ਮੁੰਬਈ : ਬਾਲੀਵੁੱਡ ਅਦਾਕਾਰਾ ਭੂਮੀ ਪੇਡਨੇਕਰ ਦਾ ਕਹਿਣਾ ਹੈ ਕਿ ਉਹ ਫਿਲਮ 'ਦਮ ਲਗਾ ਕੇ ਹਈਸ਼ਾ' ਦੇ ਸੀਕਵਲ 'ਚ ਇਕ ਸ਼ਰਤ 'ਤੇ ਕੰਮ ਕਰੇਗੀ। ਸ਼ਰਤ ਇਹ ਹੈ ਕਿ ਅਦਾਕਾਰ ਆਯੂਸ਼ਮਾਨ ਖੁਰਾਨਾ ਨੂੰ ਵੀ ਉਨ੍ਹਾਂ ਵਾਂਗ ਭਾਰ ਵਧਾਉਣਾ ਪਵੇਗਾ। ਜਾਣਕਾਰੀ ਅਨੁਸਾਰ ਇਹ ਫਿਲਮ 'ਰਾਸ਼ਟਰੀ ਪੁਰਸਕਾਰ' ਲਈ 'ਬੈਸਟ ਹਿੰਦੀ ਫਿਲਮ' ਲਈ ਨਾਮਜ਼ਦ ਹੋ ਚੁੱਕੀ ਹੈ।
ਭੂਮੀ ਨੇ ਕਿਹਾ, ''ਮੈਨੂੰ ਆਪਣੀ ਇਸ ਫਿਲਮ ਲਈ ਰਾਸ਼ਟਰੀ ਪੁਰਸਕਾਰ ਦੀ ਉਮੀਂਦ ਨਹੀਂ ਸੀ। ਜਦੋਂ ਅਸੀਂ ਇਹ ਖ਼ਬਰ ਸੁਣੀ ਤਾਂ ਮੈਂ ਅਤੇ ਸ਼ਰਤ ਸਰ ਭਾਵੁਕ ਹੋ ਗਏ। ਮੇਰੀਆਂ ਅੱਖਾਂ ਇਸ ਗੱਲ ਨਾਲ ਭਰ ਆਈਆਂ ਸਨ ਕਿ ਸਾਨੂੰ ਇਹ ਸਤਿਕਾਰ ਮਿਲੇਗਾ। ਪਹਿਲੀ ਫਿਲਮ ਹੋਣ ਦੇ ਕਾਰਨ ਇਹ ਮੇਰੇ ਲਈ ਖਾਸ ਹੈ।''
ਜਾਣਕਾਰੀ ਅਨੁਸਾਰ ਭਮੀ ਪੇਡਨੇਕਰ ਨੇ ਫਿਲਮ 'ਦਮ ਲਗਾ ਕੇ ਹਈਸ਼ਾ' ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ਲਈ ਭੂਮੀ ਨੇ ਆਪਣਾ 30 ਕਿਲੋ ਭਾਰ ਵਧਾਇਆ ਸੀ। ਸ਼ਰਤ ਕਟਾਰੀਆ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਭੂਮੀ ਦੇ ਆਪੋਜ਼ਿਟ ਆਯੂਸ਼ਮਾਨ ਖੁਰਾਨਾ ਨੇ ਉਨ੍ਹਾਂ ਦੇ ਪਤੀ ਦਾ ਕਿਰਦਾਰ ਨਿਭਾਇਆ ਸੀ।
ਅਰਜੁਨ ਕਪੂਰ ਦੇ CATWALK ਦੀ ਹੋਈ ਕਰੀਨਾ ਦੀਵਾਨੀ Watch Pics
NEXT STORY