ਨਵੀਂ ਦਿੱਲੀ- ਭਾਰਤ-ਤਿੱਬਤ ਸਰਹੱਦ ਪੁਲਸ ਫ਼ੋਰਸ (ਆਈਟੀਬੀਪੀ) ਨੇ ਸਬ ਇੰਸਪੈਕਟਰ (ਗਰੁੱਪ ਬੀ), ਹੈੱਡ ਕਾਂਸਟੇਬਲ ਅਤੇ ਕਾਂਸਟੇਬਲ (ਦੂਰਸੰਚਾਰ) (ਗਰੁੱਪ ਸੀ) ਦੇ ਖ਼ਾਲੀ ਅਹੁਦਿਆਂ ਲਈ ਆਨਲਾਈਨ ਰਜਿਸਟਰੇਸ਼ਨ ਸ਼ੁਰੂ ਕਰ ਦਿੱਤੀ ਹੈ। ਇਛੁੱਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਆਈਟੀਬੀਪੀ ਦੀ ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ ਕੁੱਲ 526 ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ। ਇਸ 'ਚ ਸਬ ਇੰਸਪੈਕਟਰ ਦੇ 92 ਅਹੁਦੇ, ਹੈੱਡ ਕਾਂਸਟੇਬਲ ਟੈਲੀਕਮਿਊਨੀਕੇਸ਼ਨ ਦੇ 383 ਅਹੁਦੇ ਅਤੇ ਕਾਂਸਟੇਬਲ ਟੈਲੀਕਮਿਊਨੀਕੇਸ਼ਨ ਦੇ 51 ਅਹੁਦੇ ਸ਼ਾਮਲ ਹਨ। 526 ਅਹੁਦਿਆਂ 'ਚੋਂ 447 ਪੁਰਸ਼ ਉਮੀਦਵਾਰਾਂ ਲਈ ਅਤੇ 79 ਮਹਿਲਾ ਉਮੀਦਵਾਰਾਂ ਲਈ ਤੈਅ ਹਨ।
ਉਮਰ
ਉਮੀਦਵਾਰ ਦੀ ਉਮਰ 18 ਤੋਂ 25 ਸਾਲ ਤੱਕ ਤੈਅ ਕੀਤੀ ਗਈ ਹੈ।
ਸਿੱਖਿਆ ਯੋਗਤਾ
ਸਬ ਇੰਸਪੈਕਟਰ ਲਈ ਬੀ.ਐੱਸਸੀ, ਬੀਟੈਕ ਜਾਂ ਬੀਸੀਏ ਦੀ ਡਿਗਰੀ ਹੋਣੀ ਜ਼ਰੂਰੀ ਹੈ। ਹੈੱਡ ਕਾਂਸਟੇਬਲ ਅਹੁਦੇ ਲਈ 12ਵੀਂ ਪਾਸ ਨਾਲ ਪੀਸੀਐੱਸ, ਆਈਟੀਆਈ ਜਾਂ ਇੰਜੀਨੀਅਰਿੰਗ 'ਚ ਡਿਪਲੋਮਾ ਹੋਣਾ ਚਾਹੀਦਾ। ਇਸ ਤੋਂ ਇਲਾਵਾ ਕਾਂਸਟੇਬਲ ਲਈ 10ਵੀਂ ਪਾਸ ਜ਼ਰੂਰੀ ਹੈ।
ਤਨਖਾਹ
ਸਬ ਇੰਸਪੈਕਟਰ ਲਈ 35,400 ਰੁਪਏ ਤੋਂ ਲੈ ਕੇ 1,12,400 ਰੁਪਏ ਤੱਕ ਤਨਖਾਹ
ਹੈੱਡ ਕਾਂਸਟੇਬਲ ਅਹੁਦੇ ਲਈ 25,500 ਰੁਪਏ ਤੋਂ ਲੈ ਕੇ 81,100 ਰੁਪਏ ਵਿਚਾਲੇ ਤਨਖਾਹ
ਕਾਂਸਟੇਬਲ ਦੀ ਤਨਖਾਹ 21,700 ਰੁਪਏ ਤੋਂ ਲੈ ਕੇ 69,100 ਰੁਪਏ ਤੱਕ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਜਾਣੋ 7ਵੇਂ ਤਨਖਾਹ ਕਮਿਸ਼ਨ ਤਹਿਤ ਕਿੰਨੇ ਵਧਣਗੇ ਪੈਸੇ, 1 ਜੁਲਾਈ ਤੋਂ ਲਾਗੂ ਹੋਵੇਗੀ ਨਵੀਂ ਦਰ
NEXT STORY