ਐਂਟਰਟੇਨਮੈਂਟ ਡੈਸਕ- ‘ਬਿਗ ਬੌਸ 19’ ਦੇ ਫਿਨਾਲੇ ਤੋਂ ਪਹਿਲਾਂ ਹੀ ਇਕ ਵੱਡਾ ਸਰਪ੍ਰਾਈਜ਼ ਸਾਹਮਣੇ ਆਇਆ ਹੈ। ਸ਼ੋਅ ਦੀ ਮਸ਼ਹੂਰ ਕੰਟੈਸਟੈਂਟ ਤਾਨਿਆ ਮਿੱਤਲ ਦੀ ਕਿਸਮਤ ਅਚਾਨਕ ਚਮਕ ਗਈ ਹੈ। ਤਾਨਿਆ ਨੂੰ ਘਰੋਂ ਬਾਹਰ ਆਉਣ ਤੋਂ ਪਹਿਲਾਂ ਹੀ ਟੀਵੀ ਜਗਤ ਦਾ ਵੱਡਾ ਮੌਕਾ ਮਿਲ ਗਿਆ ਹੈ। ਨਵੀਂ ਜਾਰੀ ਪ੍ਰੋਮੋ 'ਚ ਦਿਖਾਇਆ ਗਿਆ ਹੈ ਕਿ ਏਕਤਾ ਕਪੂਰ ਨੇ ਤਾਨਿਆ ਨੂੰ ਆਪਣੇ ਨਵੇਂ ਸ਼ੋਅ 'ਚ ਕਾਸਟ ਕਰਨ ਦੀ ਪੇਸ਼ਕਸ਼ ਕੀਤੀ ਹੈ।
ਫੈਮਿਲੀ ਵੀਕ ਤੋਂ ਬਾਅਦ ਸ਼ੋਅ 'ਚ ਆਇਆ ਵੱਡਾ ਟਵਿਸਟ
ਇਸ ਹਫ਼ਤੇ ‘ਫੈਮਿਲੀ ਵੀਕ’ ਦੌਰਾਨ ਘਰਵਾਲਿਆਂ ਨੇ ਆਪਣੇ ਪਰਿਵਾਰ ਨਾਲ ਭਾਵੁਕ ਪਲ ਬਿਤਾਏ। ਇਸ ਤੋਂ ਬਾਅਦ ‘ਵੀਕੈਂਡ ਕਾ ਵਾਰ’ 'ਚ ਸਲਮਾਨ ਖਾਨ ਨੇ ਕੰਟੈਸਟੈਂਟਸ ਨੂੰ ਉਨ੍ਹਾਂ ਦੀਆਂ ਗਲਤੀਆਂ ਲਈ ਖੂਬ ਫਟਕਾਰਿਆ। ਪਰ ਸ਼ੋਅ ਦਾ ਮਾਹੌਲ ਉਦੋਂ ਹੋਰ ਦਿਲਚਸਪ ਬਣਿਆ ਜਦੋਂ ਇਕ ਖ਼ਾਸ ਮਹਿਮਾਨ ਸੈੱਟ ’ਤੇ ਪਹੁੰਚੇ।
ਇਹ ਵੀ ਪੜ੍ਹੋ : ਸਾਲ 2025 ਦਾ ਅੰਤ ਹੋ ਸਕਦੈ ਭਿਆਨਕ, ਇਸ ਖ਼ਤਰਨਾਕ ਭਵਿੱਖਬਾਣੀ ਨੇ ਲੋਕਾਂ ਦੀ ਵਧਾਈ ਚਿੰਤਾ
ਏਕਤਾ ਕਪੂਰ ਦੀ ਐਂਟਰੀ ਨਾਲ ਹੰਗਾਮਾ ਹੋਇਆ ਸ਼ੁਰੂ
ਪ੍ਰੋਮੋ 'ਚ ਦੇਖਣ ਨੂੰ ਮਿਲਿਆ ਕਿ ਟੀਵੀ ਕੁਇਨ ਏਕਤਾ ਕਪੂਰ ਸਲਮਾਨ ਖਾਨ ਦੇ ਨਾਲ ਸਟੇਜ਼ ’ਤੇ ਮੌਜੂਦ ਹਨ। ਏਕਤਾ ਨੇ ਦੱਸਿਆ ਕਿ ਉਹ ਆਪਣੇ ਨਵੇਂ ‘ਬਾਲਾਜੀ ਐਸਟ੍ਰੋ ਐਪ’ ਦੇ ਪ੍ਰਮੋਸ਼ਨ ਲਈ ਸ਼ੋਅ 'ਚ ਆਈ ਹੈ। ਉਨ੍ਹਾਂ ਨੇ ਕਿਹਾ ਕਿ “ਸਲਮਾਨ ਸਰ ਦੇ ਸ਼ੋਅ 'ਚ ਆ ਕੇ ਕਿਸੇ ਕੰਟੈਸਟੈਂਟ ਨੂੰ ਰੋਲ ਆਫ਼ਰ ਕਰਨਾ ਮੇਰੇ ਲਈ ਇਕ ਪਰੰਪਰਾ ਬਣ ਚੁੱਕੀ ਹੈ। ਇਸ ਵਾਰੀ ਮੈਂ ਇਕ ਨਹੀਂ, ਸਗੋਂ 2 ਕੰਟੈਸਟੈਂਟਸ ਨੂੰ ਆਪਣੇ ਨਵੇਂ ਸ਼ੋਅ ਲਈ ਚੁਣਿਆ ਹੈ।”
