ਮੁੰਬਈ-ਲੰਬੀ ਉਡੀਕ ਤੋਂ ਬਾਅਦ ਰਣਬੀਰ ਕਪੂਰ ਅਤੇ ਆਲੀਆ ਭੱਟ ਦਾ ਵਿਆਹ ਹੋ ਗਿਆ, ਹੁਣ ਉਨ੍ਹਾਂ ਦੀਆਂ ਵਿਆਹ ਦੀਆਂ ਤਸਵੀਰਾਂ ਦੀ ਖੂਬ ਚਰਚਾ 'ਚ ਹਨ। ਆਲੀਆ ਅਤੇ ਰਣਬੀਰ ਦੇ ਵੈਡਿੰਗ ਲੁੱਕ ਦੀ ਡਿਟੇਲਸ ਤਾਂ ਤੁਸੀਂ ਜਾਣ ਹੀ ਗਏ ਹੋ। ਪਰ ਕੀ ਤੁਹਾਨੂੰ ਇਹ ਪਤਾ ਹੈ ਕਿ ਜੋੜੇ ਅਤੇ ਮਹਿਮਾਨਾਂ ਨੂੰ ਵਿਆਹ ਦੇ ਦਿਨ ਕੀ ਤੋਹਫ਼ੇ ਮਿਲੇ। ਨਹੀਂ ਨਾ...ਕੋਈ ਗੱਲ ਨਹੀਂ, ਇਸ ਰਿਪੋਰਟ 'ਚ ਤੁਹਾਨੂੰ ਇਹ ਜਾਣਨ ਨੂੰ ਮਿਲੇਗਾ।
ਰਣਬੀਰ ਨੂੰ ਸੱਸ ਤੋਂ ਮਿਲਿਆ ਕੀਮਤੀ ਤੋਹਫ਼ਾ
ਦੱਸਿਆ ਜਾ ਰਿਹਾ ਹੈ ਕਿ ਵਿਆਹ ਦੇ ਹੀ ਦਿਨ ਰਣਬੀਰ ਅਤੇ ਆਲੀਆ ਦੀ ਮੰਗਣੀ ਹੋਈ। ਰਣਬੀਰ ਕਪੂਰ ਨੂੰ ਬੈਂਡ ਮਿਲਿਆ ਤਾਂ ਆਲੀਆ ਭੱਟ ਨੂੰ ਡਾਇਮੰਡ ਦੀ ਰਿੰਗ ਮਿਲੀ। ਆਲੀਆ ਦੀ ਮਾਂ ਸੋਨੀ ਰਾਜ਼ਦਾਨ ਨੇ ਆਪਣੇ ਜਵਾਈ ਰਣਬੀਰ ਕਪੂਰ ਨੂੰ ਮਹਿੰਗੀ ਘੜੀ ਤੋਹਫ਼ੇ 'ਚ ਦਿੱਤੀ। ਸੋਨੀ ਨੇ ਇਕ ਅਜਿਹੇ ਬ੍ਰਾਂਡ ਦੀ ਘੜੀ ਦਿੱਤੀ ਜਿਸ ਦਾ ਆਸਾਨੀ ਨਾਲ ਮਿਲਣਾ ਮੁਸ਼ਕਿਲ ਹੁੰਦਾ ਹੈ। ਸੂਤਰ ਦੱਸਦੇ ਹਨ ਕਿ ਰਣਬੀਰ ਨੂੰ ਸੱਸ ਵਲੋਂ ਤੋਹਫ਼ੇ 'ਚ ਮਿਲੀ ਘੜੀ ਦੀ ਕੀਮਤ 2.50 ਕਰੋੜ ਹੈ।
ਰੀਤੀ-ਰਿਵਾਜ਼ਾ ਮੁਤਾਬਕ ਵਿਆਹ 'ਚ ਸ਼ਾਮਲ ਹੋਏ ਮਹਿਮਾਨਾਂ ਨੂੰ ਵੀ ਤੋਹਫ਼ੇ ਦਿੱਤੇ ਜਾਂਦੇ ਹਨ। ਸਾਰੇ ਮਹਿਮਾਨਾਂ ਨੂੰ ਆਲੀਆ ਭੱਟ ਦੀ ਪਸੰਦ ਨਾਲ ਸਲੈਕਟ ਕੀਤੀ ਗਈ ਕਸ਼ਮੀਰੀ ਸ਼ਾਲ ਤੋਹਫ਼ੇ 'ਚ ਦਿੱਤੀ ਗਈ। ਇਨ੍ਹਾਂ ਸ਼ਾਲ ਦਾ ਮਟਰੀਅਲ ਬਿਹਤਰੀਨ ਸੀ। ਇਹ ਬੇਸ਼ਕੀਮਤੀ ਸ਼ਾਲ ਪਾ ਕੇ ਵਿਆਹ 'ਚ ਆਇਆ ਹਰ ਮਹਿਮਾਨ ਖੁਸ਼ ਹੋ ਗਿਆ ਸੀ। ਸੂਤਰ ਦੱਸਦੇ ਹਨ ਕਿ ਜੁੱਤੀ ਛੁਪਾਉਣ ਦੀ ਰਸਮ ਕਾਫੀ ਮਜ਼ੇਦਾਰ ਰਹੀ ਸੀ। ਢੇਰ ਸਾਰੀ ਮਸਤੀ ਹੋਈ ਸੀ। ਭੱਟ ਪਰਿਵਾਰ ਦੀਆਂ ਲੜਕੀਆਂ ਨੇ ਰਣਬੀਰ ਕਪੂਰ ਤੋਂ 11.5 ਕਰੋੜ ਮੰਗੇ। ਕਾਫੀ ਸਾਰੀ-ਮਸਤੀ ਮਜ਼ਾਕ ਤੋਂ ਬਾਅਦ ਰਣਬੀਰ ਕਪੂਰ ਨੇ ਆਪਣੀਆਂ ਸਾਲੀਆਂ ਨੂੰ 1 ਲੱਖ ਰੁਪਏ ਦਾ ਲਿਫਾਫਾ ਦਿੱਤਾ।
ਆਲੀਆ ਦੀ ਨਹੀਂ ਹੋਈ ਚੂੜਾ ਸੈਰੇਮਨੀ
ਰਿਪੋਰਟ ਹੈ ਕਿ ਆਲੀਆ ਦੀ ਚੂੜਾ ਸੈਰੇਮਨੀ ਨਹੀਂ ਕੀਤੀ ਗਈ। ਇਸ ਦੀ ਵਜ੍ਹਾ ਵੀ ਸਾਹਮਣੇ ਆਈ ਹੈ। ਆਲੀਆ ਦੀ ਜੇਕਰ ਚੂੜਾ ਸੈਰੇਮਨੀ ਹੁੰਦੀ ਤਾਂ ਉਨ੍ਹਾਂ ਨੂੰ ਘੱਟ ਤੋਂ ਘੱਟ 40 ਦਿਨ ਚੂੜਾ ਪਾਉਣਾ ਪੈਂਦਾ ਅਤੇ ਅਜਿਹਾ ਕਰਨਾ ਆਲੀਆ ਲਈ ਮੁਸ਼ਕਿਲ ਸੀ। ਆਲੀਆ ਨੂੰ ਬਹੁਤ ਜਲਦ ਆਪਣੀ ਨਵੀਂ ਫਿਲਮ ਦੀ ਸ਼ੂਟਿੰਗ ਕਰਨੀ ਹੈ। ਇਹ ਉਨ੍ਹਾਂ ਦਾ ਹਾਲੀਵੁੱਡ ਡੈਬਿਊ ਪ੍ਰਾਜੈਕਟ ਹੋਣ ਦੀਆਂ ਸੰਭਾਵਨਾਵਾਂ ਹਨ। ਇਸ ਕਾਰਨ ਕਰਕੇ ਆਲੀਆ ਦੇ ਲਈ 40 ਦਿਨਾਂ ਤੱਕ ਚੂੜਾ ਕੈਰੀ ਕਰਨਾ ਸੰਭਵ ਨਾ ਹੁੰਦਾ।
ਅੱਲੂ ਅਰਜੁਨ ਦੇ ਇੰਸਟਾਗ੍ਰਾਮ 'ਤੇ ਪੂਰੇ ਹੋਏ 18 ਮਿਲੀਅਨ ਫੋਲੋਅਰਜ਼, ਖ਼ਾਸ ਅੰਦਾਜ਼ 'ਚ ਕੀਤਾ ਪ੍ਰਸ਼ੰਸਕਾਂ ਦਾ ਧੰਨਵਾਦ
NEXT STORY