈਰੀ ਕੀਤਾ ਸੀ। ਮਿਨੀਮਲ ਮੇਕਅਪ, ਮਾਂਗ ਟਿੱਕਾ, ਹਾਰ ਅਤੇ ਝੂਮਕੇ ਆਲੀਆ ਦੀ ਲੁੱਕ ਨੂੰ ਚਾਰ ਚੰਨ ਲਗਾ ਰਹੇ ਹਨ। ਉਧਰ ਰਣਬੀਰ ਆਪਣੀ ਲਾੜੀ ਨਾਲ ਮੈਚਿੰਗ ਰੰਗ ਦੇ ਕੁੜਤੇ 'ਚ ਕਾਫੀ ਹੈਂਡਸਮ ਲੱਗ ਰਹੇ ਹਨ।



ਰਣਬੀਰ ਕਪੂਰ ਨੂੰ ਸੱਸ ਸੋਨੀ ਤੋਂ ਮਿਲਿਆ ਮਹਿੰਗਾ ਤੋਹਫ਼ਾ, ਕੀਮਤ ਜਾਣ ਹੋਵੋਗੇ ਹੈਰਾਨ
NEXT STORY