ਮੁੰਬਈ (ਬਿਊਰੋ)– ਵਿਵਾਦਿਤ ਰਿਐਲਿਟੀ ਸ਼ੋਅ ‘ਬਿੱਗ ਬੌਸ 17’ ਇਨ੍ਹੀਂ ਦਿਨੀਂ ਸੁਰਖ਼ੀਆਂ ’ਚ ਹੈ। ਸ਼ੋਅ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ। ਹਾਲਾਂਕਿ ਪ੍ਰੀਮੀਅਰ ਦੀ ਤਾਰੀਖ ਦਾ ਖ਼ੁਲਾਸਾ ਨਹੀਂ ਹੋਇਆ ਸੀ ਪਰ ਪ੍ਰੋਮੋ ਤੋਂ ਇਹ ਸਪੱਸ਼ਟ ਹੈ ਕਿ ਇਹ ਸੀਜ਼ਨ ਬਹੁਤ ਦਿਲਚਸਪ ਤੇ ਵਿਲੱਖਣ ਹੋਵੇਗਾ। ਹੁਣ ਪ੍ਰੀਮੀਅਰ ਦੀ ਤਾਰੀਖ ਦਾ ਐਲਾਨ ਕਰਕੇ ਸਲਮਾਨ ਖ਼ਾਨ ਨੇ ਤਾਜ਼ਾ ਪ੍ਰੋਮੋ ’ਚ ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ਪਰਿਣੀਤੀ-ਰਾਘਵ ਨੇ ਮਹਿਮਾਨਾਂ ਲਈ ਵਿਆਹ ਤੋਂ ਪਹਿਲਾਂ ਰੱਖੀ ਪ੍ਰੀ-ਵੈਡਿੰਗ ਪਾਰਟੀ, ਦੇਖੋ ਅੰਦਰਲੀਆਂ ਤਸਵੀਰਾਂ
‘ਬਿੱਗ ਬੌਸ OTT 2’ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਸਲਮਾਨ ਖ਼ਾਨ ਇਕ ਵਾਰ ਫਿਰ ‘ਬਿੱਗ ਬੌਸ’ ਦੇ ਅਗਲੇ ਸੀਜ਼ਨ ਨੂੰ ਹੋਸਟ ਕਰਨ ਜਾ ਰਹੇ ਹਨ। ਕੁਝ ਦਿਨ ਪਹਿਲਾਂ ਹੀ ‘ਬਿੱਗ ਬੌਸ 17’ ਦਾ ਪਹਿਲਾ ਪ੍ਰੋਮੋ ਸਾਹਮਣੇ ਆਇਆ ਸੀ, ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਹੁਣ ਦੂਜਾ ਪ੍ਰੋਮੋ ਦੇਖਣ ਤੋਂ ਬਾਅਦ ਤੁਸੀਂ ਇਸ ਸੀਜ਼ਨ ਦਾ ਬੇਸਬਰੀ ਨਾਲ ਇੰਤਜ਼ਾਰ ਕਰੋਗੇ।
ਨਿਰਮਾਤਾਵਾਂ ਨੇ ਕਲਰਜ਼ ਟੀ. ਵੀ. ’ਤੇ ਪ੍ਰਸਾਰਿਤ ਹੋਣ ਵਾਲੇ ‘ਬਿੱਗ ਬੌਸ 17’ ਦਾ ਨਵਾਂ ਪ੍ਰੋਮੋ ਜਾਰੀ ਕੀਤਾ ਹੈ। ਪ੍ਰੀਮੀਅਰ ਦੀ ਤਾਰੀਖ਼ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਵੀਡੀਓ ਸਾਂਝੀ ਕਰਦਿਆਂ ਕੈਪਸ਼ਨ ’ਚ ਲਿਖਿਆ ਹੈ, ‘‘ਇਸ ਵਾਰ ਪਿਆਰ ਦਾ ਇਮਤਿਹਾਨ ਹੋਵੇਗਾ, ਕੁਝ ਜਿੱਤਣਗੇ ਤੇ ਕੁਝ ਹਾਰਨਗੇ।’’ ਪ੍ਰੋਮੋ ’ਚ ਸਲਮਾਨ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਬਿੱਗ ਬੌਸ ’ਚ ਘਰ ਵਾਲਿਆਂ ਨੂੰ ਪਿਆਰ ’ਚ ਸਖ਼ਤ ਇਮਤਿਹਾਨ ਦੇਣਾ ਹੋਵੇਗਾ।
ਇਕ ਹੋਰ ਪ੍ਰੋਮੋ ’ਚ ਸਲਮਾਨ ਖ਼ਾਨ ਨੇ ਦੱਸਿਆ ਕਿ ਇਸ ਵਾਰ ਬਿੱਗ ਬੌਸ ਦੇ ਘਰ ’ਚ ਕਈ ਧਮਾਕੇਦਾਰ ਪ੍ਰਤੀਯੋਗੀ ਆਉਣਗੇ, ਜੋ ਅੱਗ ਨਾਲ ਖੇਡਣਗੇ। ਇਨ੍ਹਾਂ ਪ੍ਰੋਮੋਜ਼ ਦੇ ਨਾਲ ਇਹ ਐਲਾਨ ਕੀਤਾ ਗਿਆ ਹੈ ਕਿ ਇਹ ਸ਼ੋਅ 15 ਅਕਤੂਬਰ ਤੋਂ ਰਾਤ 9 ਵਜੇ ਸ਼ੁਰੂ ਹੋ ਰਿਹਾ ਹੈ। ਤੁਸੀਂ ਇਸ ਨੂੰ OTT ਪਲੇਟਫਾਰਮ ਜੀਓ ਸਿਨੇਮਾ ’ਤੇ 24 ਘੰਟੇ ਲਾਈਵ ਦੇਖ ਸਕਦੇ ਹੋ।
‘ਬਿੱਗ ਬੌਸ 17’ ’ਚ ਕਿਹੜੇ-ਕਿਹੜੇ ਮੁਕਾਬਲੇਬਾਜ਼ ਆਉਣਗੇ, ਇਸ ਦੀ ਸੂਚੀ ਅਜੇ ਜਾਰੀ ਨਹੀਂ ਹੋਈ ਹੈ ਪਰ ਕਈ ਮਸ਼ਹੂਰ ਚਿਹਰਿਆਂ ਨੂੰ ਲੈ ਕੇ ਚਰਚਾ ਜ਼ੋਰਾਂ ’ਤੇ ਹੈ। ਕਿਹਾ ਜਾ ਰਿਹਾ ਹੈ ਕਿ ਅੰਕਿਤਾ ਲੋਖੰਡੇ, ਈਸ਼ਾ ਮਾਲਵੀਆ, ਅਰਿਜੀਤ ਤਨੇਜਾ, ਐਸ਼ਵਰਿਆ ਸ਼ਰਮਾ ਤੇ ਅਰਮਾਨ ਮਲਿਕ ਸਮੇਤ ਕਈ ਸਿਤਾਰੇ ਬਿੱਗ ਬੌਸ ਦੇ ਘਰ ’ਚ ਕੈਦ ਹੋ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਰਾਘਵ ਚੱਢਾ ਬਣੇ ਲਾੜਾ, ਕਿਸ਼ਤੀ ’ਤੇ ਸ਼ਾਹੀ ਅੰਦਾਜ਼ ’ਚ ਨਿਕਲੀ ਬਾਰਾਤ, ਤਸਵੀਰਾਂ ਆਈਆਂ ਸਾਹਮਣੇ
NEXT STORY