ਮੁੰਬਈ (ਬਿਊਰੋ)– ਸੋਸ਼ਲ ਮੀਡੀਆ ’ਤੇ ਆਏ ਦਿਨ ਸਿਤਾਰਿਆਂ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਨ੍ਹਾਂ ’ਚੋਂ ਕਈ ਤਸਵੀਰਾਂ ਤੇ ਵੀਡੀਓਜ਼ ਸਹੀ ਹੁੰਦੀਆਂ ਹਨ ਤਾਂ ਕੁਝ ਗਲਤ। ਕੁਝ ਦਿਨਾਂ ਤੋਂ ਕਾਮੇਡੀਅਨ ਭਾਰਤੀ ਸਿੰਘ ਦੀ ਵੀ ਇਕ ਵੀਡੀਓ ਇੰਟਰਨੈੱਟ ’ਤੇ ਕਾਫੀ ਵਾਇਰਲ ਹੋ ਰਹੀ ਹੈ।
ਵੀਡੀਓ ’ਚ ਭਾਰਤੀ ਸਿੰਘ ਝੂਲਾ-ਝੂਲਦੀ ਨਜ਼ਰ ਆ ਰਹੀ ਸੀ। ਇਸ ਤੋਂ ਬਾਅਦ ਝੂਲਾ-ਝੂਲਦਿਆਂ ਉਹ ਅਚਾਨਕ ਹੇਠਾਂ ਡਿੱਗ ਜਾਂਦੀ ਹੈ। ਭਾਰਤੀ ਦੀ ਇਸੇ ਵੀਡੀਓ ਨੂੰ ਸਾਂਝਾ ਕਰਕੇ ਦਾਅਵਾ ਕੀਤਾ ਗਿਆ ਕਿ ਉਸ ਨੂੰ ਕਾਫੀ ਸੱਟਾਂ ਲੱਗੀਆਂ ਹਨ ਤੇ ਉਹ ਹਸਪਤਾਲ ’ਚ ਦਾਖ਼ਲ ਹੈ ਪਰ ਕੀ ਇਹ ਸੱਚ ਹੈ? ਖ਼ੁਦ ਭਾਰਤੀ ਤੋਂ ਹੀ ਜਾਣ ਲਓ।
ਇਹ ਖ਼ਬਰ ਵੀ ਪੜ੍ਹੋ : ਕੱਲ ਨੂੰ ਦੁਨੀਆ ਭਰ ’ਚ ਰਿਲੀਜ਼ ਹੋਵੇਗੀ ਫ਼ਿਲਮ ‘ਘੁੰਡ ਕੱਢ ਲੈ ਨੀ ਸਹੁਰਿਆਂ ਦਾ ਪਿੰਡ ਆ ਗਿਆ’
ਭਾਰਤੀ ਸਿੰਘ ਕਾਮੇਡੀਅਨ ਹੋਣ ਦੇ ਨਾਲ-ਨਾਲ ਇਕ ਯੂਟਿਊਬਰ ਵੀ ਹੈ। ਭਾਰਤੀ ਆਪਣੇ ਯੂਟਿਊਬ ਵਲਾਗਸ ਰਾਹੀਂ ਪ੍ਰਸ਼ੰਸਕਾਂ ਦੇ ਦਿਲ ਦੀ ਗੱਲ ਵੀ ਸਾਂਝੀ ਕਰਦੀ ਰਹਿੰਦੀ ਹੈ। ਇਸ ਲਈ ਆਏ ਦਿਨ ਉਸ ਨਾਲ ਜੁੜੀ ਕੋਈ ਨਾ ਕੋਈ ਚੀਜ਼ ਸੁਰਖ਼ੀਆਂ ’ਚ ਹੁੰਦੀ ਹੈ। ਹਾਲ ਹੀ ’ਚ ਭਾਰਤੀ ਸਿੰਘ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਇਕ ਫੇਕ ਨਿਊਜ਼ ਫੈਲਾਈ ਗਈ, ਜਿਸ ’ਤੇ ਹੁਣ ਭਾਰਤੀ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।
ਭਾਰਤੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ’ਚ ਭਾਰਤੀ ਕਹਿ ਰਹੀ ਹੈ, ‘‘ਮੈਂ ਬਿਲਕੁਲ ਠੀਕ ਹਾਂ। ਬਹੁਤ ਸਾਰੀਆਂ ਫੇਕ ਨਿਊਜ਼ ਆ ਰਹੀਆਂ ਹਨ ਕਿ ਮੈਨੂੰ ਸੱਟ ਲੱਗ ਗਈ। ਮੈਂ ਬੈੱਡ ਤੋਂ ਉੱਠ ਨਹੀਂ ਰਹੀ। ਮੈਂ ਚੱਲ-ਫਿਰ ਨਹੀਂ ਪਾ ਰਹੀ ਹਾਂ। ਇਹ ਸਭ ਫੇਕ ਹੈ। ਮੈਂ ਬਿਲਕੁਲ ਠੀਕ ਹਾਂ। ਜਿਸ ਵੀ ਨਿਊਜ਼ ਚੈਨਲ ਨੇ ਇਹ ਖ਼ਬਰ ਚਲਾਈ ਹੈ, ਉਨ੍ਹਾਂ ਨੂੰ ਬੇਨਤੀ ਹੈ ਕਿ ਫੇਕ ਨਿਊਜ਼ ਨਾ ਦਿਖਾਓ। ਹੋਰ ਵੀ ਬਹੁਤ ਸਾਰੀਆਂ ਜ਼ਰੂਰੀ ਖ਼ਬਰਾਂ ਹਨ, ਤੁਸੀਂ ਉਨ੍ਹਾਂ ਨੂੰ ਦਿਖਾਓ ਪਰ ਗਲਤ ਖ਼ਬਰਾਂ ਨਾ ਦਿਖਾਓ।’’
ਆਪਣੀ ਵੀਡੀਓ ’ਚ ਭਾਰਤੀ ਸਿੰਘ ਫੇਕ ਨਿਊਜ਼ ਫੈਲਾਉਣ ਵਾਲਿਆਂ ਦੀ ਕਲਾਸ ਲਗਾਉਂਦੀ ਦਿਖੀ। ਇਸ ਤੋਂ ਇਲਾਵਾ ਪ੍ਰਸ਼ੰਸਕਾਂ ਨੂੰ ਵੀ ਉਸ ਨੇ ਸਾਫ ਕਰ ਦਿੱਤਾ ਕਿ ਉਹ ਇਕਦਮ ਠੀਕ ਹੈ। ਝੂਲੇ ਤੋਂ ਡਿੱਗਣ ਵਾਲੀ ਵੀਡੀਓ ਸਿਰਫ ਇਕ ਮਜ਼ਾਕ ਸੀ। ਇਸ ਤੋਂ ਇਲਾਵਾ ਕੁਝ ਨਹੀਂ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਗੰਭੀਰ ਬੀਮਾਰੀ ਤੋਂ ਪੀੜਤ ਕਾਮੇਡੀਅਨ,17 ਸਾਲਾਂ ਬਾਅਦ ਜੈ ਛਨਿਆਰਾ ਨੇ ਟੀ.ਵੀ ’ਤੇ ਕੀਤੀ ਵਾਪਸੀ
NEXT STORY