ਮੁੰਬਈ : ਬਾਲੀਵੁੱਡ ਅਦਾਕਾਰ ਸਲਮਾਨ ਖਾਨ ਬੀਤੇ ਦਿਨੀਂ ਮਾਮਾ ਬਣੇ ਹਨ। ਕੁਝ ਦਿਨਾਂ ਪਹਿਲਾਂ ਹੀ ਉਨ੍ਹਾਂ ਦੀ ਛੋਟੀ ਭੈਣ ਅਰਪਿਤਾ ਨੇ ਬੇਟੇ ਨੂੰ ਜਨਮ ਦਿੱਤਾ ਹੈ, ਜਿਸ ਦਾ ਨਾਂ ਅਹਿਲ ਰੱਖਿਆ ਗਿਆ ਹੈ। ਅਹਿਲ ਦੀਆਂ ਕਾਫੀ ਤਸਵੀਰਾਂ ਸਾਹਮਣੇ ਆਈਆਂ ਹਨ। ਬੇਟੇ ਦੇ ਜਨਮ ਦੀਆਂ ਤਸਵੀਰਾਂ ਅਰਪਿਤਾ ਦੇ ਪਿਤਾ ਅਤੇ ਆਯੂਸ਼ ਨੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਇਸ ਗੱਲ ਦੀ ਜਾਣਕਾਰੀ ਵੀ ਆਯੂਸ਼ ਨੇ ਇੰਸਟਾਗਰਾਮ 'ਤੇ ਪੋਸਟ ਕਰਕੇ ਦਿੱਤੀ ਸੀ। ਜਾਣਕਾਰੀ ਅਨੁਸਾਰ ਆਯੂਸ਼ ਨੇ ਲਿਖਿਆ ਸੀ ਕਿ ''ਉਡੀਕ ਖ਼ਤਮ ਹੋਈ। ਸਾਡਾ ਛੋਟਾ ਸ਼ਹਿਜ਼ਾਦਾ ਆਹਿਲ ਆ ਗਿਆ ਹੈ।''
ਜ਼ਿਕਰਯੋਗ ਹੈ ਕਿ ਹੁਣੇ ਜਿਹੇ ਮਾਮੂ ਬਣੇ ਸਲਮਾਨ ਨੇ ਆਪਣੇ ਭਾਣਜੇ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਆਪਣੇ ਭਾਣਜੇ ਆਹਿਲ ਨੂੰ ਚੁੱਕਿਆ ਹੋਇਆ ਹੈ ਅਤੇ ਉਸ ਵੱਲ ਪਿਆਰ ਨਾਲ ਦੇਖ ਰਹੇ ਹਨ।
ਤਸਵੀਰ ਲੀਕ ਹੋਣ 'ਤੇ ਸਲਮਾਨ ਨੂੰ ਆਇਆ ਗੁੱਸਾ, ਸੁਰੱਖਿਆ ਹੋਰ ਕੀਤੀ ਸਖ਼ਤ (pics)
NEXT STORY