ਮੁੰਬਈ (ਬਿਊਰੋ) : ਬਾਲੀਵੁੱਡ ਮੈਗਾਸਟਾਰ ਅਮਿਤਾਭ ਬੱਚਨ ਨੇ ਹਾਲ ਹੀ 'ਚ ਆਪਣੇ ਪ੍ਰਸ਼ੰਸਕਾਂ ਨਾਲ ਇਕ ਦਿਲਚਸਪ ਗੱਲ ਸਾਂਝੀ ਕੀਤੀ ਹੈ। ਜਿਵੇਂ ਕਿ ਹਰ ਕੋਈ ਜਾਣਦਾ ਹੈ ਕਿ ਅਮਿਤਾਭ ਬੱਚਨ ਦਾ ਸਫ਼ਰ ਬਹੁਤ ਦਿਲਚਸਪ ਹੈ। ਅਦਾਕਾਰ ਬਣਨ ਤੋਂ ਲੈ ਕੇ ਸਮਰਾਟ ਤੱਕ ਇਸ ਕਹਾਣੀ 'ਚ ਕਈ ਮੋੜ ਆਏ ਪਰ ਉਨ੍ਹਾਂ ਦਾ ਜਾਦੂ ਕਾਇਮ ਰਿਹਾ। ਇਸ ਦਾ ਨਤੀਜਾ ਹੈ ਕਿ ਹਰ ਐਤਵਾਰ ਨੂੰ ਮੈਗਾਸਟਾਰ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਲਈ ਆਪਣੇ ਬੰਗਲੇ 'ਜਲਸਾ' ਤੋਂ ਬਾਹਰ ਆਉਂਦੇ ਹਨ। ਬਿੱਗ ਬੀ ਉਨ੍ਹਾਂ ਨੂੰ ਮਿਲਣ ਤੋਂ ਪਹਿਲਾਂ ਆਪਣੇ ਜੁੱਤੇ ਅਤੇ ਚੱਪਲਾਂ ਉਤਾਰ ਦਿੰਦੇ ਹਨ। ਇਸ ਦਾ ਕਾਰਨ ਉਸ ਨੇ ਆਪਣੇ ਪ੍ਰਸ਼ੰਸਕਾਂ ਪ੍ਰਤੀ ਆਪਣੀ 'ਸ਼ਰਧਾ' ਦੱਸੀ ਹੈ।
ਦੱਸ ਦਈਏ ਕਿ ਅਮਿਤਾਭ ਬੱਚਨ ਵੀ ਆਪਣੇ ਬਲਾਗ ਪੋਸਟ 'ਚ ਲਿਖਦੇ ਹਨ, ''ਮੈਂ ਦੇਖਿਆ ਹੈ ਕਿ ਲੋਕਾਂ ਦੀ ਗਿਣਤੀ ਘਟੀ ਹੈ ਅਤੇ ਉਤਸ਼ਾਹ ਵੀ ਘਟਿਆ ਹੈ। ਹੁਣ ਖ਼ੁਸ਼ੀ ਨਾਲ ਚੀਕਾਂ ਮਾਰਨ ਵਾਲੇ ਲੋਕਾਂ ਦੀ ਆਵਾਜ਼ ਦੀ ਥਾਂ ਮੋਬਾਈਲ ਦੇ ਕੈਮਰੇ ਨੇ ਲੈ ਲਈ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਸਮਾਂ ਬਦਲ ਗਿਆ ਹੈ ਅਤੇ ਕੁਝ ਵੀ ਸਦਾ ਲਈ ਨਹੀਂ ਰਹਿੰਦਾ।'' ਕੋਵਿਡ-19 ਤੋਂ ਬਾਅਦ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਮਿਲਣਾ ਬੰਦ ਕਰ ਦਿੱਤਾ ਸੀ ਪਰ ਕੁਝ ਮਹੀਨੇ ਪਹਿਲਾਂ ਇਹ ਫਿਰ ਤੋਂ ਸ਼ੁਰੂ ਹੋ ਗਿਆ ਸੀ। ਬਿੱਗ ਬੀ ਦੇ ਪ੍ਰਸ਼ੰਸਕਾਂ ਨੇ ਇਸ ਮੁਲਾਕਾਤ ਦਾ ਨਾਂ 'ਦਰਸ਼ਨ' ਰੱਖਿਆ ਹੈ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਅਮਿਤਾਭ ਬੱਚਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਉੱਚਾਈ' ਦੀ ਰਿਲੀਜ਼ਿੰਗ ਦੀਆਂ ਤਿਆਰੀਆਂ ਕਰ ਰਹੇ ਹਨ। ਇਹ 4 ਦੋਸਤਾਂ ਦੀ ਕਹਾਣੀ ਹੈ, ਜਿਸ 'ਚ ਅਮਿਤਾਭ ਬੱਚਨ ਤੋਂ ਇਲਾਵਾ ਅਨੁਪਮ ਖੇਰ, ਬੋਮਨ ਇਰਾਨੀ ਅਤੇ ਡੈਨੀ ਡੇਨਜੋਂਗਪਾ ਨਜ਼ਰ ਆਉਣਗੇ। ਇਹ ਫ਼ਿਲਮ 11 ਨਵੰਬਰ ਨੂੰ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਉਹ 'ਕੌਨ ਬਣੇਗਾ ਕਰੋੜਪਤੀ 14' ਨੂੰ ਹੋਸਟ ਕਰਨ 'ਚ ਰੁੱਝੇ ਹੋਏ ਹਨ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।
ਮਨਪ੍ਰੀਤ ਸੰਧੂ ਦਾ ਗੀਤ ‘ਗੇੜੀ ਮਾਰਦਾ’ ਰਿਲੀਜ਼ (ਵੀਡੀਓ)
NEXT STORY