ਨਵੀਂ ਦਿੱਲੀ : ਰਿਐਲਿਟੀ ਟੀ. ਵੀ ਸ਼ੋਅ 'ਬਿੱਗ ਬੌਸ 15' ਆਖਰਕਾਰ ਆਪਣੇ ਸਫਰ ਦੇ ਅੰਤ ਵੱਲ ਵਧ ਰਿਹਾ ਹੈ। ਇਹ ਸ਼ੋਅ 2 ਅਕਤੂਬਰ 2021 ਨੂੰ ਸ਼ੁਰੂ ਹੋਇਆ ਸੀ। ਇਹ ਸੀਜ਼ਨ ਕਈ ਉਤਰਾਅ-ਚੜ੍ਹਾਅ ਨਾਲ ਭਰਿਆ ਰਿਹਾ। ਇਸ ਸੀਜ਼ਨ 'ਚ ਜਿੱਥੇ ਸ਼ੁਰੂਆਤ 'ਚ ਘਰ ਨੂੰ ਦੋ ਹਿੱਸਿਆਂ 'ਚ ਜੰਗਲ ਅਤੇ 'ਬਿੱਗ ਬੌਸ' ਦੇ ਆਲੀਸ਼ਾਨ ਘਰ 'ਚ ਵੰਡਿਆ ਗਿਆ ਸੀ, ਉੱਥੇ ਹੀ ਮੱਧ ਸੀਜ਼ਨ 'ਚ ਕਈ ਪੁਰਾਣੇ ਚਿਹਰੇ ਘਰ 'ਚ ਆਏ। ਘਰ 'ਚ 9 ਮੈਂਬਰ ਰਹਿ ਗਏ ਹਨ। ਸ਼ਮਿਤਾ ਸ਼ੈੱਟੀ, ਰਸ਼ਮੀ ਦੇਸਾਈ, ਤੇਜਸਵੀ ਪ੍ਰਕਾਸ਼, ਅਭਿਜੀਤ ਬਿਚੁਕਲੇ, ਰਾਖੀ ਸਾਵੰਤ ਅਤੇ ਕਰਨ ਕੁੰਦਰਾ ਪਹਿਲਾਂ ਹੀ ਫਿਨਾਲੇ ਟਾਸਕ ਜਿੱਤ ਕੇ ਫਿਨਾਲੇ ਵੀਕ 'ਚ ਪਹੁੰਚ ਚੁੱਕੇ ਹਨ ਪਰ ਹੁਣ ਘਰ ਦੇ ਬਾਕੀ ਮੈਂਬਰਾਂ ਨੂੰ ਵੀ ਫਿਨਾਲੇ 'ਚ ਜਗ੍ਹਾ ਬਣਾਉਣ ਦਾ ਮੌਕਾ ਮਿਲ ਗਿਆ ਹੈ।
'ਬਿੱਗ ਬੌਸ' ਦੀ ਮਿਆਦ ਦੋ ਹਫ਼ਤਿਆਂ ਲਈ ਗਈ ਵਧਾਈ
'ਬਿੱਗ ਬੌਸ' ਦੇ ਪ੍ਰਸ਼ੰਸਕਾਂ ਅਤੇ ਘਰ 'ਚ ਗੈਰ ਵੀ. ਆਈ. ਪੀ. ਮੈਂਬਰਾਂ ਅਤੇ ਪ੍ਰਤੀਕ ਸਹਿਜਪਾਲ, ਦੇਵੋਲੀਨਾ ਭੱਟਾਚਾਰਜੀ ਅਤੇ ਨਿਸ਼ਾਂਤ ਭੱਟ ਲਈ ਟਿਕਟ ਤੋਂ ਫਿਨਾਲੇ ਦੀ ਦੌੜ ਤੋਂ ਬਾਹਰ ਹੋਣ ਲਈ ਵੱਡੀ ਖ਼ਬਰ ਹੈ। 'ਬਿੱਗ ਬੌਸ' ਦਾ ਫਾਈਨਲ ਹਫ਼ਤਾ, ਜੋ ਕਿ ਇਸ ਹਫ਼ਤੇ ਯਾਨੀ 16 ਜਨਵਰੀ ਨੂੰ ਹੋਣਾ ਸੀ, ਹੁਣ ਦੋ ਹਫ਼ਤਿਆਂ ਲਈ ਵਧਾ ਦਿੱਤਾ ਗਿਆ ਹੈ। ਕਲਰਸ ਦੇ ਨਿਰਮਾਤਾਵਾਂ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਇਸ ਦਾ ਐਲਾਨ ਕੀਤਾ ਹੈ। ਹਾਲ ਹੀ 'ਚ ਸਲਮਾਨ ਖ਼ਾਨ ਦਾ ਇਕ ਪ੍ਰੋਮੋ ਰਿਲੀਜ਼ ਹੋਇਆ ਸੀ, ਜਿਸ 'ਚ ਉਹ ਮੀ ਥਰੂ ਟੀਵੀ ਰਾਹੀਂ ਪਰਿਵਾਰ ਵਾਲਿਆਂ ਨੂੰ ਇਹ ਜਾਣਕਾਰੀ ਦਿੰਦੇ ਹੋਏ ਨਜ਼ਰ ਆ ਰਹੇ ਸਨ।
