ਮੁੰਬਈ- ਅਜਿਹਾ ਕੋਈ ਦਿਨ ਨਹੀਂ ਹੁੰਦਾ ਜਦੋਂ ਬਿਗ ਬੌਸ ਫੇਮ ਸ਼ਹਿਨਾਜ਼ ਗਿੱਲ ਖ਼ਬਰਾਂ 'ਚ ਨਾ ਆਉਂਦੀ ਹੋਵੇ। ਆਏ ਦਿਨ ਉਨ੍ਹਾਂ ਦੇ ਨਾਮ ਕੋਈ ਨਾ ਕੋਈ ਟ੍ਰੇਂਡ ਦੇਖਣ ਨੂੰ ਮਿਲਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਕੋਈ ਵੀ ਤਸਵੀਰ ਜਾਂ ਖ਼ਬਰ ਦੇਖਦੇ ਹੀ ਦੇਖਦੇ ਵਾਇਰਲ ਹੋ ਜਾਂਦੀ ਹੈ। ਇੰਨਾ ਹੀ ਨਹੀਂ ਸ਼ਹਿਨਾਜ਼ ਖੁਦ ਵੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਪ੍ਰਸ਼ੰਸਕਾਂ ਦੇ ਨਾਲ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕਰਦੀ ਹੈ। ਇਸ ਵਿਚਾਲੇ ਇਕ ਵਾਰ ਫਿਰ ਸ਼ਹਿਨਾਜ਼ ਨੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਫੋਟੋਸ਼ੂਟ 'ਚ ਸ਼ਹਿਨਾਜ਼ ਨੇ ਆਪਣੀ ਜੋ ਲੁਕ ਦਿਖਾਈ ਹੈ ਉਹ ਕਿਸੇ ਨੇ ਪਹਿਲੇ ਕਦੇ ਨਹੀਂ ਦੇਖੀ ਹੋਵੇਗੀ। ਨਵੀਂਆਂ ਤਸਵੀਰਾਂ 'ਚ ਸ਼ਹਿਨਾਜ਼ ਪਿੰਕ ਰੰਗ ਦੀ ਮੋਨੋਕਨੀ 'ਚ ਨਜ਼ਰ ਆ ਰਹੀ ਹੈ।
'ਪੰਜਾਬ ਦੀ ਕੈਟਰੀਨਾ' ਨੇ ਆਪਣੀ ਲੁਕ ਨੂੰ ਮਿਨੀਮਲ ਮੇਕਅਪ, ਅੱਖਾਂ 'ਚ ਕਾਜਲ ਪਾ ਕੇ ਪੂਰਾ ਕੀਤਾ ਹੋਇਆ ਹੈ। ਪੂਲ 'ਚ ਡੁੱਬਕੀ ਲਗਾਉਂਦੇ ਹੋਏ ਸ਼ਹਿਨਾਜ਼ ਕਹਿਰ ਢਾਹ ਰਹੀ ਹੈ। ਸ਼ਹਿਨਾਜ਼ ਨੇ ਪੂਲ 'ਚ ਡੁੱਬਕੀ ਲਗਾਉਂਦੇ ਹੋਏ ਤਿੰਨ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਿੰਨੇ ਹੀ ਤਸਵੀਰਾਂ 'ਚ ਉਹ ਕਾਤਿਲਾਨਾ ਲੁਕ 'ਚ ਪੋਜ਼ ਦੇ ਰਹੀ ਹੈ। ਸ਼ਹਿਨਾਜ਼ ਦੀ ਇਸ ਲੁਕ ਨੇ ਤਪਦੀ ਗਰਮੀ 'ਚ ਇੰਟਰਨੈੱਟ ਦਾ ਵੀ ਪਾਰਾ ਚੜ੍ਹਾ ਦਿੱਤਾ ਹੈ।
ਸ਼ਹਿਨਾਜ਼ ਨੇ ਜਿਵੇਂ ਹੀ ਇੰਸਟਾਗ੍ਰਾਮ 'ਤੇ ਆਪਣੀਆਂ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਦੇਖਦੇ ਹੀ ਦੇਖਦੇ ਵਾਇਰਲ ਹੋ ਗਈਆਂ। ਕੁਝ ਸਮੇਂ 'ਚ ਉਨ੍ਹਾਂ ਦੀ ਇਸ ਪੋਸਟ 'ਤੇ 1 ਲੱਖ 39 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਲਾਈਕ ਕੀਤਾ। ਇਸ ਨਾਲ ਹੀ ਉਨ੍ਹਾਂ ਦੀ ਬਿਹਤਰੀਨ ਫੈਨ ਫੋਲੋਇੰਗ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਟਵਿੱਟਰ 'ਤੇ ਵੀ ਟ੍ਰੈਂਡ ਹੋ ਗਈ ਹੈ।
ਕੰਮਕਾਰ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਇਨ੍ਹੀਂ ਦਿਨੀਂ ਆਪਣੀ ਬਾਲੀਵੁੱਡ ਡੈਬਿਊ ਨੂੰ ਲੈ ਚਰਚਾ 'ਚ ਆ ਗਈ ਹੈ। ਉਹ ਜਲਦ ਹੀ ਸਲਮਾਨ ਖਾਨ ਦੇ ਨਾਲ ਫਿਲਮ 'ਕਭੀ ਈਦ ਕਭੀ ਦੀਵਾਲੀ' 'ਚ ਦਿਖੇਗੀ। ਖ਼ਬਰ ਹੈ ਕਿ ਸ਼ਹਿਨਾਜ਼ ਪੰਜਾਬੀ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਦੇ ਆਪੋਜ਼ਿਟ ਹੋਵੇਗੀ।
ਐਸ਼ਵਰਿਆ ਰਾਏ ਬੱਚਨ ਨੂੰ ਸਟਾਈਲ ਬਦਲਣ ਦੀ ਮਿਲੀ ਸਲਾਹ, ਲੋਕਾਂ ਨੇ ਤਸਵੀਰਾਂ ’ਤੇ ਦਿੱਤੀ ਪ੍ਰਤੀਕਿਰਿਆ
NEXT STORY