ਮੁੰਬਈ (ਬਿਊਰੋ)– ਭਾਰਤੀ ਟੈਲੀਵਿਜ਼ਨ ਦਾ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਰਿਐਲਿਟੀ ਸ਼ੋਅ ‘ਬਿੱਗ ਬੌਸ 17’ ਆਉਣ ਵਾਲਾ ਹੈ। ਸ਼ੋਅ ਦੇ ਮੇਕਰਸ ਨੇ ਇਸ ਦਾ ਪ੍ਰੋਮੋ ਰਿਲੀਜ਼ ਕਰ ਦਿੱਤਾ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਲਮਾਨ ਖ਼ਾਨ ਹੀ ਸ਼ੋਅ ਨੂੰ ਹੋਸਟ ਕਰਨਗੇ। ਨਵੇਂ ਮਹਿਮਾਨਾਂ ਦਾ ਸਵਾਗਤ ਕਰਦੇ ਨਜ਼ਰ ਆਉਣਗੇ। ਪ੍ਰੋਮੋ ’ਚ ਭਾਈਜਾਨ ਆਪਣੇ ਨਵੇਂ ਲੁੱਕ ’ਚ ਨਜ਼ਰ ਆ ਰਹੇ ਹਨ।
ਪ੍ਰੋਮੋ ਦੀ ਸ਼ੁਰੂਆਤ ਸਲਮਾਨ ਦੇ ਤੁਰਨ ਨਾਲ ਹੁੰਦੀ ਹੈ। ਭਾਈਜਾਨ ਇਹ ਵੀ ਦੱਸਦੇ ਹਨ ਕਿ ਇਸ ਵਾਰ ਦਰਸ਼ਕਾਂ ਨੂੰ ‘ਬਿੱਗ ਬੌਸ’ ਬਾਰੇ ਕਈ ਗੱਲਾਂ ਪਤਾ ਲੱਗਣਗੀਆਂ ਕਿਉਂਕਿ ਹੁਣ ਤੱਕ ਉਨ੍ਹਾਂ ਨੇ ‘ਬਿੱਗ ਬੌਸ’ ਦੇ ਹੀ ਐਪੀਸੋਡ ਹੀ ਦੇਖੇ ਹਨ ਪਰ ਇਸ ਵਾਰ ਉਹ ਤਿੰਨ ਨਵੇਂ ਅੰਦਾਜ਼ ਦੇਖਣ ਨੂੰ ਮਿਲਣਗੇ। ਦਿਲ, ਦਿਮਾਗ ਔਰ ਦਮ... ਪ੍ਰੋਮੋ ’ਚ ਸਲਮਾਨ ਖ਼ਾਨ ਸੰਤਰੀ ਕੁੜਤੇ-ਪਜਾਮੇ ’ਚ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਉਹ ਬਲੈਕ ਸ਼ਰਟ ਤੇ ਗ੍ਰੇ ਟਰਾਊਜ਼ਰ ’ਚ ਨਜ਼ਰ ਆ ਰਹੇ ਹਨ ਤੇ ਅਖੀਰ ’ਚ ਉਹ ਕਾਓਬੁਆਏ ਹੈਟ ਤੇ ਸਨਗਲਾਸ ’ਚ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਜਦੋਂ ਸਲਮਾਨ ਬੁਲੇਟਪਰੂਫ ਜੈਕੇਟ ’ਚ ਆਉਂਦੇ ਹਨ ਤਾਂ ਸਭ ਨੂੰ ਹੈਰਾਨ ਕਰ ਦਿੰਦੇ ਹਨ।
ਇਹ ਖ਼ਬਰ ਵੀ ਪੜ੍ਹੋ : ਇਕ ਮਹੀਨੇ ਤੋਂ ਬੈੱਡ ਰੈਸਟ ’ਤੇ ਨੇ ਸ਼੍ਰੀ ਬਰਾੜ, ਹਸਪਤਾਲ ਤੋਂ ਸਾਂਝੀ ਕੀਤੀ ਭਾਵੁਕ ਪੋਸਟ
