ਮੁੰਬਈ : ਟੀ.ਵੀ. ਸ਼ੋਅ 'ਬਿਗ ਬੌਸ ਸੀਜ਼ਨ 5' ਦੀ ਪ੍ਰਤੀਭਾਗੀ ਅਤੇ ਮਾਡਲ ਪੂਜਾ ਮਿਸ਼ਰਾ ਨੇ ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਵਿਰੁੱਧ ਉਨ੍ਹਾਂ ਨੂੰ ਬਦਨਾਮ ਕਰਨ ਦਾ ਬਾਂਬੇ ਹਾਈ ਕੋਰਟ 'ਚ 100 ਕਰੋੜ ਰੁਪਏ ਦਾ ਮਾਣਹਾਨੀ ਦਾ ਕੇਸ ਕੀਤਾ ਹੈ। ਜਸਟਿਸ ਨਰੇਸ਼ ਪਾਟਿਲ ਨੇ ਕਿਹਾ ਕਿ ਜਦੋਂ ਇਹ ਮਾਮਲਾ ਅਦਾਲਤ ਦੇ ਸਾਹਮਣੇ ਆਇਆ ਤਾਂ ਪਟੀਸ਼ਨਕਰਤਾ ਮੌਜੂਦ ਨਹੀਂ ਸੀ, ਜਿਸ ਕਾਰਨ ਕੋਰਟ ਮੁਲਤਵੀ ਕਰ ਦਿੱਤੀ ਗਈ। ਪੂਜਾ ਨੇ ਦਲੀਲ ਦਿੱਤੀ ਹੈ ਕਿ ਉਹ ਟੀ.ਵੀ. ਦੇ ਰਿਐਲਿਟੀ ਸ਼ੋਅ 'ਬਿਗ ਬੌਸ ਸੀਜ਼ਨ 5' ਦੀ ਇਕ ਪ੍ਰਸਿੱਧ ਪ੍ਰਤੀਭਾਗੀ ਰਹਿ ਚੁੱਕੀ ਹੈ ਅਤੇ ਸੰਨੀ ਲਿਓਨ ਸ਼ੋਅ 'ਚ ਕਾਫੀ ਸਮੇਂ ਬਾਅਦ 'ਚ ਸ਼ਾਮਲ ਹੋਈ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਸੰਨੀ ਲਿਓਨ ਮੀਡੀਆ ਸਾਹਮਣੇ ਉਨ੍ਹਾਂ ਨੂੰ ਬਦਨਾਮ ਕਰਨ ਵਾਲੇ ਇੰਟਰਵਿਊ ਦਿੰਦੀ ਹੀ ਰਹਿੰਦੀ ਹੈ, ਜਿਸ ਤੋਂ ਉਨ੍ਹਾਂ ਪ੍ਰਤੀ ਸੰਨੀ ਦੀ ਈਰਖਾ ਅਤੇ ਨਫਰਤ ਦਾ ਪਤਾ ਚੱਲਦਾ ਹੈ।
ਮਾਡਲ ਪੂਜਾ ਨੇ ਅੱਗੇ ਦੱਸਿਆ ਕਿ ਸੰਨੀ ਨੇ ਸਿਟੀ ਨਿਊਜ਼ਪੇਪਰਸ 'ਚ ਗਲਤ ਬਿਆਨ ਦੇ ਕੇ ਉਨ੍ਹਾਂ ਵਿਰੁੱਧ ਕਾਫੀ ਦੋਸ਼ ਲਗਾਏ ਹਨ, ਜਿਸ ਕਾਰਨ ਲੋਕਾਂ 'ਚ ਉਨ੍ਹਾਂ ਦੀ ਇੱਜ਼ਤ ਨੂੰ ਧੱਕਾ ਲੱਗਾ ਹੈ ਅਤੇ ਇਸ ਕਾਰਨ ਉਨ੍ਹਾਂ ਨੂੰ ਆਪਣਾ ਫਿਕਸ ਡਿਪੋਜ਼ਿਟ ਤੁੜਵਾਉਣਾ ਪਿਆ ਅਤੇ ਉਨ੍ਹਾਂ ਨੂੰ 70 ਲੱਖ ਰੁਪਏ ਦਾ ਘਾਟਾ ਚੁੱਕਣਾ ਪਿਆ। ਪਟੀਸ਼ਨਕਰਤਾ ਦੀ ਬੇਨਤੀ ਕਰਨ 'ਤੇ ਅਦਾਲਤ ਨੇ ਸੰਨੀ ਲਿਓਨ ਵਿਰੁੱਧ ਸੁਣਵਾਈ ਕਰਨ ਦਾ ਫੈਸਲਾ ਕੀਤਾ ਹੈ।
'ਮਾਮੂਜਾਨ' ਸਲਮਾਨ ਨੇ ਆਹਿਲ ਨਾਲ ਸਾਂਝੀ ਕੀਤੀ ਤਸਵੀਰ (pics)
NEXT STORY