ਤਾਨਿਆ ਮਿੱਤਲ ਅਤੇ ਅਮਾਲ ਮਲਿਕ ਨੂੰ ਮਿਲਿਆ ਰੋਲ
ਏਕਤਾ ਕਪੂਰ ਨੇ ਤਾਨਿਆ ਮਿੱਤਲ ਅਤੇ ਅਮਾਲ ਮਲਿਕ ਦੋਵਾਂ ਨੂੰ ਆਪਣੇ ਨਵੇਂ ਸੀਰੀਅਲ 'ਚ ਕਾਸਟ ਕਰਨ ਦੀ ਪੇਸ਼ਕਸ਼ ਕੀਤੀ। ਆਫ਼ਰ ਸੁਣਦੇ ਹੀ ਤਾਨਿਆ ਦੀਆਂ ਅੱਖਾਂ ਭਰ ਆਈਆਂ ਅਤੇ ਉਹ ਉਤਸ਼ਾਹ ਨਾਲ ਕਹਿੰਦੀ ਨਜ਼ਰ ਆਈ—“ਇਹ ਮੇਰੇ ਲਈ ਸੁਪਨਾ ਸੱਚ ਹੋਣ ਵਰਗਾ ਹੈ।” ਏਕਤਾ ਨੇ ਸਟੇਜ਼ ’ਤੇ ਤਾਨਿਆ ਦੀ ਕੁੰਡਲੀ ਦੀ ਵੀ ਵਡਿਆਈ ਕੀਤੀ ਅਤੇ ਕਿਹਾ ਕਿ “ਤਾਨਿਆ ਦੀ ਕੁੰਡਲੀ 'ਚ ਰਾਹੁ 10ਵੇਂ ਭਾਵ 'ਚ ਹੈ ਅਤੇ ਅਜਿਹੇ ਲੋਕ ਜੀਵਨ 'ਚ ਵੱਡੀ ਸਫਲਤਾ ਹਾਸਲ ਕਰਦੇ ਹਨ।” ਸਲਮਾਨ ਨੇ ਮਜ਼ਾਕ ਕਰਦੇ ਕਿਹਾ,“ਪਰ ਰੋਲ ਗਰੀਬ ਕੁੜੀ ਦਾ ਹੈ… ਇਹ ਤੂੰ ਕਿਵੇਂ ਕਰੇਂਗੀ?” ਜਿਸ ’ਤੇ ਸਾਰੇ ਘਰਵਾਲੇ ਹੱਸ ਪਏ।
ਕੀ ਏਕਤਾ ਦੇ ਸ਼ੋਅ 'ਚ ਜੋੜੀ ਬਣੇਗੀ?
ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਬਿਗ ਬੌਸ ਮੁਕਾਬਲੇ ਤੋਂ ਬਾਅਦ ਤਾਨਿਆ ਅਤੇ ਅਮਾਲ ਏਕਤਾ ਕਪੂਰ ਦੇ ਸੀਰੀਅਲ 'ਚ ਇਕੱਠੇ ਨਜ਼ਰ ਆਉਂਦੇ ਹਨ। ਬਿਗ ਬੌਸ 'ਚ ਉਨ੍ਹਾਂ ਦੀ ਜੋੜੀ ਕਾਫੀ ਪਸੰਦ ਕੀਤੀ ਗਈ ਸੀ, ਹਾਲਾਂਕਿ ਬਾਅਦ 'ਚ ਉਨ੍ਹਾਂ ਦੀ ਦੋਸਤੀ 'ਚ ਦਰਾਰ ਵੀ ਆ ਗਈ ਸੀ।
ਇਹ ਵੀ ਪੜ੍ਹੋ : ਇਕ ਵਾਰ ਫ਼ਿਰ ਧੱਕ ਪਾਉਣ ਆ ਰਿਹਾ ਮੂਸੇਵਾਲਾ ! ਨਵੇਂ ਗੀਤ 'ਬਰੋਟਾ' ਦਾ ਪੋਸਟਰ ਹੋਇਆ ਰਿਲੀਜ਼
ਇਕ ਵਾਰ ਫ਼ਿਰ ਧੱਕ ਪਾਉਣ ਆ ਰਿਹਾ ਮੂਸੇਵਾਲਾ ! ਨਵੇਂ ਗੀਤ 'ਬਰੋਟਾ' ਦਾ ਪੋਸਟਰ ਹੋਇਆ ਰਿਲੀਜ਼
NEXT STORY