ਐਂਟਰਟੇਨਮੈਂਟ ਡੈਸਕ- 'ਬਿੱਗ ਬੌਸ OTT 3' ਰਾਹੀਂ ਪ੍ਰਸਿੱਧੀ ਖੱਟਣ ਵਾਲੀ ਮਸ਼ਹੂਰ ਯੂਟਿਊਬਰ ਸ਼ਿਵਾਨੀ ਕੁਮਾਰੀ ਨੂੰ ਲੈ ਕੇ ਇੱਕ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਆਪਣੀ ਦੇਸੀ ਗਾਇਕੀ ਅਤੇ ਅੰਦਾਜ਼ ਲਈ ਜਾਣੀ ਜਾਂਦੀ ਸ਼ਿਵਾਨੀ ਨੂੰ ਆਪਣੇ ਹੀ ਪਰਿਵਾਰਕ ਮੈਂਬਰਾਂ ਅਤੇ ਗੁਆਂਢੀਆਂ ਤੋਂ ਮਿਲੇ ਧੋਖੇ ਕਾਰਨ ਪੈਨਿਕ ਅਟੈਕ ਆਇਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਉਣਾ ਪਿਆ।
15 ਦਿਨਾਂ ਤੋਂ ਸਦਮੇ 'ਚ ਸੀ ਸ਼ਿਵਾਨੀ
ਸ਼ਿਵਾਨੀ ਦੇ ਮੈਨੇਜਰ ਅਭਿਸ਼ੇਕ ਕੁਮਾਰ ਨੇ ਉਨ੍ਹਾਂ ਦੀ ਸਿਹਤ ਬਾਰੇ ਖੁਲਾਸਾ ਕਰਦਿਆਂ ਦੱਸਿਆ ਕਿ ਸ਼ਿਵਾਨੀ ਪਿਛਲੇ 15 ਦਿਨਾਂ ਤੋਂ ਕਾਫੀ ਮਾਨਸਿਕ ਤਣਾਅ ਵਿੱਚ ਸੀ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲੋਕਾਂ 'ਤੇ ਸ਼ਿਵਾਨੀ ਸਭ ਤੋਂ ਵੱਧ ਭਰੋਸਾ ਕਰਦੀ ਸੀ, ਉਨ੍ਹਾਂ ਪਰਿਵਾਰਕ ਮੈਂਬਰਾਂ ਅਤੇ ਗੁਆਂਢੀਆਂ ਨੇ ਹੀ ਉਨ੍ਹਾਂ ਨਾਲ ਧੋਖਾ ਕੀਤਾ ਹੈ। ਇਸ ਧੋਖੇ ਨੂੰ ਉਹ ਬਰਦਾਸ਼ਤ ਨਹੀਂ ਕਰ ਸਕੀ ਅਤੇ ਅਚਾਨਕ ਉਸ ਦੀ ਹਾਲਤ ਵਿਗੜ ਗਈ।
ਸਾਹ ਲੈਣ 'ਚ ਤਕਲੀਫ਼ ਅਤੇ ਸੀਨੇ 'ਚ ਦਰਦ
ਮੈਨੇਜਰ ਅਨੁਸਾਰ ਸ਼ਿਵਾਨੀ ਨੂੰ ਜਦੋਂ ਪੈਨਿਕ ਅਟੈਕ ਆਇਆ ਤਾਂ ਉਸ ਨੂੰ ਬੇਹੋਸ਼ੀ ਮਹਿਸੂਸ ਹੋਣ ਲੱਗੀ, ਸੀਨੇ ਵਿੱਚ ਦਰਦ ਅਤੇ ਸਾਹ ਲੈਣ ਵਿੱਚ ਭਾਰੀ ਦਿੱਕਤ ਆਈ। ਹਾਲਾਂਕਿ ਹੁਣ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ, ਪਰ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਇੱਕ ਮਹੀਨਾ ਮੁਕੰਮਲ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਅਤੇ 15 ਦਿਨਾਂ ਦੀ ਦਵਾਈ ਦਿੱਤੀ ਗਈ ਹੈ।
ਪਹਿਲਾਂ ਵੀ ਆ ਚੁੱਕੇ ਹਨ ਅਟੈਕ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸ਼ਿਵਾਨੀ ਦੀ ਹਾਲਤ ਇੰਨੀ ਖ਼ਰਾਬ ਹੋਈ ਹੋਵੇ। ਇਸ ਤੋਂ ਪਹਿਲਾਂ ਜਦੋਂ ਉਹ 'ਬਿੱਗ ਬੌਸ' ਦੇ ਘਰ ਵਿੱਚ ਸੀ, ਉੱਥੇ ਵੀ ਉਨ੍ਹਾਂ ਨੂੰ ਕਈ ਵਾਰ ਪੈਨਿਕ ਅਟੈਕ ਆਏ ਸਨ। ਪਰ ਇਸ ਵਾਰ ਆਪਣਿਆਂ ਤੋਂ ਮਿਲਿਆ ਧੋਖਾ ਉਨ੍ਹਾਂ ਦੇ ਦਿਲ 'ਤੇ ਡੂੰਘੀ ਸੱਟ ਮਾਰ ਗਿਆ ਹੈ।
ਫਿਲਮ ਨਾਗਬੰਧਨ 'ਚ ਪਾਰਵਤੀ ਦਾ ਕਿਰਦਾਰ ਨਿਭਾਏਗੀ ਨਾਭਾ ਨਤੇਸ਼
NEXT STORY