ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਦੇ ਗੀਤ ‘ਬੇਸ਼ਰਮ ਰੰਗ’ ਨੂੰ ਲੈ ਕੇ ਇਕ ਜਗ੍ਹਾ ਵਿਵਾਦ ਖ਼ਤਮ ਹੁੰਦਾ ਹੈ ਤਾਂ ਦੂਜੀ ਜਗ੍ਹਾ ਉੱਠ ਜਾਂਦਾ ਹੈ। ਭਾਰਤ ’ਚ ਭਾਰੀ ਵਿਵਾਦ ਤੋਂ ਬਾਅਦ ਸੀ. ਬੀ. ਐੱਫ. ਸੀ. ਨੇ ਇਸ ਗੀਤ ’ਚ ਬਦਲਾਅ ਦੀ ਸਲਾਹ ਮੇਕਰਜ਼ ਨੂੰ ਦਿੱਤੀ ਸੀ।
ਹੁਣ ਪਾਕਿਸਤਾਨੀ ਗਾਇਕ ਸੱਜਾਦ ਅਲੀ ਨੇ ਇਸ ਗੀਤ ਨੂੰ ਲੈ ਕੇ ਬਾਲੀਵੁੱਡ ’ਤੇ ਤੰਜ ਕੱਸ ਦਿੱਤਾ ਹੈ। ਸੱਜਾਦ ਅਲੀ ਦਾ ਕਹਿਣਾ ਹੈ ਕਿ ‘ਬੇਸ਼ਰਮ ਰੰਗ’ ਉਨ੍ਹਾਂ ਦੇ ਸਾਲਾਂ ਪੁਰਾਣੇ ਗੀਤ ‘ਅਬ ਕੇ ਹਮ ਬਿਛੜੇ’ ਨਾਲ ਮਿਲਦਾ-ਜੁਲਦਾ ਹੈ। ਉਨ੍ਹਾਂ ਨੇ ਮੇਕਰਜ਼, ਫ਼ਿਲਮ ਜਾਂ ਗੀਤ ਦਾ ਨਾਂ ਲਏ ਬਿਨਾਂ ਇਸ਼ਾਰਿਆਂ ’ਚ ਫ਼ਿਲਮ ‘ਪਠਾਨ’ ਦੇ ਮੇਕਰਜ਼ ’ਤੇ ਚੋਰੀ ਦਾ ਇਲਜ਼ਾਮ ਲਗਾ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਦੇ ਮਾਪਿਆਂ ਨੇ ਲਿਖ ਕੇ ਦਿੱਤੇ ਪੁੱਤਰ ਦੇ ਕਾਤਲਾਂ ਦੇ ਨਾਂ! ਨਾਲ ਹੀ ਕਰ ’ਤਾ ਵੱਡਾ ਐਲਾਨ
ਸੱਜਾਦ ਅਲੀ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ’ਚ ਉਹ ਕਹਿ ਰਹੇ ਹਨ ਕਿ ਉਹ ਆਉਣ ਵਾਲੀ ਇਕ ਫ਼ਿਲਮ ਦਾ ਗੀਤ ਸੁਣ ਰਹੇ ਸਨ। ਇਸ ਨੂੰ ਸੁਣਦਿਆਂ ਉਨ੍ਹਾਂ ਨੂੰ ਆਪਣਾ ਗੀਤ ਯਾਦ ਆ ਗਿਆ, ਜਿਸ ਨੂੰ ਉਨ੍ਹਾਂ ਨੇ ਸਾਲਾਂ ਪਹਿਲਾਂ ਲਿਖਿਆ ਸੀ।
ਅਜਿਹੇ ’ਚ ਉਨ੍ਹਾਂ ਦੇ ਪ੍ਰਸ਼ੰਸਕ ਤੇ ਹੋਰ ਸੋਸ਼ਲ ਮੀਡੀਆ ਯੂਜ਼ਰਸ ਇਸ ਨੂੰ ਲੈ ਕੇ ਕਿਆਸ ਲਗਾ ਰਹੇ ਹਨ ਕਿ ਸੱਜਾਦ ‘ਪਠਾਨ’ ਦੇ ਗੀਤ ‘ਬੇਸ਼ਰਮ ਰੰਗ’ ਦੀ ਗੱਲ ਕਰ ਰਹੇ ਹਨ। ਯੂਜ਼ਰਸ ਨੇ ਸੱਜਾਦ ਅਲੀ ਦੀ ਵੀਡੀਓ ’ਤੇ ਕੁਮੈਂਟ ਕੀਤੇ ਹਨ। ਇਕ ਯੂਜ਼ਰ ਨੇ ਲਿਖਿਆ, ‘‘ਇਹ ਤਾਂ ‘ਪਠਾਨ’ ਦੇ ਬੇਸ਼ਰਮ ਰੰਗ ਵਰਗਾ ਸੁਣਾਈ ਦੇ ਰਿਹਾ ਹੈ।’’
ਦੂਜੇ ਨੇ ਲਿਖਿਆ, ‘‘ਬੇਸ਼ਰਮ ਰੰਗ ਸੱਜਾਦ ਅਲੀ ਦੇ ਮਿਊਜ਼ਿਕ ਕੰਪੋਜ਼ੀਸ਼ਨ ’ਤੇ ਆਧਾਰਿਤ ਹੈ। ਭਾਰਤ ਦੇ ਲੋਕ ਹਮੇਸ਼ਾ ਪਾਕਿਸਤਾਨੀ ਸਿੰਗਰਸ ਦਾ ਮਿਊਜ਼ਿਕ ਚੋਰੀ ਕਰਦੇ ਹਨ ਤੇ ਉਨ੍ਹਾਂ ਨੇ ਕ੍ਰੈਡਿਟ ਵੀ ਨਹੀਂ ਦਿੰਦੇ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਡਰੇਕ ਨੇ ਆਪਣੀ ਗ੍ਰਿਫ਼ਤਾਰੀ ਦੀ ਵੀਡੀਓ ਕੀਤੀ ਸਾਂਝੀ, ਜੁਲਾਈ ’ਚ ਉੱਡੀਆਂ ਸਨ ਅਫਵਾਹਾਂ
NEXT STORY