ਜਲੰਧਰ— ਪੰਜਾਬੀ ਫਿਲਮਾਂ ਦੇ ਇਤਹਾਸ ਵਿੱਚ ਪਹਿਲੀ ਵਾਰ ਇੱਕ ਅਨੋਖਾ ਪ੍ਰਾਜੈਕਟ ਦੇਖਣ ਨੂੰ ਮਿਲਿਆ ਹੈ । ਪਹਿਲੀ ਵਾਰ ਇੱਕ ਫਿਲਮ ਹਿੰਦੀ ਅਤੇ ਪੰਜਾਬੀ ਭਾਸ਼ਾਵਾਂ 'ਚ ਇੱਕ ਹੀ ਸੇਟ 'ਤੇ ਸ਼ੂਟ ਕੀਤੀਆਂ ਜਾ ਰਹੀ ਹਨ । 'ਹੀ ਮੈਨ' ਨਾਮ ਦੀ ਇਸ ਫਿਲਮ 'ਚ ਜਲੰਧਰ ਆਧਾਰਿਤ ਸੰਸਾਰ ਦੇ ਪਹਿਲੇ ਸ਼ਾਕਾਹਾਰੀ ਬਾਡੀ ਬਿਲਡਰ ਵਰਿੰਦਰ ਸਿੰਘ
ਘੁੰਮਣ ਮੁੱਖ ਭੂਮਿਕਾ ਨਿਭਾ ਰਹੇ ਹਨ। ਇਸ ਫਿਲਮ ਦੀ ਸ਼ੂਟਿੰਗ ਅੱਜ ਜਲੰਧਰ ਦੇ ਕਾਲਸਾ ਕਾਲਜ 'ਚ ਕੀਤੀ ਗਈ ਹੈ, ਜਿਸ ਦੌਰਾਨ ਫਿਲਮ ਦੇ ਕੁਝ ਸੀਨ ਖਿੱਚ ਦਾ ਕੇਂਦਰ ਬਣੇ ਹਨ। ਇਹ ਫਿਲਮ 9 ਏ.ਆਰਏਫ ਫਿਲੰਸ ਦੇ ਬੈਨਰ ਹੇਠ ਬਣ ਰਹੀ ਹੈ। ਇਸ ਫਿਲਮ ਦਾ ਨਿਰਦੇਸ਼ਨ ਪਵਿੱਤਰ ਇੱਸਰ ਕਰ ਰਹੇ ਹਨ ਜਦੋਂ ਕਿ ਨਿਰਮਾਤਾ ਹਨ ਅਬੀਸ ਰਿਜਵੀ । ਫਿਲਮ ਸੰਬੰਧੀ ਗੱਲਬਾਤ ਕਰਦੇ ਹੋਏ ਅਦਾਕਾਰ ਘੁੰਮਣ ਨੇ ਦੱਸਿਆ ਕਿ ਏ.ਆਰ.ਐਫ ਫਿਲਮ ਦੇ ਬੈਨਰ ਹੇਠ ਬਣ ਰਹੀ ਇਸ ਫਿਲਮ ਦਾ ਨਿਰਦੇਸ਼ਨ ਮਹਾਭਾਰਤ ਵਿਚ ਦਰਯੋਦਨ ਦੀ ਭੂਮਿਕਾ ਨਿਭਾਉਣ ਵਾਲੇ ਪੁਨੀਤ ਇੱਸਰ ਜੀ ਕਰਨਗੇ । ਉੰਨਾਂ ਦੱਸਿਆ ਕਿ ਪਿਤਾ - ਬੇਟੇ ਦੇ ਰਿਸ਼ਤੇ ਤੇ ਅਧਾਰਿਤ ਫਿਲਮ ਦੁਨੀਆਂ ਭਰ ਵਿਚ ਇੱਕੋ ਸਮੇਂ 'ਤੇ ਰੀਲੀਜ਼ ਹੋਵੇਗੀ । ਉਨ੍ਹਾਂ ਇਹ ਵੀ ਦੱਸਿਆ ਕਿ 'ਆਖੇਂ'“ ਫਿਲਮ ਦੇ ਜ਼ਰੀਏ ਨਾਮ ਖੱਟਣ ਵਾਲੀ ਅਦਾਕਾਰਾ ਰਿਤੁ ਸ਼ਿਵਪੁਰੀ ਇੱਕ ਵਾਰ ਫਿਰ ਫਿਲਮਾਂ 'ਚ ਵਾਪਸੀ ਕਰਨ ਜਾ ਰਹੀ ਹੈ। ਉੱਥੇ ਟਾਰਜਨ ਫਿਲਮ ਤੋਂ ਮਸ਼ਹੂਰ ਹੋਏ ਅਦਾਕਾਰ ਹੇਮੰਤ ਬਿਰਜੇ ਦੀ ਬੇਟੀ ਸੋਨੀਆ ਬਿਰਜੇ ਇਸ ਫਿਲਮ ਚ ਨਜ਼ਰ ਆਵੇਗੀ । ਉਨਾਂ ਦੱਸਿਆ ਕਿ ਇਸ ਫਿਲਮ ਦੀ ਸ਼ੂਟਿੰਗ ਚੰਡੀਗੜ੍ਹ 'ਚ ਵੀ ਕੀਤੀ ਜਾ ਚੁੱਕੀ ਹੈ ਅਤੇ ਹੁਣ ਇਸਦੀ ਸ਼ੂਟਿੰਗ ਪੰਜਾਬ ਵਿਚ ਜਾਰੀ ਹੈ। ਦੱਸਣਯੋਗ ਹੈ ਕਿ ਚੰਡੀਗੜ੍ਹ ਸੁਖਨਾ ਝੀਲ ਤੇ ਵੀ ਫਿਲਮ ਦੇ ਕਈ ਸੀਨ ਫਿਲਮਾਏ ਜਾ ਚੁੱਕੇ ਹਨ । ਫਿਲਮ 'ਚ ਮੁੱਖ ਭੂਮਿਕਾ ਨਿਭਾ ਰਹੇ ਘੁਮੰਣ ਨੇ ਇਸ ਫਿਲਮ ਦੀ ਕਹਾਣੀ ਅਤੇ ਸਕਰਿੱਪਟ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਨ। ਇਹ ਫਿਲਮ ਇਸ ਸਾਲ ਅਗਸਤ ਜਾਂ ਸਤੰਬਰ ਤੱਕ ਪੂਰੀ ਹੋ ਜਾਵੇਗੀ।
ਸੁਪਰਹਿੱਟ ਗੀਤ 'ਆਸਕਰ' ਲੈ ਕੇ ਮੁੜ ਚਰਚਾ 'ਚ ਆਏ ਗਿੱਪੀ ਤੇ ਬਾਦਸ਼ਾਹ (ਵੀਡੀਓ)
NEXT STORY