ਮੁੰਬਈ (ਬਿਊਰੋ) : ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ 15' ਸ਼ੁਰੂ ਹੋ ਗਿਆ ਹੈ ਅਤੇ ਇਸ ਦੇ ਨਾਲ ਹੀ ਇਸ 'ਚ ਲੜਾਈ ਅਤੇ ਹਾਈ ਵੋਲਟੇਜ ਡਰਾਮਾ ਵੀ ਸ਼ੁਰੂ ਹੋ ਗਿਆ ਹੈ। ਜਿਵੇਂ ਹੀ 'ਬਿੱਗ ਬੌਸ' ਸ਼ੁਰੂ ਹੋਇਆ, ਜੈ ਭਾਨੂਸ਼ਾਲੀ ਅਤੇ ਪ੍ਰਤੀਕ ਸਹਿਜਪਾਲ ਦੀ ਜ਼ਬਰਦਸਤ ਝੜਪ ਦੇਖਣ ਨੂੰ ਮਿਲੀ। ਉਂਝ ਹਾਲੇ ਇਨ੍ਹਾਂ ਦੋਵਾਂ ਵਿਚਕਾਰ ਮਾਮਲਾ ਠੰਡਾ ਨਹੀਂ ਹੋਇਆ ਸੀ ਕਿ ਇਸ ਦੌਰਾਨ ਇੱਕ ਵਾਰ ਫਿਰ ਸ਼ੋਅ 'ਚ ਨਵੇਂ ਵਿਵਾਦ ਨੇ ਜਨਮ ਲੈ ਲਿਆ ਹੈ।
ਦਰਅਸਲ, 'ਕਿਤਨੀ ਮੁਹੱਬਤ ਹੈ' ਦੇ ਅਦਾਕਾਰ ਕਰਨ ਕੁੰਦਰਾ ਨੇ ਬਾਲੀਵੁੱਡ ਅਦਾਕਾਰਾ ਸ਼ਮਿਤਾ ਸ਼ੈੱਟੀ ਦੀ ਉਮਰ ਦਾ ਮਜ਼ਾਕ ਉਡਾਇਆ ਅਤੇ ਉਸ ਨੂੰ ਆਂਟੀ ਕਹਿ ਦਿੱਤਾ। ਸ਼ਮਿਤਾ ਦੇ ਪ੍ਰਸ਼ੰਸਕਾਂ ਨੂੰ ਕਰਨ ਕੁੰਦਰਾ ਵੱਲੋਂ 'ਆਂਟੀ' ਵਾਲੀ ਟਿੱਪਣੀ ਕਰਨਾ ਪਸੰਦ ਨਹੀਂ ਆਇਆ। ਸੋਸ਼ਲ ਮੀਡੀਆ 'ਤੇ ਲੋਕ ਏਜ਼ ਸ਼ੇਮਿੰਗ ਖ਼ਿਲਾਫ਼ ਟਿੱਪਣੀ ਕਰਕੇ ਇਸ ਨੂੰ ਗਲਤ ਠਹਿਰਾ ਰਹੇ ਹਨ। ਇੱਥੋਂ ਤੱਕ ਕਿ ਉਸ ਦੀ ਸਭ ਤੋਂ ਚੰਗੀ ਦੋਸਤ ਨੇਹਾ ਭਸੀਨ ਨੂੰ ਵੀ ਸ਼ਮਿਤਾ ਸ਼ੈੱਟੀ ਦੀ ਉਮਰ 'ਤੇ ਕੀਤੀ ਇਹ ਟਿੱਪਣੀ ਪਸੰਦ ਨਹੀਂ ਆਈ। ਉਸ ਨੇ ਵੀ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਲਿਖ ਕੇ ਇਸ 'ਤੇ ਇਤਰਾਜ਼ ਜ਼ਾਹਿਰ ਕੀਤਾ ਹੈ।
ਨੇਹਾ ਭਸੀਨ ਨੇ ਲਿਖਿਆ, ''ਕਰਨ ਕੁੰਦਰਾ ਵੱਡੇ ਹੋਵੋ ਅਤੇ ਬਿੱਗ ਬੌਸ 'ਚ ਸ਼ਮਿਤਾ ਨੂੰ ਨਿਸ਼ਾਨਾ ਬਣਾਉਨਾ ਬੰਦ ਕਰੋ। ਤੇਜ਼ੀ ਨਾਲ ਅੱਗੇ ਵੱਧਣ ਵਾਲੀਆਂ ਔਰਤਾਂ ਨੂੰ ਆਂਟੀ ਕਹਿਣਾ ਸ਼ਰਮਨਾਕ ਸੋਚ ਦਾ ਹੇਠਲਾ ਪੱਧਰ ਹੈ ਜਦੋਂ ਕਿ ਤੁਸੀਂ ਖੁਦ 37 ਸਾਲ ਦੇ ਹੋ।'' ਇਸ ਤੋਂ ਬਾਅਦ ਨੇਹਾ ਭਸੀਨ ਨੇ ਜੈ ਭਾਨੁਸ਼ਾਲੀ ਦੀ ਕਲਾਸ ਵੀ ਲਈ ਅਤੇ ਕਿਹਾ, ''ਪ੍ਰਤੀਕ ਸਹਿਜਪਾਲ ਨੂੰ ਛੋਟਾ ਕਹਿਣਾ ਅਤੇ ਉਸ ਦੀ ਮਾਂ ਜੈ ਭਾਨੂਸ਼ਾਲੀ ਖ਼ਿਲਾਫ਼ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨਾ ਨੀਵੇਂ ਪੱਧਰ ਦਾ ਵਿਵਹਾਰ ਹੈ। ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਸ਼ੋਅ 'ਚ ਇੱਕ ਸਾਫ਼ ਅਕਸ ਬਣਾਈ ਰੱਖੋ।''
Though I like his advice #karankundra I wish he had not called @ShamitaShetty aunty. What”s this age bashing happening all over again. “Aunty” is much younger than many in spirit and fire and rationality and may actually lift the #bb15 trophy this year. @ColorsTV @ShamitaShetty pic.twitter.com/B5sza7q1bl
— kashmera shah (@kashmerashah) October 6, 2021
ਟਰੇਲਰ ਤੋਂ ਲੈ ਕੇ ਗੀਤਾਂ ਤਕ, ਹਰ ਪਾਸੇ ਸੁਰਖ਼ੀਆਂ ’ਚ ਫ਼ਿਲਮ ‘ਹੌਂਸਲਾ ਰੱਖ’
NEXT STORY