ਇਸ ਦਿਨ ਹੋਵੇਗਾ ਸ਼ੋਅ ਦਾ ਫਿਨਾਲੇ
ਦੋ ਹਫ਼ਤਿਆਂ ਦੀ ਮਿਆਦ ਵਧਾਉਣ ਤੋਂ ਬਾਅਦ 'ਬਿੱਗ ਬੌਸ' ਦਾ ਫਿਨਾਲੇ ਹੁਣ 30 ਜਨਵਰੀ ਨੂੰ ਹੋਵੇਗਾ। ਇਸ ਦੇ ਨਾਲ ਹੀ 'ਬਿੱਗ ਬੌਸ' ਨੇ ਪ੍ਰਤੀਕ ਸਹਿਜਪਾਲ, ਦੇਵੋਲੀਨਾ ਭੱਟਾਚਾਰਜੀ ਅਤੇ ਨਿਸ਼ਾਂਤ ਭੱਟ ਨੂੰ ਇਹ ਮੌਕਾ ਵੀ ਦਿੱਤਾ ਹੈ ਕਿ ਉਹ ਕਿਸੇ ਵੀ ਵੀ. ਆਈ. ਪੀ. ਪ੍ਰਤੀਯੋਗੀ ਨੂੰ ਹਰਾ ਸਕਦੇ ਹਨ ਅਤੇ ਟਿਕਟ ਟੂ ਫਿਨਾਲੇ ਰੇਸ 'ਚ ਸ਼ਾਮਲ ਹੋ ਕੇ ਆਪਣੀ ਜਗ੍ਹਾ ਲੈ ਸਕਦੇ ਹਨ। ਉਮਰ ਰਿਆਜ਼ ਨੂੰ ਉਨ੍ਹਾਂ ਦੇ ਹਮਲਾਵਰ ਵਿਵਹਾਰ ਕਾਰਨ ਪਿਛਲੇ ਹਫਤੇ 'ਬਿੱਗ ਬੌਸ' ਦੇ ਘਰ ਤੋਂ ਬਾਹਰ ਕਰ ਦਿੱਤਾ ਗਿਆ ਸੀ।
ਇਨ੍ਹਾਂ ਦੋਵਾਂ ਪ੍ਰਤੀਯੋਗੀਆਂ ਦੀ ਘਰ 'ਚ ਹੋ ਸਕਦੀ ਹੈ ਐਂਟਰੀ
'ਬਿੱਗ ਬੌਸ 15' ਦੇ ਦੋ ਹਫ਼ਤਿਆਂ ਦੇ ਵਾਧੇ ਦੇ ਨਾਲ ਖ਼ਬਰਾਂ ਇਹ ਵੀ ਆ ਰਹੀਆਂ ਹਨ ਕਿ ਜਲਦੀ ਹੀ ਵਿਸ਼ਾਲ ਕੋਟੀਅਨ ਅਤੇ ਰਾਜੀਵ ਅਦਤੀਆ ਇੱਕ ਵਾਰ ਫਿਰ ਇਸ ਘਰ 'ਚ ਦਾਖ਼ਲ ਹੋ ਸਕਦੇ ਹਨ। ਹਾਲਾਂਕਿ ਇਸ ਮਾਮਲੇ 'ਚ ਕਿੰਨੀ ਸੱਚਾਈ ਹੈ, ਇਹ ਤਾਂ ਆਉਣ ਵਾਲੇ ਐਪੀਸੋਡ ਦੇ ਪ੍ਰਸਾਰਣ ਤੋਂ ਬਾਅਦ ਹੀ ਪਤਾ ਲੱਗੇਗਾ ਪਰ 'ਬਿੱਗ ਬੌਸ' ਦੇ ਪ੍ਰਸ਼ੰਸਕ ਨਿਸ਼ਚਤ ਤੌਰ 'ਤੇ ਸ਼ੋਅ ਦੇ ਐਕਸਟੈਨਸ਼ਨ ਤੋਂ ਖੁਸ਼ ਹਨ।
ਸਿਨੇਮਾਘਰਾਂ ਲਈ ਕਾਲ ਬਣਿਆ ਕੋਰੋਨਾ, ਹੁਣ 'ਦਿ ਕਸ਼ਮੀਰ ਫਾਈਲਸ' ਦੀ ਟਲੀ ਰਿਲੀਜ਼ਿੰਗ
NEXT STORY