ਬਾਲੀਵੁੱਡ ਡੈਸਕ- ਕਰੂਜ਼ ਡਰੱਗ ਮਾਮਲੇ 'ਚ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ ਵੱਡੀ ਰਾਹਤ ਮਿਲੀ ਹੈ। ਐੱਨ.ਸੀ.ਬੀ. ਦੀ ਚਾਰਜ਼ਸ਼ੀਟ 'ਚ ਆਰੀਅਨ ਖਾਨ ਦਾ ਨਾਮ ਨਹੀਂ ਹੈ। ਕਰੂ਼ਜ਼ ਡਰੱਗ ਮਾਮਲੇ 'ਚ ਐੱਨ.ਸੀ.ਬੀ. ਨੇ ਨਵੀਂ ਚਾਰਜ਼ਸ਼ੀਟ ਦਾਖ਼ਲ ਕੀਤੀ ਜਿਸ 'ਚ ਆਰੀਅਨ ਖਾਨ ਦਾ ਨਾਮ ਸ਼ਾਮਲ ਨਹੀਂ ਹੈ।
ਜਾਣੋ ਕੀ ਸੀ ਮਾਮਲਾ
ਆਰੀਅਨ ਖ਼ਾਨ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੇ 2 ਅਕਤੂਬਰ ਨੂੰ ਮੁੰਬਈ ਦੇ ਇੰਟਰਨੈਸ਼ਨਲ ਕਰੂਜ਼ ਟਰਮੀਨਲ ਤੋਂ ਹਿਰਾਸਤ 'ਚ ਲਿਆ ਗਿਆ ਸੀ। ਮੁੰਬਈ ਤੋਂ ਗੋਆ ਜਾ ਰਹੇ ਕਰੂਜ਼ ਸ਼ਿਪ 'ਤੇ ਹੋਣ ਵਾਲੀ ਡਰੱਗਸ ਪਾਰਟੀ 'ਚ ਆਰੀਅਨ ਖ਼ਾਨ ਸ਼ਾਮਲ ਹੋਣ ਜਾ ਰਹੇ ਸਨ। ਕਰੂਜ਼ ਸ਼ਿਪ 'ਤੇ ਐੱਨ.ਸੀ.ਬੀ. ਨੇ ਛਾਪਾ ਮਾਰਿਆ ਅਤੇ ਉਥੋਂ ਆਰੀਅਨ ਖ਼ਾਨ, ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਨੂੰ ਗ੍ਰਿਫਤਾਰ ਕਰ ਲਿਆ।
ਆਰੀਅਨ ਖ਼ਾਨ ਦੇ ਕੋਲੋਂ ਡਰੱਗਸ ਨਹੀਂ ਮਿਲੀ ਸੀ ਪਰ ਐੱਨ.ਸੀ.ਬੀ. ਵਲੋਂ ਆਰੀਅਨ 'ਤੇ ਕਈ ਗੰਭੀਰ ਦੋਸ਼ ਲਗਾਏ ਗਏ ਸਨ। ਐੱਨ.ਸੀ.ਬੀ. ਦਾ ਕਹਿਣਾ ਹੈ ਕਿ ਆਰੀਅਨ ਇੰਟਰਨੈਸ਼ਨਲ ਡਰੱਗ ਟ੍ਰੈਫਿਕਿੰਗ ਦਾ ਹਿੱਸਾ ਹੋ ਸਕਦਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਦਿਓ।
‘ਕੇਸਰੀਆ’ ਗੀਤ ਦੇ ਟੀਜ਼ਰ ਦਾ ਦੂਜਾ ਵਰਜ਼ਨ ਆਇਆ ਸਾਹਮਣੇ, ਰੋਮਾਂਟਿਕ ਅੰਦਾਜ਼ ’ਚ ਨਜ਼ਰ ਆਏ ਰਣਬੀਰ-ਆਲੀਆ
NEXT STORY