ਮੁੰਬਈ (ਬਿਊਰੋ)– ਸਲਮਾਨ ਖ਼ਾਨ ਦੇ ਪ੍ਰਸ਼ੰਸਕਾਂ ਲਈ ਈਦ ਦਾ ਤਿਉਹਾਰ ਬਹੁਤ ਖ਼ਾਸ ਹੁੰਦਾ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਦੀ ਈਦ ਵੀ ਪ੍ਰਸ਼ੰਸਕਾਂ ਲਈ ਬਹੁਤ ਖ਼ਾਸ ਹੋਣ ਵਾਲੀ ਹੈ। ਇਸ ਈਦ ’ਤੇ ਸਲਮਾਨ ਖ਼ਾਨ ‘ਕਿਸ ਕਾ ਭਾਈ ਕਿਸੀ ਕੀ ਜਾਨ’ ਨਾਲ ਵੱਡੇ ਪਰਦੇ ’ਤੇ ਨਜ਼ਰ ਆਉਣ ਵਾਲੇ ਹਨ।
ਫ਼ਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਕਾਫੀ ਜ਼ਿਆਦਾ ਹੈ। ਫ਼ਿਲਮ ਦਾ ਪਹਿਲਾ ਗੀਤ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਪਹਿਲੇ ਗੀਤ ਦੀ ਸਫਲਤਾ ਵਿਚਕਾਰ ਸਲਮਾਨ ਨੇ ਨਵੇਂ ਗੀਤ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ਅੰਬਾਨੀ, ਅਮਿਤਾਭ ਤੇ ਧਰਮਿੰਦਰ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ
‘ਕਿਸ ਕਾ ਭਾਈ ਕਿਸੀ ਕੀ ਜਾਨ’ ਦੇ ਪਹਿਲੇ ਗੀਤ ‘ਨਈਓ ਲੱਗਦਾ’ ਨੇ ਰਿਲੀਜ਼ ਹੁੰਦਿਆਂ ਹੀ ਧਮਾਲ ਮਚਾ ਦਿੱਤੀ ਹੈ। ਇਸ ਦੇ ਨਾਲ ਹੀ ਸਲਮਾਨ ਖ਼ਾਨ ਤੇ ਪੂਜਾ ਹੇਗੜੇ ਦੀ ਜੋੜੀ ਫ਼ਿਲਮ ਦਾ ਨਵਾਂ ਗੀਤ ‘ਬਿੱਲੀ ਬਿੱਲੀ’ ਲੈ ਕੇ ਆ ਰਹੀ ਹੈ।
‘ਬਿੱਲੀ ਬਿੱਲੀ’ ਗੀਤ 2 ਮਾਰਚ ਨੂੰ ਰਿਲੀਜ਼ ਹੋਵੇਗਾ ਪਰ ਇਸ ਗੀਤ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਟੀਜ਼ਰ ’ਚ ਸਲਮਾਨ ਖ਼ਾਨ ਤੇ ਪੂਜਾ ਹੇਗੜੇ ਦੀ ਜੋੜੀ ਪ੍ਰਸ਼ੰਸਕਾਂ ਦਾ ਦਿਲ ਜਿੱਤਦੀ ਨਜ਼ਰ ਆ ਰਹੀ ਹੈ।
ਗੀਤ ਦੇ ਟੀਜ਼ਰ ’ਚ ਜਿਥੇ ਸਲਮਾਨ ਖ਼ਾਨ ਸੂਟ-ਬੂਟ ’ਚ ਨਜ਼ਰ ਆ ਰਹੇ ਹਨ, ਦੂਜੇ ਪਾਸੇ ਪੂਜਾ ਹੇਗੜੇ ਗੁਲਾਬੀ ਸ਼ਰਾਰੇ ’ਚ ਧਮਾਲ ਮਚਾਉਂਦੀ ਨਜ਼ਰ ਆ ਰਹੀ ਹੈ। ‘ਬਿੱਲੀ ਬਿੱਲੀ’ ’ਚ ਸਲਮਾਨ ਤੇ ਪੂਜਾ ਨੂੰ ਇਕੱਠੇ ਡਾਂਸ ਕਰਦਾ ਦੇਖ ਕੇ ਨਜ਼ਰਾਂ ਉਨ੍ਹਾਂ ’ਤੇ ਹੀ ਟਿਕੀਆਂ ਰਹਿੰਦੀਆਂ ਹਨ। ਟੀਜ਼ਰ 17 ਸੈਕਿੰਡ ਦਾ ਹੈ, ਜਿਸ ’ਚ ਸਲਮਾਨ ਖ਼ਾਨ ਤੇ ਪੂਜਾ ਹੇਗੜੇ ਆਪਣੀ ਕੈਮਿਸਟਰੀ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਆਸਕਰਸ ’ਚ ‘ਨਾਟੂ ਨਾਟੂ’ ’ਤੇ ਨੱਚੇਗਾ ਅਮਰੀਕਾ, ਐਵਾਰਡ ਸ਼ੋਅ ’ਚ ਹੋਵੇਗੀ ਲਾਈਵ ਪੇਸ਼ਕਾਰੀ
NEXT STORY