ਆਖਿਰਕਾਰ ਸਲਮਾਨ ਕਹਿੰਦੇ ਹਨ ਕਿ ਹੁਣ ਲਈ ਬਸ, ਪ੍ਰੋਮੋ ਖ਼ਤਮ ਹੋ ਗਿਆ ਹੈ। ਇਸ ਪ੍ਰੋਮੋ ਨੂੰ ਕਲਰਜ਼ ਚੈਨਲ ਨੇ ਸੋਸ਼ਲ ਮੀਡੀਆ ’ਤੇ ਜਾਰੀ ਕੀਤਾ ਹੈ। ਪ੍ਰੋਮੋ ਦੀ ਵੀਡੀਓ ਕੈਪਸ਼ਨ ’ਚ ਲਿਖਿਆ ਸੀ, ‘‘ਇਸ ਵਾਰ ‘ਬਿੱਗ ਬੌਸ’ ਵੱਖਰਾ ਰੰਗ ਦਿਖਾਏਗਾ, ਜਿਸ ਨੂੰ ਦੇਖ ਕੇ ਤੁਸੀਂ ਸਾਰੇ ਦੰਗ ਰਹਿ ਜਾਓਗੇ। ‘ਬਿੱਗ ਬੌਸ 17’ ਬਹੁਤ ਜਲਦੀ ਆ ਰਿਹਾ ਹੈ। ਉਹ ਵੀ ਸਿਰਫ ਕਲਰਸ ਚੈਨਲ ’ਤੇ। ਹਾਲਾਂਕਿ ਨਿਰਮਾਤਾਵਾਂ ਨੇ ਅਜੇ ਇਸ ਦੀ ਲਾਂਚ ਡੇਟ ਦਾ ਐਲਾਨ ਨਹੀਂ ਕੀਤਾ ਹੈ।
ਇਸ ਦੇ ਨਾਲ ਹੀ ਮੁਕਾਬਲੇਬਾਜ਼ਾਂ ਦੀ ਸੂਚੀ ਵੀ ਅਜੇ ਸਾਹਮਣੇ ਨਹੀਂ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਸ਼ੋਅ ’ਚ ਵੱਖ-ਵੱਖ ਖੇਤਰਾਂ ਦੇ ਲੋਕ ਆਉਣ ਵਾਲੇ ਹਨ। ਸਲਮਾਨ ਖ਼ਾਨ ਇਸ ਸ਼ੋਅ ਨੂੰ ਹੋਸਟ ਕਰਨ ਜਾ ਰਹੇ ਹਨ। ਇਸ ਦੇ ਲਈ ਭਾਈਜਾਨ ਨੇ ਆਪਣੀ ਫੀਸ ਵੀ ਵਧਾ ਦਿੱਤੀ ਹੈ। ਹਾਲਾਂਕਿ ਇਸ ਵਾਰ ਉਹ ਕਿੰਨੇ ਕਰੋੜ ਰੁਪਏ ਵਸੂਲ ਰਹੇ ਹਨ, ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ। ਹਾਲ ਹੀ ’ਚ ਸਲਮਾਨ ਖ਼ਾਨ ਨੇ ‘ਬਿੱਗ ਬੌਸ ਓ. ਟੀ. ਟੀ. 2’ ਦੀ ਮੇਜ਼ਬਾਨੀ ਕੀਤੀ, ਜਿਸ ’ਚ ਯੂਟਿਊਬਰ ਐਲਵਿਸ਼ ਯਾਦਵ ਨੇ ਟਰਾਫੀ ਜਿੱਤੀ। ਐਲਵਿਸ਼ ਪਹਿਲਾ ਪ੍ਰਤੀਯੋਗੀ ਹੈ, ਜੋ ਵਾਈਲਡ ਕਾਰਡ ਦੇ ਰੂਪ ’ਚ ਸ਼ੋਅ ’ਚ ਆਇਆ ਤੇ ਅਖੀਰ ’ਚ ਸ਼ੋਅ ਜਿੱਤ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪ੍ਰਿਯੰਕਾ ਚੋਪੜਾ ਦੀ ਧੀ ਮਾਲਤੀ ਦੀਆਂ ਇਹ ਕਿਊਟ ਤਸਵੀਰਾਂ ਬਣੀਆਂ ਖਿੱਚ ਦਾ ਕੇਂਦਰ
NEXT STORY